ਜਲੰਧਰ, 3 ਫਰਵਰੀ (ਜਸਪਾਲ ਸਿੰਘ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐਮ. ਪੀ. ਆਈ.) ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਭਾਰਤ ਵਲੋਂ ਅਮਰੀਕਾ ਨਾਲ ਕੀਤੇ ਗਏ ਵਪਾਰਕ ਸਮਝੌਤੇ ਨੂੰ ਦੇਸ਼ ਦੀ ਪ੍ਰਭੂਸੱਤਾ ਤੇ ਕਿਸਾਨੀ ਲਈ ਘਾਤਕ ਦੱਸਦੇ ਹੋਏ ਦੇਸ਼ ਵਾਸੀਆਂ ਨੂੰ ਇਸ ਸਮਝੌਤੇ ਦਾ ਵਿਰੋਧ ਕਰਨ ਦਾ ਸੱਦਾ ਦਿੱਤਾ ਹੈ | ਉਨ੍ਹਾਂ ਕਿਹਾ ਕਿ ਇਸ਼ ਸਮਝੌਤੇ ਨਾਲ ਅਮਰੀਕਾ ਦੀਆਂ ਖੇਤੀਬਾੜੀ ਨਾਲ ਸੰਬੰਧਿਤ ਵਸਤਾਂ, ਸਬਜ਼ੀਆਂ, ਫਲ ਤੇ ਦੁੱਧ ਆਦਿ ਬਿਨਾਂ ਕਿਸੇ ਟੈਕਸ ਦੇ ਦੇਸ਼ 'ਚ ਵਿਕੇਗਾ, ਜਿਸ ਨਾਲ ਦੇਸ਼ ਦੀ ਕਿਸਾਨੀ ਤਬਾਹ ਹੋ ਜਾਵੇਗੀ | ਇਥੇ ਹੀ ਬੱਸ ਨਹੀਂ ਭਾਰਤ ਹੁਣ ਰੂਸ ਤੇ ਈਰਾਨ ਤੋਂ ਮਿਲਣ ਵਾਲਾ ਸਸਤਾ ਤੇਲ ਵੀ ਨਹੀਂ ਖਰੀਦੇਗਾ ਤੇ ਉਸ ਨੂੰ ਅਮਰੀਕਾ ਜਾਂ ਫਿਰ ਉਸ ਦੇ ਅਧੀਨ ਮੁਲਕ ਵੈਨੇਜ਼ੁਏਲਾ ਤੋਂ ਤੇਲ ਖਰੀਦਣਾ ਪਵੇਗਾ |
ਅਮਰੀਕਾ ਨਾਲ ਸਮਝੌਤਾ ਦੇਸ਼ ਦੀ ਪ੍ਰਭੂਸੱਤਾ ਤੇ ਕਿਸਾਨੀ ਲਈ ਘਾਤਕ-ਪਾਸਲਾ
ਅਜੀਤ ਡੈਸਕ
04-02-2026