17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਆਪਣੀ ਮਾਂ ਬੋਲੀ ਤੇ ਵਿਰਾਸਤ ਨੂੰ ਸਾਂਭਣਾ ਸਮੇਂ ਦੀ ਮੁੱਖ ਲੋੜ-ਗੁਰਜੋਤ ਕੌਰ

Ad Position 21
No active advertisement
ਅਜੀਤ ਡੈਸਕ 05-02-2026
ਨਵਾਂਸ਼ਹਿਰ, 4 ਫਰਵਰੀ (ਜਸਬੀਰ ਸਿੰਘ ਨੂਰਪੁਰ, ਸੁਰਿੰਦਰ ਸਿੰਘ ਕਰਮ)-ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਹੱਕਾਂ ਅਤੇ ਹਿੱਤਾਂ ਲਈ ਡਾ. ਸਾਧੂ ਸਿੰਘ ਹਮਦਰਦ ਨੇ ਡੱਟ ਕੇ ਪਹਿਰਾ ਦਿੱਤਾ ਅਤੇ ਅਦਾਰਾ 'ਅਜੀਤ' ਦੀ ਸ਼ੁਰੂਆਤ ਕਰਕੇ ਪੰਜਾਬੀ ਪੱਤਰਕਾਰੀ ਦੇ ਖੇਤਰ 'ਚ ਨਵੀਆਂ ਪੈੜਾਂ ਪਾਈਆਂ | ਇਹ ਪ੍ਰਗਟਾਵਾ ਮੈਡਮ ਗੁਰਜੋਤ ਕੌਰ ਸੀਨੀਅਰ ਐਗਜ਼ੀਕਿਊਟਿਵ 'ਅਜੀਤ' ਪ੍ਰਕਾਸ਼ਨ ਸਮੂਹ ਜਲੰਧਰ ਨੇ ਪਿੰਡ ਪੱਦੀ ਮੱਠਵਾਲੀ ਵਿਖੇ ਆਪਣੇ ਸਤਿਕਾਰਯੋਗ ਦਾਦਾ ਡਾ. ਸਾਧੂ ਸਿੰਘ ਹਮਦਰਦ ਦੇ ਆਦਮ ਕੱਦ ਬੁੱਤ 'ਤੇ ਸਿੱਜਦਾ ਕਰਨ ਉਪਰੰਤ ਕੀਤਾ | ਉਨ੍ਹਾਂ ਆਖਿਆ ਕਿ ਮੱਦੀ ਮੱਠਵਾਲੀ ਅਤੇ ਬੰਗਾ ਇਲਾਕੇ ਨਾਲ ਸਾਡੀਆਂ ਅਤੇ ਪਰਿਵਾਰ ਦੀਆਂ ਗੂੜ੍ਹੀਆਂ ਸਾਂਝਾਂ ਹਨ | ਉਨ੍ਹਾਂ ਕਿਹਾ ਕਿ ਇਥੇ ਆ ਕੇ ਮੈਨੂੰ ਐਨੀ ਅਸੀਮ ਖ਼ੁਸ਼ੀ ਪ੍ਰਾਪਤ ਹੋਈ ਜੋ ਬਿਆਨੀ ਨਹੀਂ ਜਾ ਸਕਦੀ | ਉਨ੍ਹਾਂ ਆਖਿਆ ਕਿ ਮੇਰੇ ਪਿਤਾ ਡਾ. ਬਰਜਿੰਦਰ ਸਿੰਘ ਹਮਦਰਦ ਨੇ ਹਮੇਸ਼ਾ ਆਪਣੇ ਇਸ ਇਲਾਕੇ ਨੂੰ ਪਹਿਲ ਦਿੱਤੀ | ਉਨ੍ਹਾਂ ਆਖਿਆ ਕਿ ਡਾ. ਸਾਧੂ ਸਿੰਘ ਹਮਦਰਦ ਵਲੋਂ ਲਗਾਏ 'ਅਜੀਤ' ਰੂਪੀ ਬੂਟੇ ਨੇ ਜੋ ਲੋਕਾਂ ਨੂੰ ਇੱਕ ਬੋਹੜ ਬਣ ਕੇ ਛਾਂ ਦਿੱਤੀ, ਇਹ ਪੰਜਾਬੀਆਂ ਲਈ ਵਡਮੁੱਲੀ ਮਿਸਾਲ ਹੈ | ਉਨ੍ਹਾਂ ਆਖਿਆ ਕਿ ਅਦਾਰਾ 'ਅਜੀਤ' ਨੇ ਹਮੇਸ਼ਾ ਪੰਜਾਬ ਤੇ ਪੰਜਾਬੀਅਤ ਦੇ ਹਿਤਾਂ ਲਈ ਕਿਸੇ ਕਿਸਮ ਦਾ ਸਮਝੌਤਾ ਨਹੀਂ ਕੀਤਾ ਅਤੇ ਪੰਜਾਬ 'ਤੇ ਆਈ ਹਰ ਆਫ਼ਤ ਸਮੇਂ ਹਮੇਸ਼ਾ ਲੋਕਾਂ ਦਾ ਡੱਟ ਕੇ ਸਾਥ ਦਿੱਤਾ | ਉਨ੍ਹਾਂ ਆਖਿਆ ਕਿ ਸਾਡਾ ਹਮੇਸ਼ਾ ਇਹੀ ਯਤਨ ਹੋਵੇਗਾ ਕਿ ਜੋ ਵੀ ਇਲਾਕੇ ਦੇ ਲੋਕ ਇਥੇ ਸਮਾਜ ਭਲਾਈ ਦੇ ਕੰਮ ਕਰਨਗੇ, ਅਸੀਂ ਉਨ੍ਹਾਂ ਦਾ ਹਿੱਸਾ ਬਣਦੇ ਰਹੀਏ | ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਤੇ ਗ੍ਰਾਮ ਪੰਚਾਇਤ ਦੇ ਉਪਰਾਲੇ ਬੇਹੱਦ ਸ਼ਲਾਘਾਯੋਗ ਹਨ, ਜਿਨ੍ਹਾਂ ਨੇ ਡਾ. ਸਾਧੂ ਸਿੰਘ ਹਮਦਰਦ ਦੀ ਯਾਦ 'ਚ ਪਿੰਡ ਪੱਦੀ ਮੱਠਵਾਲੀ 'ਚ ਪਾਰਕ, ਜਿੰਮ ਅਤੇ ਸਟੇਡੀਅਮ ਦੀ ਉਸਾਰੀ ਕਰਵਾਈ | ਬੰਗਾ ਵਿਖੇ ਮੈਡਮ ਗੁਰਜੋਤ ਕੌਰ ਦੇ ਪੁੱਜਣ 'ਤੇ 'ਅਜੀਤ' ਉਪ ਦਫ਼ਤਰ ਨਵਾਂਸ਼ਹਿਰ ਦੇ ਸਮੂਹ ਸਟਾਫ਼ ਵਲੋਂ ਅਤੇ ਅਨਮੋਲ ਪੈਲੇਸ ਵਿਖੇ ਸਤਵੀਰ ਸਿੰਘ ਪੱਲੀ-ਝਿੱਕੀ ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ਼ਹੀਦ ਭਗਤ ਸਿੰਘ ਨਗਰ ਅਤੇ ਜਰਨੈਲ ਸਿੰਘ ਪੱਲੀ-ਝਿੱਕੀ ਵਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਸਨਮਾਨ ਕੀਤਾ ਗਿਆ | ਇਸ ਮੌਕੇ ਜੇ.ਬੀ. ਸਿੰਘ ਇੰਚਾਰਜ 'ਅਜੀਤ' ਉਪ ਦਫ਼ਤਰ ਜਲੰਧਰ, ਜਸਬੀਰ ਸਿੰਘ ਨੂਰਪੁਰ ਇੰਚਾਰਜ ਉਪ ਦਫ਼ਤਰ ਨਵਾਂਸ਼ਹਿਰ, ਐਸ. ਅਸ਼ੋਕ ਭੌਰਾ, ਦੀਦਾਰ ਸਿੰਘ ਸ਼ੇਤਰਾ, ਸੁਰਿੰਦਰ ਸਿੰਘ ਕਰਮ, ਹਰਮਿੰਦਰ ਸਿੰਘ ਪਿੰਟੂ, ਸੁਰਿੰਦਰ ਮੋਹਨ ਸਾਬਕਾ ਸਰਪੰਚ, ਨੰਦ ਲਾਲ ਪ੍ਰਧਾਨ ਡਾ. ਸਾਧੂ ਸਿੰਘ ਹਮਦਰਦ ਕਲੱਬ, ਨਵਜੀਵਨ ਸਿੰਘ, ਅਮਰੀਕ ਸਿੰਘ ਢੀਂਡਸਾ, ਕੁਲਦੀਪ ਸਿੰਘ ਪਾਬਲਾ, ਧਰਮਵੀਰ ਪਾਲ, ਮਹਿੰਦਰ ਪਾਲ ਸਿੰਘ ਝੱਮਟ, ਜਸਕਰਨ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ 'ਚ ਹੀ ਵਿਆਹ ਕਰਵਾਉਣ ਦਾ ਮਸਲਾ ਪਹੁੰਚਿਆ ਮਹਿਲਾ ਕਮਿਸ਼ਨ ਦੇ ਦਰਬਾਰ ਅਗਲੀ ਖ਼ਬਰ ਅਮਰੀਕਾ ਵਪਾਰ ਸਮਝੌਤਾ ਦੇਸ਼ ਹਿੱਤ 'ਚ ਨਹੀਂ-ਡੱਲੇਵਾਲ
Ad Position 24