22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਪੰਜਾਬ ਤੇ ਹਰਿਆਣਾ 'ਚ ਅਗਲੇ ਦਿਨਾਂ ਦੌਰਾਨ ਚੱਲ ਸਕਦੀਆਂ ਹਨ ਤੇਜ਼ ਹਵਾਵਾਂ <br/>

Ad Position 21
No active advertisement
ਅਜੀਤ ਡੈਸਕ 06-02-2026
ਚੰਡੀਗੜ੍ਹ, 5 ਫਰਵਰੀ (ਸੁਖਵਿੰਦਰ ਸਿੰਘ ਸ਼ਾਨ)- ਪੰਜਾਬ ਅਤੇ ਹਰਿਆਣਾ ਵਿਚ ਅਗਲੇ 3 ਦਿਨਾਂ ਦੌਰਾਨ ਤੇਜ਼ ਹਵਾਵਾਂ ਚੱਲਣਗੀਆਂ | ਜਾਣਕਾਰੀ ਅਨੁਸਾਰ ਪੰਜਾਬ ਵਿਚ ਵੱਖ-ਵੱਖ ਥਾਵਾਂ 'ਤੇ ਸਵੇਰ ਵੇਲੇ ਸੰਘਣੀ ਧੁੰਦ ਪਈ | ਸੂਬੇ ਵਿਚ ਫ਼ਰੀਦਕੋਟ ਵਿਖੇ ਰਾਤ ਸਭ ਤੋਂ ਠੰਢੀ ਰਹੀ, ਜਿਥੇ ਘੱਟੋ-ਘੱਟ ਤਾਪਮਾਨ 4.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂਕਿ ਇਹ ਗੁਰਦਾਸਪੁਰ 'ਚ 5, ਹੁਸ਼ਿਆਰਪੁਰ 'ਚ 5.1, ਅੰਮਿ੍ਤਸਰ 'ਚ 5.9, ਫ਼ਿਰੋਜਪੁਰ 'ਚ 5.3, ਬਠਿੰਡਾ 'ਚ 5.6, ਰੂਪਨਗਰ 'ਚ 6.4, ਲੁਧਿਆਣਾ 'ਚ 8.6 ਅਤੇ ਪਟਿਆਲਾ ਵਿਚ 9.3 ਡਿਗਰੀ ਸੈਲਸੀਅਸ ਰਿਹਾ | ਸੂਬੇ ਵਿਚ ਦਿਨ ਦਾ ਵੱਧ ਤੋਂ ਵੱਧ ਤਾਪਮਾਨ 24.6 ਡਿਗਰੀ ਸੈਲਸੀਅਸ ਸ੍ਰੀ ਆਨੰਦਪੁਰ ਸਾਹਿਬ (ਰੂਪਨਗਰ) ਵਿਖੇ ਦਰਜ ਕੀਤਾ ਗਿਆ | ਰਾਜਧਾਨੀ ਚੰਡੀਗੜ੍ਹ ਵਿਚ ਮੌਸਮ ਖ਼ੁਸ਼ਕ ਅਤੇ ਸਾਫ਼ ਰਿਹਾ | ਇਥੇ ਦਿਨ ਦਾ ਤਾਪਮਾਨ 23.1 ਡਿਗਰੀ ਸੈਲਸੀਅਸ ਅਤੇ ਰਾਤ ਦਾ ਤਾਪਮਾਨ 7.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ | ਗੁਆਂਢੀ ਸੂਬੇ ਹਰਿਆਣਾ ਦੇ ਭਿਵਾਨੀ 'ਚ ਰਾਤ ਦਾ ਘੱਟੋ-ਘੱਟ ਤਾਪਮਾਨ 6.5 ਡਿਗਰੀ ਸੈਲਸੀਅਸ ਤੇ ਨਾਰਨੌਲ ਵਿਚ ਦਰਜ ਕੀਤਾ ਗਿਆ, ਜਦੋਂਕਿ ਸਿਰਸਾ 'ਚ 7.3, ਹਿਸਾਰ 'ਚ 7.6, ਅੰਬਾਲਾ 'ਚ 9.6, ਕਰਨਾਲ 'ਚ 7.3, ਰੋਹਤਕ 'ਚ 9.4 ਅਤੇ ਗੁਰੂਗ੍ਰਾਮ ਵਿਚ 10.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ | ਦਿਨ ਦਾ ਵੱਧ ਤੋਂ ਵੱਧ ਤਾਪਮਾਨ 24.1 ਡਿਗਰੀ ਸੈਲਸੀਅਸ ਫ਼ਰੀਦਾਬਾਦ ਵਿਖੇ ਦਰਜ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ 22 ਫਰਵਰੀ ਨੂੰ ਭਾਜਪਾ ਤੇ 'ਆਪ' ਆਗੂਆਂ ਦੇ ਘਰਾਂ ਅੱਗੇ ਦਿੱਤੇ ਜਾਣਗੇ ਧਰਨੇ-ਐਸ.ਕੇ.ਐਮ. <br/> ਅਗਲੀ ਖ਼ਬਰ ਛੱਤੀਸਗੜ੍ਹ 'ਚ 46 ਲੱਖ ਰੁਪਏ ਦੇ ਇਨਾਮ ਵਾਲੇ 12 ਨਕਸਲੀਆਂ ਵਲੋਂ ਆਤਮ ਸਮਰਪਣ
Ad Position 24