01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਗਾਇਕ ਗੀਤਾ ਜੈਲਦਾਰ 'ਤੇ ਕੱਪੜਾ ਵਪਾਰੀ ਨੇ ਕੁੱਟਮਾਰ ਦੇ ਲਗਾਏ ਦੋਸ਼ <br/>

Ad Position 21
No active advertisement
ਅਜੀਤ ਡੈਸਕ 22-02-2026
ਫਗਵਾੜਾ, 21 ਫਰਵਰੀ (ਹਰਜੋਤ ਸਿੰਘ ਚਾਨਾ)-ਫਗਵਾੜਾ ਦੇ ਬਾਂਸਾ ਵਾਲਾ ਬਾਜ਼ਾਰ 'ਚ ਸਥਿਤ ਲਾਡੀ ਦੀ ਹੱਟੀ ਦੇ ਮਾਲਕ ਨਿਸ਼ਾਂਤ ਬੱਤਰਾ ਨੇ ਮਸ਼ਹੂਰ ਪੰਜਾਬੀ ਗਾਇਕ ਗੀਤਾ ਜੈਲਦਾਰ ਅਤੇ ਉਸ ਦੇ ਸਾਥੀਆਂ 'ਤੇ ਕੁੱਟਮਾਰ ਤੇ ਗਾਲੀ-ਗਲੋਚ ਕਰਨ ਦੇ ਦੋਸ਼ ਲਗਾਏ ਹਨ | ਨਿਸ਼ਾਂਤ ਬੱਤਰਾ ਅਨੁਸਾਰ ਲਗਭਗ ਦੋ ਮਹੀਨੇ ਪਹਿਲਾਂ ਗੀਤਾ ਜੈਲਦਾਰ ਨੇ ਉਸ ਦੀ ਦੁਕਾਨ ਤੋਂ ਕੱਪੜੇ ਖ਼ਰੀਦੇ ਸਨ | ਹਾਲ ਹੀ ਵਿਚ ਇਕ ਕੱਪੜਾ ਖ਼ਰਾਬ ਨਿਕਲਣ ਕਾਰਨ ਸਨਿਚਰਵਾਰ ਸਵੇਰੇ ਦੋਵਾਂ ਵਿਚਕਾਰ ਫ਼ੋਨ 'ਤੇ ਗੱਲਬਾਤ ਹੋਈ | ਵਪਾਰੀ ਦਾ ਦਾਅਵਾ ਹੈ ਕਿ ਉਸ ਨੇ ਕੱਪੜਾ ਬਦਲਣ ਦੀ ਗੱਲ ਕੀਤੀ ਪਰ ਗਾਇਕ ਨੇ ਫ਼ੋਨ 'ਤੇ ਗਾਲੀ-ਗਲੋਚ ਕੀਤੀ | ਉਸ ਨੇ ਅੱਗੇ ਦੱਸਿਆ ਕਿ ਸ਼ਾਮ ਨੂੰ ਗੀਤਾ ਜੈਲਦਾਰ ਦਰਜਨਾਂ ਸਾਥੀਆਂ ਸਮੇਤ ਉਸ ਦੀ ਦੁਕਾਨ 'ਤੇ ਪਹੁੰਚਿਆ, ਜਿਥੇ ਬਹਿਸ ਦੌਰਾਨ ਮਾਮਲਾ ਗਰਮਾ ਗਿਆ | ਉਨ੍ਹਾਂ ਦੋਸ਼ ਲਗਾਇਆ ਕਿ ਗਾਇਕ ਦੇ ਸਾਥੀਆਂ ਨੇ ਦੁਕਾਨ ਮਾਲਕ ਅਤੇ ਸਟਾਫ਼ ਨਾਲ ਬਦਸਲੂਕੀ ਕੀਤੀ ਤੇ ਉਸ ਦੇ ਪਿਤਾ ਨਾਲ ਵੀ ਧੱਕਾ-ਮੁੱਕੀ ਕੀਤੀ | ਵਪਾਰੀ ਦੇ ਮੁਤਾਬਕ ਇਹ ਪੂਰੀ ਘਟਨਾ ਦੁਕਾਨ ਵਿਚ ਲੱਗੇ ਕੈਮਰੇ ਵਿਚ ਕੈਦ ਹੋ ਗਈ ਹੈ, ਜਿਸ ਵਿਚ ਕੁੱਟਮਾਰ ਸਾਫ਼ ਦਿਖਾਈ ਦੇ ਰਹੀ ਹੈ | ਮਾਮਲੇ ਸੰਬੰਧੀ ਲਿਖਤੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਗਈ ਹੈ | ਇਸ ਸੰਬੰਧੀ ਗੀਤਾ ਜੈਲਦਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਵਲੋਂ ਫ਼ੋਨ ਨਹੀਂ ਚੁੱਕਿਆ ਗਿਆ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਦੀ ਜ਼ਮੀਨ ਸੰਬੰਧੀ ਦੋਸ਼ ਤੱਥਾਂ ਤੋਂ ਰਹਿਤ-ਭਾਈ ਮੰਨਣ <br/> ਅਗਲੀ ਖ਼ਬਰ ਕਸਬਾ ਖਿਜ਼ਰਾਬਾਦ ਵਿਖੇ ਹੋਲੇ-ਮਹੱਲੇ ਦੀ ਆਰੰਭਤਾ 24 ਫਰਵਰੀ ਤੋਂ <br/>
Ad Position 24