30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਉਤਸਵ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਵੱਡੀ ਗਿਣਤੀ 'ਚ ਸੰਗਤਾਂ ਹੋਈਆਂ ਨਤਮਸਤਕ <br/>

Ad Position 21
No active advertisement
ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਸ਼ਾਹਕੋਟ ਵਿਖੇ ਸਮਾਗਮ ਦੌਰਾਨ ਕੀਰਤਨ ਕਰਦਾ ਭਾਈ ਅਮਰੀਕ ਸਿੰਘ ਦਾ ਜਥਾ (ਸੱਜੇ) 'ਆਪ' ਇੰਚਾਰਜ ਪਰਮਿੰਦਰ ਸਿੰਘ ਪੰਡੋਰੀ ਤੇ ਚੇਅਰਮੈਨ ਬਲਵੀਰ ਸਿੰਘ ਦਾ ਸਨਮਾਨ ਕਰਦੀ ਪ੍ਰਬੰਧਕ ਕਮੇਟੀ | ਤਸਵੀਰਾਂ- ਸੁਖਦੀਪ ਸਿੰਘ <br/> 02-02-2026
ਸ਼ਾਹਕੋਟ, 1 ਫਰਵਰੀ (ਸੁਖਦੀਪ ਸਿੰਘ)- ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਨੇੜੇ ਬੀ.ਡੀ.ਪੀ.ਓ. ਦਫ਼ਤਰ, ਸ਼ਾਹਕੋਟ ਵਿਖੇ ਸਮੂਹ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਉਤਸਵ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਸਮਾਗਮ ਦੌਰਾਨ ਧਰਮਸ਼ਾਲਾ 'ਚ ਸੁੰਦਰ ਫੁੱਲਾਂ ਦੀ ਸਜਾਵਟ ਕਰਨ ਦੇ ਨਾਲ ਦੀਪਮਾਲਾ ਵੀ ਕੀਤੀ ਗਈ | ਪਰਸੋਂ ਤੋਂ ਆਰੰਭ ਕੀਤੇ ਅਖੰਡ ਪਾਠ ਦੇ ਭੋਗ ਉਪਰੰਤ ਆਰਤੀ ਹੋਈ | ਇਸ ਮੌਕੇ ਭਾਈ ਅਮਰੀਕ ਸਿੰਘ ਸ਼ਾਹਕੋਟ ਦੇ ਜਥੇ ਵਲੋਂ ਗੁਰਬਾਣੀ-ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਸਮਾਗਮ ਦੌਰਾਨ 'ਆਪ' ਹਲਕਾ ਸ਼ਾਹਕੋਟ ਦੇ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ, ਸੀਨੀਅਰ ਭਾਜਪਾ ਆਗੂ ਰਾਣਾ ਹਰਦੀਪ ਸਿੰਘ, ਨਗਰ ਪੰਚਾਇਤ ਦੇ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ, ਐਮ.ਸੀ. ਸਤੀਸ਼ ਰਿਹਾਨ ਸਾਬਕਾ ਪ੍ਰਧਾਨ ਆਦਿ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ ਤੇ ਸਮੂਹ ਸੰਗਤਾਂ ਨੂੰ ਪ੍ਰਕਾਸ਼ ਉਤਸਵ ਦੀ ਵਧਾਈ ਦਿੱਤੀ | ਪ੍ਰਬੰਧਕ ਕਮੇਟੀ ਵਲੋਂ ਸ਼ਖ਼ਸੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਮੀਤ ਕੁਮਾਰ, ਵਾਈਸ ਪ੍ਰਧਾਨ ਸੰਦੀਪ ਕੁਮਾਰ, ਖਜ਼ਾਨਚੀ ਤੀਰਥ ਰਾਮ ਰੱਲ ਤੇ ਜਗਦੀਸ਼ ਲਾਲ ਰੱਲ, ਸੁਰਜੀਤ ਪਾਲ ਰੱਲ, ਅਸ਼ਵਨੀ ਕੁਮਾਰ ਰੱਲ, ਮੱਖਣ ਸਿੰਘ ਯੂ.ਐਸ.ਏ., ਦਲਵੀਰ ਚੰਦ ਰੱਲ, ਵਿਕਰਮਜੀਤ ਰੱਲ, ਬੰਟੀ ਰੱਲ, ਚੰਦਨ ਰੱਲ, ਭੂਸ਼ਣ ਰੱਲ, ਉਂਕਾਰ ਰੱਲ, ਤੇਜਿੰਦਰ ਕੁਮਾਰ ਰੱਲ, ਜਤਿੰਦਰ ਕੁਮਾਰ, ਹੈੱਡਗ੍ਰੰਥੀ ਗੁਰਦੇਵ ਸਿੰਘ, ਵੰਸ਼ ਸਾਦਿਕਪੁਰ, ਮੱਖਣ ਯੂ.ਕੇ., ਐਮ.ਸੀ. ਰਾਖੀ ਮੱਟੂ, ਚੇਅਰਮੈਨ ਬਲਵੀਰ ਸਿੰਘ ਢੰਡੋਵਾਲ, ਸਾਬਕਾ ਐਮ.ਸੀ. ਜਤਿੰਦਰਪਾਲ ਸਿੰਘ ਬੱਲਾ, ਨਵਜੋਤ ਕੌਰ ਸਹੋਤਾ 'ਆਪ' ਆਗੂ, ਸਰੋਜ ਢੰਡ, ਰੂਪ ਲਾਲ ਸ਼ਰਮਾ, ਰਮੇਸ਼ ਹੰਸ, ਬਲਵਿੰਦਰ ਕੌਰ ਹੰਸ, ਬੀਬੀ ਤੇਜ ਕੌਰ ਸਾਬਕਾ ਐਮ.ਸੀ., ਸੌਰਵ ਸਾਗੂ, ਡਾ. ਸੁਰਿੰਦਰ ਭੱਟੀ, ਤਰਲੋਕ ਸਿੰਘ ਰੂਪਰਾ, ਭਾਜਪਾ ਆਗੂ ਸਰਬਜੀਤ ਸਿੰਘ ਉਦਾਸੀ, ਅੰਮਿ੍ਤਪਾਲ ਸਿੰਘ ਜੋਨਾ, ਜਗਦੀਸ਼ ਵਡਹੈਰਾ ਸਾਬਕਾ ਐਮ.ਸੀ., ਜਸਵੀਰ ਸਿੰਘ ਸਿੰਧੜ, ਕਾਮਰੇਡ ਚਰਨਜੀਤ ਸਿੰਘ ਥੰਮੂਵਾਲ, ਸੁਖਦੀਪ ਸਿੰਘ ਟੁਰਨਾ ਆਦਿ ਹਾਜ਼ਰ ਸਨ |
ਸ਼ਾਹਕੋਟ, (ਸੁਖਦੀਪ ਸਿੰਘ)- ਸ਼ਾਹਕੋਟ ਦੇ ਨਜ਼ਦੀਕੀ ਪਿੰਡ ਤਲਵੰਡੀ ਬੂਟਿਆਂ ਵਿਖੇ ਪ੍ਰਕਾਸ਼ ਉਤਸਵ ਸੰਗਤਾਂ ਵਲੋਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਭਾਈ ਰਾਜਨ ਸਿੰਘ ਨੇ ਸੰਗਤਾਂ ਨੂੰ ਗੁਰਇਤਿਹਾਸ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਅਤੇ ਸਮੂਹ ਸੰਗਤਾਂ ਨੂੰ ਪ੍ਰਕਾਸ਼ ਉਤਸਵ ਦੀ ਵਧਾਈ ਦਿੱਤੀ | ਇਸ ਮੌਕੇ ਚਰਨਜੀਤ ਸਿੰਘ ਸਾਬਕਾ ਮੈਂਬਰ ਬਲਾਕ ਸੰਮਤੀ, ਗੁਰਚਰਨ ਸਿੰਘ ਸੇਵਾ-ਮੁਕਤ ਇੰਸਪੈਕਟਰ ਪੰਜਾਬ ਪੁਲਿਸ, ਡਾ. ਅਮਨਦੀਪ ਸੀਨੀਅਰ ਵੈਟਨਰੀ ਅਫ਼ਸਰ, ਰਮਨਦੀਪ ਕੁਮਾਰ, ਦਮਨਦੀਪ ਕੁਮਾਰ, ਅਸ਼ਵਨੀ ਕੁਮਾਰ, ਬਲਜੀਤ ਸਿੰਘ, ਦਲਜੀਤ ਸਿੰਘ ਰੇੜ੍ਹਵਾਂ ਕਰਾਟੇ ਕੋਚ, ਗੁਲਸ਼ਨ ਸਿੰਘ ਨਵਾਂ ਪਿੰਡ ਅਕਾਲੀਆਂ ਆਦਿ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |
ਜੰਡਿਆਲਾ ਮੰਜਕੀ, (ਸੁਰਜੀਤ ਸਿੰਘ ਜੰਡਿਆਲਾ)- ਗੁਰੂ ਰਵਿਦਾਸ ਜੀ ਨਗਰ ਕੀਰਤਨ ਪ੍ਰਬੰਧਕ ਕਮੇਟੀ ਮੁਹੱਲਾ ਖਟੀਕਾਂ ਨੂਰਮਹਿਲ ਵੱਲੋਂ ਪ੍ਰਕਾਸ਼ ਉਤਸਵ 'ਤੇ ਨਗਰ ਕੀਰਤਨ ਸਜਾਇਆ ਗਿਆ | ਸਾਰੇ ਸ਼ਹਿਰ ਦੀ ਪ੍ਰਕਰਮਾ ਕਰਦਾ ਹੋਇਆ ਨਗਰ ਕੀਰਤਨ ਚੌਂਕ ਗੁਰੂ ਰਵਿਦਾਸ ਮਹਾਰਾਜ ਵਿਖੇ ਸਮਾਪਤ ਹੋਇਆ | ਨਗਰ ਕੀਰਤਨ ਵਿਚ ਸ਼ਾਮਿਲ ਸੰਗਤਾਂ ਲਈ ਵੱਖ ਵੱਖ ਥਾਈਾ ਲੰਗਰ ਲਗਾਏ ਗਏ | ਪ੍ਰਬੰਧਕ ਕਮੇਟੀ ਵੱਲੋਂ ਸਹਿਯੋਗੀਆਂ ਤੇ ਪਤਵੰਤਿਆਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਰਾਕੇਸ਼ ਕਲੇਰ ਚੇਅਰਮੈਨ, ਸੋਨੂੰ ਠੇਕੇਦਾਰ ਪ੍ਰਧਾਨ, ਸੁਰਜੀਤ ਕੁਮਾਰ, ਬਲਵਿੰਦਰ ਸਿੰਘ ਐੱਸ. ਆਈ., ਜਸਵੀਰ ਸਹਿਜਲ, ਰਿਆ, ਲਖਵੀਰ ਸਿੰਘ ਉੱਪਲ ਉਰਫ਼ ਸ਼ੀਰ ਚੇਅਰਮੈਨ ਮਾਰਕੀਟ ਕਮੇਟੀ, ਅਮਿਤ ਪੀ.ਏ., ਬੀਬੀ ਇੰਦਰਜੀਤ ਕੌਰ ਮਾਨ ਹਲਕਾ ਵਿਧਾਇਕ, ਉਂਕਾਰ ਸਿੰਘ ਬਰਾੜ ਡੀ.ਐੱਸ.ਪੀ. ਨਕੋਦਰ, ਰਾਜੀਵ ਮਿਸ਼ਰ ਕੌਂਸਲਰ, ਫ਼ਿਰੋਜ਼ ਨਿਗਾਹ, ਹਨੀ ਵਿਰਦੀ, ਗੁਰਮੇਲ ਚੁੰਬਰ ਬਸਪਾ ਜਰਨਲ ਸਕੱਤਰ ਪੰਜਾਬ, ਡਾ. ਨਵਜੋਤ ਸਿੰਘ ਦਾਹੀਆ ਹਲਕਾ ਇੰਚਾਰਜ ਨਕੋਦਰ, ਪਰਮਜੀਤ ਚਾਹਲ ਸੀਨੀਅਰ ਕਾਂਗਰਸੀ ਆਗੂ, ਹਰਕਮਲ ਸਿੰਘ ਭੁੱਲਰ ਐਡਵੋਕੇਟ ਆਗੂ ਸ਼ੋ੍ਰਮਣੀ ਅਕਾਲੀ ਦਲ , ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਸਾਬਕਾ ਵਿਧਾਇਕ ਨਕੋਦਰ, ਮਨਦੀਪ ਸ਼ੁਕਲਾ ਪ੍ਰਧਾਨ ਭਾਜਪਾ ਮੰਡਲ ਬਲਾਕ ਨੂਰਮਹਿਲ, ਮਨਜੀਤ ਸਿੰਘ ਕੰਦੋਲਾ, ਅਜੀਤ ਸਿੱਧਮ, ਗੁਰਨਾਮ ਸਿੰਘ ਕੰਦੋਲਾ, ਭੁਪਿੰਦਰ ਸਿੰਘ ਭੰਡਾਲ ਸਰਪੰਚ ਪਿੰਡ ਭੰਡਾਲ ਹਿੰਮਤ, ਪ੍ਰਮੋਦ ਸੇਖੜੀ ਪ੍ਰਧਾਨ ਛਿੰਝ ਕਮੇਟੀ ਨੂਰਮਹਿਲ, ਪ੍ਰੇਮ ਕੁਮਾਰ ਪ੍ਰਧਾਨ ਐੱਸ. ਸੀ. ਵਿੰਗ, ਬੀਬੀ ਹਰਦੀਪ ਕੌਰ ਜੌਹਲ ਪ੍ਰਧਾਨ ਨਗਰ ਕੌਂਸਲ ਨੂਰਮਹਿਲ, ਜੱਸੀ ਨੂਰਮਹਿਲੀਆਂ, ਮੁਕੇਸ਼ ਭਾਰਦਵਾਜ ਭਾਜਪਾ ਆਗੂ, ਓਮ ਪ੍ਰਕਾਸ਼ ਕੁੰਦੀ, ਬਲਬੀਰ ਚੰਦ ਕੌਂਸਲਰ, ਵਲੈਤੀ ਰਾਮ ਕੌਂਸਲਰ, ਕਰਨ ਨਾਹਰ ਪ੍ਰਧਾਨ ਵਾਲਮੀਕਿ ਵੈੱਲਫੇਅਰ ਸੁਸਾਇਟੀ, ਨਰਿੰਦਰ ਭੰਡਾਲ, ਵਿਜੈ ਸਿੱਧਮ, ਸੁਖਦੇਵ ਲਗਾਹ, ਪਲਵਿੰਦਰ ਸਿੰਘ ਇੰਸਪੈਕਟਰ ਨੂਰਮਹਿਲ, ਰੇਸ਼ਮ ਲਾਲ ਤੇ ਭਾਰੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬਜਟ 'ਚ 20 ਨਵੇਂ ਜਲ ਮਾਰਗਾਂ ਦਾ ਐਲਾਨ ਅਗਲੀ ਖ਼ਬਰ ਲੋਹੀਆਂ 'ਚ ਗੁਟਕਾ ਸਾਹਿਬ ਦੀ ਬੇਅਦਬੀ ਪੁਲਿਸ ਦਾ ਸਹਿਯੋਗ ਕਰ ਕੇ ਜਲਦ ਲੱਭਾਂਗੇ ਬੇਅਦਬੀ ਕਰਨ ਵਾਲੇ ਮਾੜੇ ਅਨਸਰ : ਭਾਈ...
Ad Position 24