27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਸਾਬਕਾ ਮੰਤਰੀ ਅਰੋੜਾ ਦੀ ਰਿਹਾਇਸ਼ 'ਤੇ ਇਨਕਮ ਟੈਕਸ ਵਿਭਾਗ ਦਾ ਛਾਪਾ <br/>

Ad Position 21
No active advertisement
ਅਜੀਤ ਡੈਸਕ 29-01-2026

ਹੁਸ਼ਿਆਰਪੁਰ, 28 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸਾਬਕਾ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਆਗੂ ਸੁੰਦਰ ਸ਼ਾਮ ਅਰੋੜਾ ਦੀਆਂ ਮੁਸ਼ਕਿਲਾਂ ਇਕ ਵਾਰ ਫਿਰ ਤੋਂ ਵਧਦੀਆਂ ਨਜ਼ਰ ਆ ਰਹੀਆਂ ਹਨ | ਅੱਜ ਸਵੇਰੇ ਕਰੀਬ 8 ਵਜੇ ਇਨਕਮ ਟੈਕਸ ਵਿਭਾਗ (ਇਨਫੋਰਸਮੈਂਟ ਵਿੰਗ) ਦੀ ਟੀਮ ਅਰੋੜਾ ਦੀ ਯੋਧਾਮਲ ਰੋਡ 'ਤੇ ਸਥਿਤ ਰਿਹਾਇਸ਼ 'ਤੇ ਛਾਪੇਮਾਰੀ ਲਈ ਪਹੁੰਚੀ | ਇਸ ਟੀਮ ਦੇ ਨਾਲ ਅਰਧ ਸੈਨਿਕ ਬਲ ਦੇ ਜਵਾਨ ਵੀ ਵੱਡੀ ਗਿਣਤੀ 'ਚ ਸ਼ਾਮਿਲ ਸਨ | ਟੀਮ ਵਲੋਂ ਮੌਕੇ 'ਤੇ ਪਹੁੰਚਦਿਆਂ ਹੀ ਅਰੋੜਾ ਦੇ ਘਰ ਦਾ ਗੇਟ ਬੰਦ ਕਰਵਾ ਕੇ ਕੇਂਦਰੀ ਬਲਾਂ ਦੇ ਜਵਾਨ ਤਾਇਨਾਤ ਕਰ ਦਿੱਤੇ ਗਏ ਅਤੇ ਕਿਸੇ ਨੂੰ ਵੀ ਅੰਦਰ ਆਉਣ-ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਾਲ 2022 'ਚ ਅਰੋੜਾ ਦੀ ਰਿਹਾਇਸ਼ 'ਤੇ ਚੌਕਸੀ ਵਿਭਾਗ/ਈ.ਡੀ. ਵਲੋਂ ਛਾਪੇਮਾਰੀ ਕਰਕੇ ਛਾਣਬੀਣ ਕੀਤੀ ਗਈ ਸੀ | ਅਰੋੜਾ ਖ਼ਿਲਾਫ਼ 16 ਅਕਤੂਬਰ, 2022 'ਚ ਇਕ ਐਫ.ਆਈ.ਆਰ. ਦਰਜ ਕੀਤੀ ਗਈ ਸੀ, ਜਿਸ 'ਚ ਚੌਕਸੀ ਵਿਭਾਗ ਦੇ ਏ.ਆਈ.ਜੀ. ਨੂੰ 50 ਲੱਖ ਰੁਪਏ ਦੀ ਰਿਸ਼ਵਤ ਦੇਣ ਦੀ ਕੋਸ਼ਿਸ਼ ਦੇ ਦੋਸ਼ ਸਨ | ਇਸ ਤੋਂ ਬਾਅਦ ਜਨਵਰੀ, 2023 'ਚ ਅਰੋੜਾ ਖ਼ਿਲਾਫ਼ ਚੌਕਸੀ ਵਿਭਾਗ ਵਲੋਂ ਵੀ ਇਕ ਉਦਯੋਗਿਕ ਪਲਾਟ ਰੀਅਲ ਅਸਟੇਟ ਕੰਪਨੀ ਨੂੰ ਟਰਾਂਸਫ਼ਰ ਕੀਤੇ ਜਾਣ ਦੇ ਕਥਿਤ ਭਿ੍ਸ਼ਟਾਚਾਰ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ | ਇਸ ਦੌਰਾਨ ਜੂਨ, 2022 'ਚ ਅਰੋੜਾ ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਿਲ ਹੋ ਗਏ ਸਨ | ਇਸ ਤੋਂ ਬਾਅਦ ਅਕਤੂਬਰ 2024 'ਚ ਉਹ ਮੁੜ ਕਾਂਗਰਸ 'ਚ ਪਰਤ ਆਏ ਸਨ | ਸੂਤਰਾਂ ਅਨੁਸਾਰ ਇਨਕਮ ਟੈਕਸ ਵਿਭਾਗ ਦੀ ਟੀਮ ਵਲੋਂ ਅਰੋੜਾ ਦੀ ਰਿਹਾਇਸ਼ ਦੀ ਪੜਤਾਲ ਕਰਨ ਦੇ ਨਾਲ-ਨਾਲ ਰੀਅਲ ਅਸਟੇਟ ਦੇ ਕਾਰੋਬਾਰ ਅਤੇ ਹੋਰ ਲੈਣ-ਦੇਣ ਨਾਲ ਸੰਬੰਧਿਤ ਦਸਤਾਵੇਜ਼ਾਂ ਦੀ ਪੜਤਾਲ ਕੀਤੀ ਗਈ |

Ad Position 22
No active advertisement
ਪਿਛਲੀ ਖ਼ਬਰ 'ਆਪ' ਦੀ ਸਿਹਤ ਬੀਮਾ ਯੋਜਨਾ ਕਾਗਜ਼ੀ ਦਿਖਾਵਾ, ਵਿੱਤੀ ਹਕੀਕਤਾਂ ਤੋਂ ਕੋਹਾਂ ਦੂਰ-ਤਰੁਣ ਚੁੱਘ <br/> ਅਗਲੀ ਖ਼ਬਰ ਗੁਰਦੁਆਰਾ ਪਹੂਵਿੰਡ ਸਾਹਿਬ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਮਨਾਇਆ
Ad Position 24