27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਖੰਨਾ 'ਚ ਮਸ਼ਹੂਰ ਫ਼ੈਸ਼ਨ ਡਿਜ਼ਾਈਨਰ ਤੇ ਕੱਪੜਾ ਵਪਾਰੀ ਤੋਂ ਮੂੰਹ-ਬੋਲੇ ਭਰਾ ਨੇ ਹੀ ਮੰਗੀ ਸੀ ਫਿਰੌਤੀ

Ad Position 21
No active advertisement
ਅਜੀਤ ਡੈਸਕ 29-01-2026

ਗੈਂਗਸਟਰ ਗੋਲਡੀ ਬਰਾੜ ਦੇ ਨਾਂਅ 'ਤੇ ਮੰਗੇ ਸਨ 5 ਕਰੋੜ, 5 ਕਥਿਤ ਦੋਸ਼ੀ ਕਾਬੂ
ਖੰਨਾ, 28 ਜਨਵਰੀ (ਹਰਜਿੰਦਰ ਸਿੰਘ ਲਾਲ)-ਖੰਨਾ 'ਚ ਪੰਜਾਬੀ ਕਲਾਕਾਰਾਂ ਦੇ ਮਸ਼ਹੂਰ ਫ਼ੈਸ਼ਨ ਡਿਜ਼ਾਈਨਰ ਅਤੇ ਕੱਪੜਾ ਵਪਾਰੀ ਆਸ਼ੂ ਵਿਜਨ (ਦੇਵ ਕਲੈਕਸ਼ਨ) ਦੇ ਘਰ 'ਤੇ 19 ਜਨਵਰੀ ਦੀ ਰਾਤ ਹੋਈ ਗੋਲੀਬਾਰੀ ਅਤੇ ਕਾਰ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਦਾ ਮਾਮਲਾ ਖੰਨਾ ਪੁਲਿਸ ਨੇ ਸੁਲਝਾਉਂਦਿਆਂ 5 ਕਥਿਤ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ | ਇਸ ਹਾਈ-ਪ੍ਰੋਫ਼ਾਈਲ ਕੇਸ ਦੇ ਤਾਰ ਗੈਂਗਸਟਰ ਗੋਲਡੀ ਬਰਾੜ ਦੇ ਨਾਂਅ ਨਾਲ ਜੋੜੇ ਗਏ ਸਨ ਪਰ ਐਸ. ਐਸ. ਪੀ. ਆਹਲੂਵਾਲੀਆ ਨੇ ਖ਼ੁਲਾਸਾ ਕਰਦਿਆਂ ਦੱਸਿਆ ਕਿ ਗੋਲਡੀ ਬਰਾੜ ਦੇ ਨਾਂਅ 'ਤੇ ਫਿਰੌਤੀ ਮੰਗਣ ਦੀ ਇਹ ਸਾਰੀ ਸਾਜ਼ਿਸ਼ ਆਸ਼ੂ ਵਿਜ਼ਨ ਦੇ ਆਪਣੇ ਹੀ ਮੂੰਹ-ਬੋਲੇ ਭਰਾ ਅਮਿਤ ਕੁਮਾਰ ਉਰਫ਼ ਲਾਡੀ ਵਲੋਂ ਰਚੀ ਗਈ ਸੀ | ਐਸ. ਐਸ. ਪੀ ਮੁਤਾਬਿਕ 25 ਦਸੰਬਰ, 2025 ਨੂੰ ਆਸ਼ੂ ਵਿਜ਼ਨ ਨੂੰ ਇਕ ਵਟਸਐਪ ਕਾਲ ਆਈ ਸੀ | ਕਾਲ ਕਰਨ ਵਾਲੇ ਨੇ ਆਪਣੇ ਆਪ ਨੂੰ ਗੋਲਡੀ ਬਰਾੜ ਦੱਸਦਿਆਂ 5 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ | ਨਾਲ ਹੀ ਧਮਕੀ ਦਿੱਤੀ ਗਈ ਕਿ ਜੇ ਪੈਸੇ ਨਾ ਦਿੱਤੇ ਗਏ ਤਾਂ ਗੰਭੀਰ ਨਤੀਜੇ ਭੁਗਤਣੇ ਪੈਣਗੇ | ਜਾਂਚ 'ਚ ਸਭ ਤੋਂ ਹੈਰਾਨੀਜਨਕ ਤੱਥ ਇਹ ਸਾਹਮਣੇ ਆਇਆ ਕਿ ਇਸ ਪੂਰੇ ਮਾਮਲੇ ਦਾ ਮੁੱਖ ਸਾਜ਼ਿਸ਼ਘਾੜਾ ਆਸ਼ੂ ਵਿਜ਼ਨ ਦਾ ਮੂੰਹ-ਬੋਲਿਆ ਭਰਾ ਅਮਿਤ ਕੁਮਾਰ ਉਰਫ਼ ਲਾਡੀ ਸੀ | ਅਮਿਤ ਲਾਡੀ ਸਬਜ਼ੀ ਮੰਡੀ ਖੰਨਾ ਦਾ ਪ੍ਰਸਿੱਧ ਆੜ੍ਹਤੀ ਹੈ ਅਤੇ ਉਸ ਦੇ ਕਈ ਸਿਆਸੀ ਆਗੂਆਂ ਅਤੇ ਪੁਲਿਸ ਅਧਿਕਾਰੀਆਂ ਨਾਲ ਨੇੜਲੇ ਸੰਬੰਧ ਹਨ | ਇਸ ਸਾਜ਼ਿਸ਼ ਨੂੰ ਅੰਜਾਮ ਦੇਣ ਲਈ ਅਮਿਤ ਲਾਡੀ ਨੇ ਪ੍ਰਾਪਰਟੀ ਡੀਲਰ ਈਸ਼ਵਰ ਸਿੰਘ ਰੰਧਾਵਾ ਨੂੰ ਨਾਲ ਮਿਲਾਇਆ | ਦੋਵਾਂ ਨੇ ਬਾਅਦ ਵਿਚ ਵਿਕੀ ਵਾਟਸ ਨਾਲ ਸੰਪਰਕ ਕੀਤਾ, ਜੋ ਐਸ. ਐਸ. ਨਗਰ (ਮੁਹਾਲੀ) ਵਿਚ ਜਿੰਮ ਚਲਾਉਂਦਾ ਹੈ ਅਤੇ ਵਜ਼ਨ ਚੁੱਕਣ ਦਾ ਸ਼ੌਕੀਨ ਹੈ | ਪੁਲਿਸ ਰਿਕਾਰਡ ਮੁਤਾਬਿਕ ਵਿਕੀ ਵਾਟਸ ਖ਼ਿਲਾਫ਼ ਪਹਿਲਾਂ ਹੀ ਤਿੰਨ ਅਪਰਾਧਿਕ ਮਾਮਲੇ ਦਰਜ ਹਨ | ਉਸ ਨੇ ਆਪਣੇ ਸੰਪਰਕਾਂ ਰਾਹੀਂ ਗੈਂਗਸਟਰ ਨੈੱਟਵਰਕ ਨਾਲ ਜੋੜ ਦਿਖਾਉਂਦੇ ਹੋਏ ਗੋਲਡੀ ਬਰਾੜ ਦੇ ਨਾਂਅ 'ਤੇ ਕਾਲ ਕਰਵਾਈ | ਬਾਅਦ ਵਿਚ ਪਰਮਵੀਰ ਸਿੰਘ ਅਤੇ ਹਰਪ੍ਰੀਤ ਸਿੰਘ ਨੂੰ ਵੀ ਇਸ ਸਾਜ਼ਿਸ਼ 'ਚ ਸ਼ਾਮਿਲ ਕੀਤਾ ਗਿਆ | ਐਸ. ਐਸ.ਪੀ. ਨੇ ਦੱਸਿਆ ਕਿ ਮੁੱਖ ਮੁਲਜ਼ਮ ਅਮਿਤ ਕੁਮਾਰ ਉਰਫ਼ ਲਾਡੀ, ਈਸ਼ਵਰ ਸਿੰਘ ਰੰਧਾਵਾ, ਵਿਕੀ ਵਾਟਸ, ਪਰਮਵੀਰ ਸਿੰਘ ਤੇ ਹਰਪ੍ਰੀਤ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ | ਸ਼ੂਟਰਾਂ ਦੀ ਤਲਾਸ਼ ਜਾਰੀ ਹੈ ਅਤੇ ਗੋਲਡੀ ਬਰਾੜ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਪਹੂਵਿੰਡ ਸਾਹਿਬ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਮਨਾਇਆ ਅਗਲੀ ਖ਼ਬਰ ਲਾਹੌਰ ਸ਼ਾਹੀ ਕਿਲ੍ਹੇ 'ਚ ਮੌਜੂਦ ਲਵ ਮੰਦਰ ਦੀ ਮੁਰੰਮਤ ਦਾ ਕੰਮ ਮੁਕੰਮਲ, ਜਨਤਾ ਲਈ ਖੋਲਿ੍ਹਆ <br/>
Ad Position 24