14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਟੀ.ਐਮ.ਸੀ. ਵਲੋਂ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਸਵਾਗਤ

Ad Position 21
No active advertisement
ਅਜੀਤ ਡੈਸਕ 21-02-2026

ਕੋਲਕਾਤਾ, 20 ਫਰਵਰੀ (ਪੀ.ਟੀ.ਆਈ)-ਪੱਛਮੀ ਬੰਗਾਲ 'ਚ ਐਸ.ਆਈ.ਆਰ ਨੂੰ ਲੈ ਕੇ ਚੱਲ ਰਹੇ ਵਿਵਾਦ ਦੌਰਾਨ ਸੁਪਰੀਮ ਕੋਰਟ ਵਲੋਂ ਨਿਆਂਇਕ ਅਧਿਕਾਰੀਆਂ ਨੂੰ ਤਾਇਨਾਤ ਕਰਨ ਦੇ ਦਿੱਤੇ ਫ਼ੈਸਲੇ ਦਾ ਸੱਤਾਧਾਰੀ ਟੀ.ਐਮ.ਸੀ ਨੇ ਸਵਾਗਤ ਕੀਤਾ ਹੈ | ਟੀ.ਐਮ.ਸੀ ਨੇ ਦਾਅਵਾ ਕੀਤਾ ਕਿ ਉਸਨੇ ਸੋਧ ਮੁਹਿੰਮ ਵਿਚ ਬੇਨਿਯਮੀਆਂ ਦੇ ਆਪਣੇ ਦੋਸ਼ਾਂ ਨੂੰ ਸਹੀ ਠਹਿਰਾਇਆ ਹੈ | ਪਾਰਟੀ ਨੇ ਇਕ ਸੋਸ਼ਲ ਮੀਡੀਆ ਪੋਸਟ 'ਚ ਕਿਹਾ ਕਿ ਬੰਗਾਲ ਦੇ ਲੋਕਾਂ ਦੀ ਬਹੁਤ ਵੱਡੀ ਜਿੱਤ, ਅੱਜ ਚੋਣ ਕਮਿਸ਼ਨ ਦੇ ਹੰਕਾਰ ਦਾ ਇਤਿਹਾਸਕ ਅੰਤ ਹੋਇਆ ਹੈ | ਟੀ.ਐਮ.ਸੀ ਨੇ ਦੋਸ਼ ਲਗਾਇਆ ਕਿ ਸੂਚੀ ਨਿਰੀਖਕ ਜਾਇਜ਼ ਦਾਅਵਿਆਂ ਨੂੰ ਟਾਲ ਰਹੇ ਸਨ ਅਤੇ ਉਨ੍ਹਾਂ ਨੂੰ ਮਿਟਾਉਣ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਅਸਲੀ ਵੋਟਰਾਂ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਹੇ ਸਨ | ਇਹ ਚੋਣ ਕਮਿਸ਼ਨ ਲਈ ਇੱਕ ਝਟਕਾ ਹੈ ਜਿਸ ਨੇ ਆਪਣੇ ਪਵਿੱਤਰ ਸੰਵਿਧਾਨਕ ਫ਼ਰਜ਼ ਨੂੰ ਛੱਡ ਦਿੱਤਾ ਹੈ |

Ad Position 22
No active advertisement
ਪਿਛਲੀ ਖ਼ਬਰ ਪਹਿਲਵਾਨ ਸੁਸ਼ੀਲ ਕੁਮਾਰ ਦੀ ਜ਼ਮਾਨਤ ਪਟੀਸ਼ਨ 'ਤੇ ਦਿੱਲੀ ਪੁਲਿਸ ਨੂੰ ਨੋਟਿਸ ਅਗਲੀ ਖ਼ਬਰ 23 ਨੂੰ ਪੀਡੀਏ ਦੀਆਂ 7 ਸਕੀਮਾਂ ਵਿਧੀਵਤ ਤਰੀਕੇ ਨਾਲ ਹੋਣਗੀਆਂ ਨਗਰ ਨਿਗਮ ਹਵਾਲੇ
Ad Position 24