ਨਵੀਂ ਦਿੱਲੀ, 3 ਫਰਵਰੀ (ਪੀ. ਟੀ. ਆਈ.)-ਅਧਿਕਾਰੀਆਂ ਦੇ ਅਨੁਸਾਰ, ਡੀ. ਆਰ. ਡੀ. ਓ. ਨੇ ਮੰਗਲਵਾਰ ਨੂੰ ਸਾਲਿਡ ਫਿਊਲ ਡਕਟੇਡ ਰੈਮਜੈੱਟ (ਐੱਸ. ਐੱਫ. ਡੀ. ਆਰ.) ਤਕਨਾਲੋਜੀ ਦਾ ਸਫਲਤਾਪੂਰਵਕ ਟੈਸਟ ਕੀਤਾ, ਜਿਸ ਨਾਲ ਭਾਰਤ ਉਨ੍ਹਾਂ ਚੋਣਵੇਂ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਜਿਨ੍ਹਾਂ ਕੋਲ ਇਹ ਤਕਨਾਲੋਜੀ ਹੈ ਜੋ ਲੰਬੀ ਦੂਰੀ ਦੀਆਂ ਹਵਾ ਤੋਂ ਹਵਾ ਵਿੱਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਨੂੰ ਵਿਕਸਤ ਕਰਨ ਵਿੱਚ ਮਦਦ ਕਰਦੀ ਹੈ। ਰੱਖਿਆ ਮੰਤਰਾਲੇ ਨੇ ਕਿਹਾ ਕਿ ਇਹ ਪ੍ਰਦਰਸ਼ਨ ਓਡੀਸ਼ਾ ਦੇ ਤੱਟ ਤੋਂ ਚਾਂਦੀਪੁਰ ਵਿੱਚ ਇੰਟੀਗ੍ਰੇਟਿਡ ਟੈਸਟ ਰੇਂਜ (ਆਈ.ਟੀ.ਆਰ.) ਵਿਖੇ ਕੀਤਾ ਗਿਆ।
ਭਾਰਤ ਵਲੋਂ ਮਿਜ਼ਾਈਲਾਂ ਲਈ ਮੁੱਖ ਤਕਨਾਲੋਜੀ ਦਾ ਪ੍ਰਦਰਸ਼ਨ ਕਰਦਿਆਂ ਉਡਾਣ ਪ੍ਰੀਖਣ
ਅਜੀਤ ਡੈਸਕ
04-02-2026