17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਦੇਸ਼ ਭਰ 'ਚ ਸੜਕੀ ਆਵਾਜਾਈ ਬੇਲਗ਼ਾਮ

Ad Position 21
No active advertisement
ਅਜੀਤ ਡੈਸਕ 05-02-2026
ਬਠਿੰਡਾ, 4 ਫਰਵਰੀ-ਸੜਕੀ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਨੈਸ਼ਨਲ ਅਤੇ ਰਾਜ ਮਾਰਗਾਂ 'ਤੇ ਦੌੜਨ ਵਾਲੇ ਓਵਰਲੋਡ ਵਾਹਨ ਚਾਲਕਾਂ ਦੀ ਲਾਪਰਵਾਹੀ ਕਾਰਨ ਵਾਪਰਨ ਵਾਲੇ ਸੜਕੀ ਹਾਦਸਿਆਂ ਨਾਲ ਲੱਖਾਂ ਲੋਕ ਮੌਤ ਦੇ ਮੰੂਹ ਵਿਚ ਜਾ ਰਹੇ ਹਨ | ਇਨ੍ਹਾਂ ਹਾਦਸਿਆਂ ਦਾ ਸ਼ਿਕਾਰ ਵੱਡੀ ਗਿਣਤੀ ਵਿਚ ਲੋਕ ਜ਼ਿੰਦਗੀ ਭਰ ਲਈ ਅਪਾਹਜ ਹੋ ਰਹੇ ਹਨ | ਓਵਰਲੋਡ ਵਾਹਨ ਜਿਥੇ ਸੜਕੀ ਆਵਾਜਾਈ ਵਿਚ ਵਿਘਨ ਪਾਉਂਦੇ ਹਨ, ਉਥੇ ਦੂਜੇ ਪਾਸੇ ਇਨ੍ਹਾਂ ਓਵਰਲੋਡ ਵਾਹਨਾਂ ਕਾਰਨ ਰਾਜ ਅਤੇ ਕੇਂਦਰੀ ਸੜਕਾਂ ਲੀਰੋ-ਲੀਰ ਹੋ ਰਹੀਆਂ ਹਨ | ਕੀਮਤਾਂ ਜਾਨਾਂ ਜਾਣ ਨਾਲ ਸੜਕਾਂ ਟੁੱਟਣ ਕਾਰਨ ਸੂਬਾ ਅਤੇ ਕੇਂਦਰ ਸਰਕਾਰ ਨੂੰ ਵੱਡਾ ਆਰਥਿਕ ਘਾਟਾ ਪੈ ਰਿਹਾ ਹੈ | ਲੰਘੇ ਤਿੰਨ ਵਰਿ੍ਹਆਂ ਵਿਚ ਦੇਸ਼ ਭਰ ਵਿਚ ਵਾਪਰੇ 15 ਲੱਖ ਤੋਂ ਵੱਧ ਸੜਕੀ ਹਾਦਸਿਆਂ ਵਿਚੋਂ 6 ਫ਼ੀਸਦੀ ਹਾਦਸੇ ਓਵਰ ਲੋਡ ਵਾਹਨਾਂ ਕਾਰਨ ਹੋ ਰਹੇ ਹਨ | ਸਾਲ 2023 ਦੇ ਅੰਕੜਿਆਂ ਮੁਤਾਬਿਕ ਦੇਸ਼ ਵਿਚ 4,80,383 ਸੜਕੀ ਹਾਦਸੇ ਹੋਏ ਹਨ, ਜਿਨ੍ਹਾਂ ਵਿਚ 1,72,980 ਲੋਕਾਂ ਦੀਆਂ ਮੌਤਾਂ ਹੋਈਆਂ ਸਨ | ਇਨ੍ਹਾਂ ਹਾਦਸਿਆਂ ਵਿਚ 27,810 ਸੜਕੀ ਹਾਦਸੇ ਓਵਰਲੋਡ ਵਾਹਨਾਂ ਕਾਰਨ ਹੋਏ ਹਨ, ਜਿਨ੍ਹਾਂ ਵਿਚੋਂ 12,154 ਲੋਕਾਂ ਦੀਆਂ ਮੌਤਾਂ ਦਾ ਕਾਰਨ ਦੇਸ਼ ਦੀ ਸੜਕਾਂ 'ਤੇ ਦੌੜਨ ਵਾਲੇ ਓਵਰਲੋਡ ਵਾਹਨ ਸਨ | ਇਸ ਤਰ੍ਹਾਂ ਸਾਲ 2024-25 ਦਰਮਿਆਨ 10 ਲੱਖ ਤੋਂ ਵੱਧ ਵਾਪਰੇ ਸੜਕੀ ਹਾਦਸਿਆਂ ਵਿਚੋਂ 6 ਫ਼ੀਸਦੀ ਹਾਦਸੇ ਓਵਰਲੋਡ ਵਾਹਨਾਂ ਕਾਰਨ ਵਾਪਰੇ ਸਨ | ਇਨ੍ਹਾਂ ਸਾਰੀਆਂ ਰਿਪੋਰਟਾਂ ਤੋਂ ਸਿੱਧ ਹੁੰਦਾ ਹੈ ਕਿ ਟਰਾਂਸਪੋਰਟਾਂ ਤੇ ਟਰੈਫ਼ਿਕ ਅਧਿਕਾਰੀਆਂ ਦੀ ਲਾਲਚ ਪ੍ਰਵਿਰਤੀ ਕਾਰਨ ਇਨ੍ਹਾਂ ਸੜਕੀ ਹਾਦਸਿਆਂ ਦਾ ਮੁੱਖ ਕਾਰਨ ਬਣ ਰਹੀ ਹੈ | ਦੇਸ਼ ਦੀਆਂ ਸੜਕਾਂ 'ਤੇ ਢੋਆ-ਢੁਆਈ ਕਰਨ ਵਾਲੇ ਵਾਹਨਾਂ ਵਿਚ 90 ਫ਼ੀਸਦੀ ਵਾਹਨਾਂ ਵਿਚ ਸਮਰਥਾ ਤੋਂ ਵਧੇਰੇ ਮਾਲ ਲੋਡ ਕੀਤਾ ਜਾ ਰਿਹਾ ਹੈ, ਜਿਨ੍ਹਾਂ 'ਤੇ ਕੇਂਦਰ ਅਤੇ ਸੂਬਾ ਸਰਕਾਰ ਦੇ ਟਰੈਫ਼ਿਕ ਕੰਟਰੋਲ ਅਧਿਕਾਰੀਆਂ ਦੀ ਨਜ਼ਰ ਨਹੀਂ ਪੈ ਰਿਹਾ | ਲਾਲਚੀ ਟਰਾਂਸਪੋਰਟ ਵਪਾਰੀਆਂ ਅਤੇ ਟ੍ਰੈਫਿਕ ਕੰਟਰੋਲ ਲਾਲਚੀ ਅਫ਼ਸਰਸ਼ਾਹੀ ਦੀ ਪੁੱਗ ਰਹੀ ਆਪਸੀ ਸਾਂਝ ਕਰਕੇ ਸੜਕੀ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਚੱਲਣ ਵਾਲੇ ਓਵਰਲੋਡ ਵਾਹਨ ਜਿਥੇ ਸੜਕੀ ਹਾਦਸਿਆਂ ਦਾ ਵੱਡਾ ਕਾਰਨ ਬਣ ਰਹੇ ਹਨ | ਸੜਕੀ ਹਾਦਸਿਆਂ 'ਤੇ ਕਾਬੂ ਪਾਉਣ ਲਈ ਟ੍ਰੈਫ਼ਿਕ ਪੁਲਿਸ ਅਫ਼ਸਰਸ਼ਾਹੀ 'ਤੇ ਸਖ਼ਤ ਨਜ਼ਰ ਰੱਖਣ ਦੀ ਜ਼ਰੂਰਤ ਹੈ |
Ad Position 22
No active advertisement
ਪਿਛਲੀ ਖ਼ਬਰ ਸ਼ੋ੍ਰਮਣੀ ਕਮੇਟੀ ਵਲੋਂ ਗੁਰਦੁਆਰਾ ਸਾਹਿਬ ਦੀ ਜ਼ਮੀਨ ਧੋਖਾਧੜੀ ਨਾਲ ਵੇਚਣ ਵਾਲਾ ਮੈਨੇਜਰ ਮੁਅੱਤਲ ਅਗਲੀ ਖ਼ਬਰ ਮਜੀਠੀਆ ਨੂੰ ਜ਼ਮਾਨਤ ਮਿਲਣ ਨਾਲ ਸੱਚ ਦੀ ਜਿੱਤ ਹੋਈ-ਰਜਿੰਦਰ ਸਿੰਘ ਡੱਲਾ
Ad Position 24