ਲੁਧਿਆਣਾ, 22 ਫਰਵਰੀ (ਭੁਪਿੰਦਰ ਸਿੰਘ ਬੈਂਸ)-ਪੰਜਾਬ ਦੇ ਉਦਯੋਗ ਤੇ ਵਪਾਰ, ਨਿਵੇਸ਼ ਪ੍ਰਤੋਸਾਹਨ, ਬਿਜਲੀ ਅਤੇ ਸਥਾਨਕ ਸਰਕਾਰ ਮੰਤਰੀ ਸੰਜੀਵ ਅਰੋੜਾ ਵਲੋਂ ਲੁਧਿਆਣਾ ਵਿਚ ਦੇਸ਼ ਦੇ ਪਹਿਲੇ 'ਆਰਗਨਾਈਜਡ ਆਨ ਹਾਈਵੇਅ ਅਰਬਨ ਪਾਰਕਿੰਗ ਡਿਵੈਲਪਮੈਂਟ ਪਾਇਲਟ' ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ | ਇਹ ਪ੍ਰੋਜੈਕਟ ਨੈਸ਼ਨਲ ਹਾਈਵੇਜ਼ ਲੋਜੈਸਟਿਕ ਮੈਨੇਜਮੈਂਟ ਲਿਮਟਿਡ ਵਲੋਂ ਲਾਗੂ ਕੀਤਾ ਜਾ ਰਹਾ ਹੈ, ਜੋ ਕਿ ਨੈਸ਼ਨਲ ਹਾਈਵੇਜ਼ ਅਥਾਰਿਟੀ ਆਫ਼ ਇੰਡੀਆ ਦੀ ਸਹਾਇਕ ਸੰਸਥਾ ਹੈ | ਕਰੀਬ 7 ਕਰੋੜ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਇਸ ਪ੍ਰੋਜੈਕਟ ਤਹਿਤ ਲਗਭਗ 750 ਕਾਰ ਪਾਰਰਿੰਗ ਸਲਾਟ ਬਣਾਏ ਜਾਣਗੇ | ਭਾਰਤ ਨਗਰ ਚੌਕ ਤੋ ਸਿੱਧਵਾਂ ਕੈਨਾਲ ਤੱਕ ਅਤੇ ਭਾਰਤ ਨਗਰ ਚੌਕ ਤੋਂ ਆਈ.ਐਸ.ਬੀ.ਟੀ. ਤੱਕ 'ਐਲੀਵੇਟਿਡ ਰੋਡ' ਦੇ ਹੇਠਾਂ ਅਤੇ ਨਾਲ ਲਗਦੇ ਖਾਲੀ ਸਥਾਨਾਂ ਦੀ ਵਿਗਿਆਨਕ ਵਰਤੋਂ ਕਰਦੇ ਹੋਏ 14 ਆਧੁਨਿਕ ਪਾਰਕਿੰਗ ਜ਼ੋਨ ਵਿਕਸਿਤ ਕੀਤੇ ਜਾਣਗੇ | ਇਹ ਪ੍ਰੋਜੈਕਟ 'ਡਿਜਾਇਨ, ਬਿਲਡ, ੳਪਰੇਟ ਅਤੇ ਟਰਾਂਸਰ ਮਾਡਲ' ਅਧੀਨ ਦਸ ਸਾਲਾਂ ਦੀ ਲੀਜ ਮਿਆਦ ਲਈ ਤਿਆਰ ਕੀਤਾ ਜਾਵੇਗਾ ਅਤੇ 6 ਮਹੀਨੀਆਂ ਵਿਚ ਪੂਰਾ ਕਰਨ ਦਾ ਟੀਚਾ ਹੈ | ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਸਿੱਧੂ, ਦਲਜੀਤ ਸਿੰਘ ਭੋਲਾ ਗਰੇਵਾਲ, ਮੇਅਰ ਪਿ੍ੰਸੀਪਲ ਇੰਦਰਜੀਤ ਕੌਰ, ਨਿਗਮ ਕਮਿਸ਼ਨਰ ਨੀਰੂ ਕਤਿਆਤ, ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਸਮੇਤ ਕਈ ਹੋਰ ਸ਼ਖਸੀਅਤਾਂ ਵੀ ਮੌਜੂਦ ਸਨ | ਅਰੋੜਾ ਨੇ ਕਿਹਾ ਕਿ ਇਹ ਯੋਜਨਾ ਲੁਧਿਆਣਾ ਵਿਚ ਪਾਰਕਿੰਗ ਦੀ ਕਮੀ ਅਤੇ ਟ੍ਰੈਫਿਕ ਜਾਮ ਦੀ ਸਮੱਸਿਆ ਦਾ ਪੱਕਾ ਹੱਲ ਸਾਬਤ ਹੋਵੇਗੀ ਅਤੇ ਸ਼ਹਿਰੀ ਯੋਜਨਾਬੰਦੀ ਵਿਚ ਨਵਾਂ ਮਾਪਦੰਡ ਸਥਾਪਿਤ ਕਰੇਗੀ | ਉਨ੍ਹਾਂ ਦੱਸਿਆ ਕਿ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਹਿਨੁਮਾਈ ਹੇਠ ਪੰਜਾਬ ਸਰਕਾਰ ਲੋਕ ਕੇਂਦਰਿਤ ਅਤੇ ਆਧੁਨਿਕ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਵਚਨਵੱਧ ਹੈ | ਇਹ ਪ੍ਰੋਜੈਕਟ ਲੁਧਿਆਣਾ ਨੂੰ ਸਮੁੱਚੇ ਟ੍ਰੈਫਿਕ ਪ੍ਰਬ ੰਧਨ ਅਤੇ ਯੋਜਨਾਬੱਧ ਵਿਕਾਸ ਵੱਲ ਇਕ ਵੱਡੀ ਛਾਲ ਮੰਨਿਆ ਰਿਹਾ ਹੈ | ਇਸ ਮੌਕੇ 'ਆਪ' ਆਗੂ ਅਮਰਿੰਦਰ ਸਿੰਘ ਐਮ.ਪੀ. ਜਵੱਦੀ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ |
ਲੁਧਿਆਣਾ 'ਚ ਦੇਸ਼ ਦਾ ਪਹਿਲਾ 'ਆਰਗੇਨਾਈਜ਼ਡ ਆਨ ਹਾਈਵੇਅ ਅਰਬਨ ਪਾਰਕਿੰਗ' ਪ੍ਰੋਜੈਕਟ ਸ਼ੁਰੂ <br/>
ਅਜੀਤ ਡੈਸਕ
23-02-2026