ਅੰਮਿ੍ਤਸਰ, 6 ਫਰਵਰੀ (ਸੁਰਿੰਦਰ ਕੋਛੜ)-ਲਾਹੌਰ 'ਚ ਵੱਖ-ਵੱਖ ਪਤੰਗ ਉਡਾਉਣ ਨਾਲ ਸੰਬੰਧਿਤ ਘਟਨਾਵਾਂ 'ਚ 3 ਲੋਕਾਂ ਦੀ ਮੌਤ ਹੋ ਗਈ, ਜਦੋਂਕਿ ਘੱਟੋ-ਘੱਟ 11 ਹੋਰ ਜ਼ਖ਼ਮੀ ਹੋ ਗਏ | ਅਧਿਕਾਰੀਆਂ ਨੇ ਕਿਹਾ ਕਿ ਲਹਿੰਦੇ ਪੰਜਾਬ ਦੀ ਸਰਕਾਰ ਵਲੋਂ 20 ਸਾਲਾਂ ਤੋਂ ਵੱਧ ਸਮੇਂ ਤੋਂ ਬਸੰਤ ਮਨਾਉਣ 'ਤੇ ਚੱਲੀ ਆ ਰਹੀ ਪਾਬੰਦੀ ਨੂੰ ਰਸਮੀ ਤੌਰ 'ਤੇ ਹਟਾਏ ਜਾਣ ਤੋਂ ਬਾਅਦ ਵੀਰਵਾਰ ਨੂੰ ਅੱਧੀ ਰਾਤ ਤੋਂ ਥੋੜ੍ਹੀ ਦੇਰ ਬਾਅਦ ਲਾਹੌਰ ਵਿਚ ਬਸੰਤ ਤਿਉਹਾਰ ਸ਼ੁਰੂ ਹੋਇਆ | ਇਹ ਤਿਉਹਾਰ 6 ਤੋਂ 8 ਫਰਵਰੀ ਤੱਕ ਮਨਾਇਆ ਜਾ ਰਿਹਾ ਹੈ | ਲਾਹੌਰ ਪੁਲਿਸ ਦੇ ਬੁਲਾਰੇ ਨੇ ਕਿਹਾ ਕਿ ਬਸੰਤ ਜਸ਼ਨਾਂ ਦੌਰਾਨ ਸ਼ਹਿਰ ਭਰ 'ਚ 10,000 ਤੋਂ ਵੱਧ ਅਧਿਕਾਰੀ ਅਤੇ ਕਰਮਚਾਰੀ ਡਿਊਟੀ 'ਤੇ ਹਨ |