18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਕੋਹਲੀ ਨੂੰ ਮੁੜ ਜੇਲ੍ਹ ਤੋਂ ਲਿਆ ਕੇ ਪੁਛਗਿੱਛ ਕਰੇਗੀ ਅੰਮਿ੍ਤਸਰ ਪੁਲਿਸ

Ad Position 21
No active advertisement
ਅਜੀਤ ਡੈਸਕ 05-02-2026
ਅੰਮਿ੍ਤਸਰ, 4 ਫਰਵਰੀ (ਰੇਸ਼ਮ ਸਿੰਘ)-328 ਪਾਵਨ ਸਰੂਪਾਂ ਦੇ ਮਾਮਲੇ 'ਚ ਅੰਮਿ੍ਤਸਰ ਪੁਲਿਸ ਵਲੋਂ ਗਿ੍ਫ਼ਤਾਰ ਕਰਕੇ ਜੇਲ੍ਹ ਭੇਜੇ ਗਏ ਸ਼੍ਰੋਮਣੀ ਕਮੇਟੀ ਦੇ ਸਾਬਕਾ ਸੀ. ਏ. ਸਤਿੰਦਰ ਸਿੰਘ ਕੋਹਲੀ ਤੋਂ ਪੁਲਿਸ ਮੁੜ ਹੋਰ ਵਿਸਥਾਰਿਤ ਪੁਛਗਿੱਛ ਕਰੇਗੀ | ਅੰਮਿ੍ਤਸਰ ਪੁਲਿਸ ਵਲੋਂ ਕੋਹਲੀ ਦਾ ਅਦਾਲਤ ਤੋਂ ਪ੍ਰੋਡਕਸ਼ਨ ਵਾਰੰਟ 'ਤੇ 2 ਦਿਨ ਦਾ ਰਿਮਾਂਡ ਹਾਸਿਲ ਕਰ ਲਿਆ ਗਿਆ ਹੈ | ਜੱਜ ਮੈਡਮ ਜੈਸਮੀਨ ਜੇ. ਐੱਮ. ਆਈ. ਸੀ. ਦੀ ਅਦਾਲਤ 'ਚ ਥਾਣਾ ਸੀ ਡਵੀਜ਼ਨ ਵਲੋਂ ਬੀਤੇ 7 ਦਸੰਬਰ 2025 ਨੂੰ ਦਰਜ ਕੀਤੇ ਮਾਮਲੇ ਦੀ ਸੁਣਵਾਈ ਹੋਈ, ਜਿਥੇ ਪਿੁਲਸ ਵਲੋਂ ਪ੍ਰੋਡਕਸ਼ਨ ਵਾਰੰਟ ਦੀ ਅਰਜ਼ੀ ਦਿੱਤੀ ਗਈ, ਜਿਸ ਨੂੰ ਅਦਾਲਤ ਵਲੋਂ ਪ੍ਰਵਾਨ ਕਰਦਿਆਂ ਪ੍ਰੋਡਕਸ਼ਨ ਵਾਰੰਟ ਦੇ ਹੁਕਮ ਦਿੱਤੇ | ਇਸ ਮਾਮਲੇ ਦੀ ਅਗਲੀ ਸੁਣਵਾਈ 18 ਫਰਵਰੀ ਨਿਰਧਾਰਿਤ ਕੀਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਧਾਮੀ, ਸੇਖੋਂ, ਢਿੱਲੋਂ ਸਮੇਤ ਹੋਰ ਬਹੁਤ ਸਾਰੇ ਅਕਾਲੀ ਆਗੂਆਂ ਵਲੋਂ ਮਜੀਠੀਆ ਨਾਲ ਮੁਲਾਕਾਤ ਅਗਲੀ ਖ਼ਬਰ ਹੋਂਦ ਚਿੱਲੜ ਸ਼ਹੀਦਾਂ ਦੇ ਪਰਿਵਾਰਾਂ ਨੂੰ 42 ਸਾਲਾਂ ਬਾਅਦ ਵੀ ਇਨਸਾਫ਼ ਨਹੀਂ ਮਿਲਿਆ-ਗਿਆਸਪੁਰਾ <br/>
Ad Position 24