ਬਜਟ 'ਚ 20 ਨਵੇਂ ਜਲ ਮਾਰਗਾਂ ਦਾ ਐਲਾਨ
ਅਜੀਤ ਡੈਸਕ
02-02-2026
ਵਿੱਤ ਮੰਤਰੀ ਨੇ ਕਿਹਾ ਕਿ ਵਾਤਾਵਰਣ ਪੱਖੋਂ ਟਿਕਾਊ ਕਾਰਗੋ ਆਵਾਜਾਈ ਨੂੰ ਉਤਸ਼ਾਹਿਤ ਕਰਨ ਲਈ, ਮੈਂ ਪੂਰਬ ਵਿਚ ਡਨਕੁਨੀ ਨੂੰ ਪੱਛਮ 'ਚ ਸੂਰਤ ਨਾਲ ਜੋੜਨ ਵਾਲਾ ਇਕ ਨਵਾਂ ਸਮਰਪਿਤ ਮਾਲ ਢੋਆ-ਢੁਆਈ ਕਾਰੀਡੋਰ (ਡੀ.ਐਫ.ਸੀ.) ਬਣਾਉਣ ਦਾ ਪ੍ਰਸਤਾਵ ਰੱਖਦੀ ਹਾਂ | ਅਗਲੇ ਪੰਜ ਸਾਲਾਂ ਵਿਚ 20 ਨਵੇਂ ਜਲ ਮਾਰਗ ਚਾਲੂ ਕੀਤੇ ਜਾਣਗੇ, ਜਿਨ੍ਹਾਂ ਦੀ ਸ਼ੁਰੂਆਤ ਓਡੀਸ਼ਾ ਵਿਚ ਰਾਸ਼ਟਰੀ ਜਲ ਮਾਰਗ 5 ਨਾਲ ਹੋਵੇਗੀ, ਜੋ ਤਾਲਚਰ ਅਤੇ ਅੰਗੁਲ ਦੇ ਖਣਿਜਾਂ ਨਾਲ ਭਰਪੂਰ ਖੇਤਰਾਂ ਅਤੇ ਕਲਿੰਗਨਗਰ ਵਰਗੇ ਉਦਯੋਗਿਕ ਹੱਬਾਂ ਨੂੰ ਪਾਰਾਦੀਪ ਅਤੇ ਧਮਰਾ ਬੰਦਰਗਾਹਾਂ ਨਾਲ ਜੋੜੇਗਾ¢ ਵਾਰਾਣਸੀ ਅਤੇ ਪਟਨਾ ਵਿਚ ਅੰਦਰੂਨੀ ਜਲ ਮਾਰਗਾਂ ਲਈ ਇਕ ਜਹਾਜ਼ ਮੁਰੰਮਤ ਈਕੋਸਿਸਟਮ ਵੀ ਸਥਾਪਤ ਕੀਤਾ ਜਾਵੇਗਾ¢