17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਗਿਆਨੀ ਰਘਬੀਰ ਸਿੰਘ ਵਲੋਂ ਸ਼੍ਰੋਮਣੀ ਕਮੇਟੀ ਨੂੰ ਘਪਲਿਆਂ ਦੇ ਦੋਸ਼ਾਂ ਦਾ ਜਵਾਬ ਦੇਣ ਲਈ 72 ਘੰਟਿਆਂ ਦਾ ਜਵਾਬੀ 'ਅਲਟੀਮੇਟਮ' <br/>

Ad Position 21
No active advertisement
ਅਜੀਤ ਡੈਸਕ 23-02-2026

ਅੰਮਿ੍ਤਸਰ, 22 ਫਰਵਰੀ (ਜਸਵੰਤ ਸਿੰਘ ਜੱਸ)-ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵਲੋਂ ਪਿਛਲੇ ਦਿਨੀ ਸ਼੍ਰੋਮਣੀ ਕਮੇਟੀ ਵਿਚ ਭਿ੍ਸ਼ਟਾਚਾਰ ਸੰਬੰਧੀ ਲਗਾਏ ਗੰਭੀਰ ਦੋਸ਼ਾਂ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੀ ਅੰਤਿ੍ੰਗ ਕਮੇਟੀ ਵਲੋਂ ਉਨ੍ਹਾਂ ਨੂੰ 72 ਘੰਟਿਆਂ ਅੰਦਰ ਲਗਾਏ ਦੋਸ਼ਾਂ ਦੇ ਠੋਸ ਸਬੂਤ ਪੇਸ਼ ਕਰਨ ਦੇ ਦਿੱਤੇ ਨੋਟਿਸ ਦੀ ਅੱਜ ਸਮਾਂ ਹੱਦ ਖਤਮ ਹੋਣ ਤੋਂ ਪਹਿਲਾਂ ਹੁਣ ਗਿਆਨੀ ਰਘਬੀਰ ਸਿੰਘ ਨੇ ਵੀ ਸ਼੍ਰੋਮਣੀ ਕਮੇਟੀ ਨੂੰ ਉਨ੍ਹਾਂ ਵਲੋਂ ਲਗਾਏ ਗਏ ਦੋਸ਼ਾਂ ਦਾ 72 ਘੰਟਿਆਂ ਅੰਦਰ ਜਵਾਬ ਦੇਣ ਲਈ ਜਵਾਬੀ ਅਲਟੀਮੇਟਮ ਦਿੱਤਾ ਹੈ | ਵੀਡੀਓ ਜਾਰੀ ਕਰਕੇ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਪਿਛਲੇ ਦਿਨੀ 18 ਫਰਵਰੀ ਨੂੰ ਜਲੰਧਰ ਪ੍ਰੈੱਸ ਕਲੱਬ ਵਿਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਮੇਰੇ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰ ਹੋ ਰਹੇ ਭਿ੍ਸ਼ਟਾਚਾਰ ਦੇ ਮੁੱਦੇ ਉਠਾਏ ਗਏ ਸਨ | ਉਨ੍ਹਾਂ ਕਿਹਾ ਕਿ ਮੈਂ ਕੁਝ ਦਿਨਾਂ ਤੋਂ ਪੰਜਾਬ ਤੋਂ ਬਾਹਰ ਸੀ, ਇਸ ਲਈ ਮੈਨੂੰ ਹੁਣ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਾ ਹੈ ਕਿ 19 ਫਰਵਰੀ ਨੂੰ ਸ਼੍ਰੋਮਣੀ ਕਮੇਟੀ ਦੀ ਕਾਰਜਕਾਰੀ ਕਮੇਟੀ ਨੇ ਮੇਰੇ ਵਲੋਂ ਉਠਾਏ ਸਵਾਲਾਂ ਦੀ ਤਸੱਲੀ ਕਰਵਾਉਣ ਦੀ ਬਜਾਏ ਮੈਨੂੰ ਸਵਾਲ ਕਰਨ ਵਾਲੇ ਨੂੰ ਹੀ 72 ਘੰਟਿਆਂ ਦਾ ਨੋਟਿਸ ਦੇ ਕੇ ਮੇਰੇ ਕੋਲੋਂ ਜਵਾਬ ਮੰਗਿਆ ਹੈ | ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੂੰ ਸਵਾਲ ਕੀਤਾ ਕਿ ਤੁਸੀਂ ਮੇਰੇ ਉਨ੍ਹਾਂ ਦੀ ਤਸੱਲੀ ਕਰਾਉਣ ਅਤੇ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਉਲਟਾ ਮੈਨੂੰ ਹੀ 72 ਘੰਟੇ ਦਾ ਨੋਟਿਸ ਦੇ ਦਿੱਤਾ | ਉਨ੍ਹਾਂ ਸ਼੍ਰੋਮਣੀ ਕਮੇਟੀ ਵਲੋਂ ਦਿੱਤੇ 'ਅਲਟੀਮੇਟਮ' ਉਤੇ ਮੋੜਵਾਂ 'ਅਲਟੀਮੇਟਮ' ਦਿੰਦਿਆਂ ਪ੍ਰਧਾਨ ਧਾਮੀ ਨੂੰ ਕਿਹਾ ਕਿ ਜੋ ਅਸੀਂ ਸਵਾਲ ਕੀਤੇ ਨੇ ਤੁਸੀਂ ਉਨ੍ਹਾਂ ਸਵਾਲਾਂ ਦੇ ਜਵਾਬ 72 ਘੰਟਿਆਂ ਦੇ ਵਿਚ ਸਾਨੂੰ ਦਿਓ, ਨਹੀਂ ਤੇ 72 ਘੰਟਿਆਂ ਤੋਂ ਬਾਅਦ ਫਿਰ ਇਕੱਲਾ-ਇਕੱਲਾ ਜੋ ਸਵਾਲ ਹੈ, ਉਸ ਦੇ ਜਵਾਬ ਅਸੀਂ ਸੰਗਤ ਦੇ ਸਾਹਮਣੇ ਰੱਖਾਂਗੇ, ਕਿਉਂਕਿ ਭਿ੍ਸ਼ਟਾਚਾਰ ਬਾਰੇ ਜਿੰਨੇ ਵੀ ਉਸ ਦਿਨ ਮੈਂ ਸਵਾਲ ਕੀਤੇ ਨੇ, ਉਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਮੇਰੇ ਕੋਲ ਨੇ ਅਤੇ ਅਸੀਂ ਇਕੱਲਾ-ਇਕੱਲਾ ਜਿਹੜਾ ਸਵਾਲ ਹੈ, ਉਹ ਸੰਗਤ ਸਾਹਮਣੇ ਰੱਖਾਂਗੇ |

Ad Position 22
No active advertisement
ਪਿਛਲੀ ਖ਼ਬਰ ਪੌਣੇ ਪੰਜ ਕਿੱਲੋ ਹੈਰੋਇਨ, ਪਿਸਟਲ ਤੇ 'ਡਰੱਗੀ ਮਨੀ' ਸਮੇਤ 6 ਤਸਕਰ ਕਾਬੂ <br/> ਅਗਲੀ ਖ਼ਬਰ ਬਿਨਾਂ ਵਜ੍ਹਾ ਰੇਲ ਗੱਡੀ ਦੀ ਚੇਨ ਖਿੱਚਣ ਵਾਲਿਆਂ ਦੀ ਹੁਣ ਖ਼ੈਰ ਨਹੀਂ ਫਿਰੋਜ਼ਪੁਰ ਮੰਡਲ ਵਲੋਂ 913 ਗਿ੍ਫ਼ਤਾਰ <br/>
Ad Position 24