ਨਵੀਂ ਦਿੱਲੀ, 1 ਫਰਵਰੀ (ਏਜੰਸੀ)-ਭਾਰਤ 'ਚ ਡਿਊਟੀ ਮੁਕਤ ਦਰਾਮਦ ਸਾਮਾਨ ਲਿਆਉਣ ਵਾਲੇ ਯਾਤਰੀਆਂ ਲਈ ਹੱਦ 50,000 ਰੁਪਏ ਤੋਂ ਵਧਾ ਕੇ 75,000 ਰੁਪਏ ਕਰ ਦਿੱਤੀ ਹੈ | ਇਕ ਕੰਟੇਨਰ ਨਿਰਮਾਣ ਯੋਜਨਾ ਲਈ 10,000 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ, ਤਾਂ ਜੋ ਵਿਸ਼ਵ ਪੱਧਰ 'ਤੇ ਪ੍ਰਤੀਯੋਗੀ ਕੰਟੇਨਰ ਨਿਰਮਾਣ ਈਕੋਸਿਸਟਮ ਬਣਾਇਆ ਜਾ ਸਕੇ | ਵਿੱਤੀ ਸਾਲ 2026-27 'ਚ ਕੁੱਲ ਟੈਕਸ ਮਾਲੀਆ 8 ਫੀਸਦੀ ਵੱਧ ਕੇ 44.04 ਲੱਖ ਕਰੋੜ ਰੁਪਏ ਹੋਣ ਦਾ ਅਨੁਮਾਨ ਹੈ | ਪੰੂਜੀ ਖਰਚ ਦਾ ਟੀਚਾ 10.95 ਲੱਖ ਕਰੋੜ ਰੁਪਏ ਦੇ ਸੋਧੇ ਹੋਏ ਅਨੁਮਾਨ ਤੋਂ ਵਧਾ ਕੇ 12.2 ਲੱਖ ਕਰੋੜ ਰੁਪਏ ਕਰ ਦਿੱਤਾ ਹੈ |