10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਪ੍ਰਧਾਨ ਮੰਤਰੀ ਕਰ ਰਹੇ ਭਾਰਤ–ਯੂਰਪੀ ਯੂਨੀਅਨ ਤਹਿਤ ਯੂਰਪ ਤੱਕ ਸਾਮਾਨ ਭੇਜਣ ਦੀ ਗੱਲ, ਪਰ ਪੰਜਾਬ ਦੀ ਹਕੀਕਤ ਦਾਅਵਿਆਂ ਤੋਂ ਦੂਰ-ਬਾਜਵਾ <br/>

Ad Position 21
No active advertisement
ਅਜੀਤ ਡੈਸਕ 03-02-2026

ਚੰਡੀਗੜ੍ਹ, 2 ਫ਼ਰਵਰੀ (ਵਿਕਰਮਜੀਤ ਸਿੰਘ ਮਾਨ)-ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਚੰਡੀਗੜ੍ਹ ਵਿਖੇ ਗੱਲਬਾਤ ਕਰਦਿਆਂ ਭਾਰਤੀ-ਯੂਰਪੀ ਯੂਨੀਅਨ ਮੁਕਤ ਵਪਾਰ ਸਮਝੌਤੇ ਤੋਂ ਬਾਅਦ ਕੇਂਦਰ ਸਰਕਾਰ ਵਲੋਂ ਪੰਜਾਬ ਲਈ ਨਿਰਯਾਤ-ਆਧਾਰਿਤ ਵਿਕਾਸ ਦੇ ਦਾਅਵਿਆਂ 'ਤੇ ਸਵਾਲ ਖੜੇ੍ਹ ਕਰਦਿਆਂ ਕਿਹਾ ਕਿ ਢਾਂਚਾਗਤ ਸਹੂਲਤਾਂ ਅਤੇ ਨੀਤੀਗਤ ਸਮਰਥਨ ਤੋਂ ਬਿਨਾਂ ਕੀਤੇ ਗਏ ਦਾਅਵੇ ਪੰਜਾਬ ਨੂੰ ਇਸ ਦੇ ਲਾਭਾਂ ਤੋਂ ਬਾਹਰ ਹੀ ਰੱਖਣਗੇ | ਬੀਤੇ ਕੱਲ੍ਹ ਜਲੰਧਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬੀਆਂ ਨੂੰ ਸੰਬੋਧਨ ਦਾ ਹਵਾਲਾ ਦਿੰਦਿਆਂ ਬਾਜਵਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਭਾਰਤ–ਯੂਰਪੀ ਯੂਨੀਅਨ ਐਫ਼.ਟੀ.ਏ. ਤਹਿਤ ਯੂਰਪ ਤੱਕ ਸਾਮਾਨ ਭੇਜਣ ਦੀ ਗੱਲ ਕੀਤੀ ਹੈ ਪਰ ਪੰਜਾਬ ਦੀ ਮੈਦਾਨੀ ਹਕੀਕਤ ਅਜਿਹੇ ਦਾਅਵਿਆਂ ਤੋਂ ਦੂਰ ਹੈ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਯੂਰਪ ਲਈ ਨਵੇਂ ਨਿਰਯਾਤ ਮੌਕਿਆਂ ਦੀ ਗੱਲ ਕੀਤੀ ਪਰ ਪੰਜਾਬ ਦਾ ਸਵਾਲ ਸਾਫ਼ ਹੈ ਜਦੋਂ ਸੂਬਾ ਖੁਦ ਵਪਾਰਕ ਤੌਰ 'ਤੇ ਜਕੜਿਆ ਹੋਇਆ ਹੈ, ਤਾਂ ਸਾਡਾ ਸਾਮਾਨ ਮੁਕਾਬਲੇਯੋਗ ਤਰੀਕੇ ਨਾਲ ਕਿਵੇਂ ਬਾਹਰ ਭੇਜਿਆ ਜਾ ਸਕਦਾ ਹੈ? ਉਨ੍ਹਾਂ ਕਿਹਾ ਕਿ ਪੰਜਾਬ ਦੀ ਜ਼ਮੀਨੀ ਸਰਹੱਦ ਬੰਦ ਪਈ ਹੈ | ਯੂਰੇਸ਼ੀਆ ਅਤੇ ਅੱਗੇ ਯੂਰਪ ਵੱਲ ਜਾਣ ਵਾਲੇ ਓਵਰਲੈਂਡ ਵਪਾਰ ਰਸਤੇ ਜੋ ਪੰਜਾਬ ਲਈ ਸਭ ਤੋਂ ਸਸਤੇ ਅਤੇ ਪ੍ਰਭਾਵਸ਼ਾਲੀ ਹਨ ਉਪਲਬਧ ਨਹੀਂ |

Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਬਜਟ ਦੇਸ਼ ਦੇ ਵਿਕਾਸ ਤੇ ਆਮ ਵਰਗ ਦੇ ਹੱਕ 'ਚ ਇਤਿਹਾਸਿਕ ਕਦਮ-ਐਡਵੋਕੇਟ ਨਡਾਲਾ ਅਗਲੀ ਖ਼ਬਰ 328 ਪਾਵਨ ਸਰੂਪ ਮਾਮਲੇ ਸੰਬੰਧੀ ਜਥੇਦਾਰ ਗੜਗੱਜ ਵਲੋਂ ਸੰਬੰਧਿਤ ਧਿਰਾਂ ਨੂੰ ਸਖ਼ਤ ਹਦਾਇਤ ਜਾਰੀ <br/>
Ad Position 24