17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਬਿਨਾਂ ਵਜ੍ਹਾ ਰੇਲ ਗੱਡੀ ਦੀ ਚੇਨ ਖਿੱਚਣ ਵਾਲਿਆਂ ਦੀ ਹੁਣ ਖ਼ੈਰ ਨਹੀਂ ਫਿਰੋਜ਼ਪੁਰ ਮੰਡਲ ਵਲੋਂ 913 ਗਿ੍ਫ਼ਤਾਰ <br/>

Ad Position 21
No active advertisement
ਅਜੀਤ ਡੈਸਕ 23-02-2026

ਫਿਰੋਜ਼ਪੁਰ, 22 ਫਰਵਰੀ (ਰਾਕੇਸ਼ ਚਾਵਲਾ)-ਭਾਰਤੀ ਰੇਲਵੇ ਨੂੰ ਦੇਸ਼ ਦੀ ਜੀਵਨ ਰੇਖਾ ਮੰਨਿਆ ਜਾਂਦਾ ਹੈ, ਜਿਥੇ ਮੁਸਾਫ਼ਰਾਂ ਦੀ ਸੁਰੱਖਿਆ ਨੂੰ ਹਮੇਸ਼ਾ ਪਹਿਲ ਦਿੱਤੀ ਜਾਂਦੀ ਹੈ | ਹਰੇਕ ਰੇਲ ਗੱਡੀ ਦੇ ਕੋਚ 'ਚ ਮੁਸਾਫ਼ਰਾਂ ਦੀ ਸੁਰੱਖਿਆ ਲਈ ਅਲਾਰਮ ਚੇਨ ਦੀ ਸਹੂਲਤ ਦਿੱਤੀ ਗਈ ਹੈ | ਰੇਲਵੇ ਸਟੇਸ਼ਨਾਂ 'ਤੇ ਅਨਾਊਾਸਮੈਂਟ ਅਤੇ ਜਾਗਰੂਕਤਾ ਮੁਹਿੰਮਾਂ ਰਾਹੀਂ ਯਾਤਰੀਆਂ ਨੂੰ ਚੇਨ ਪੁਲਿੰਗ ਦੇ ਨਿਯਮਾਂ ਬਾਰੇ ਲਗਾਤਾਰ ਜਾਣੂ ਕਰਵਾਇਆ ਜਾਂਦਾ ਹੈ | ਕਈ ਵਾਰ ਯਾਤਰੀ ਉਨ੍ਹਾਂ ਸਟੇਸ਼ਨਾਂ 'ਤੇ ਟਰੇਨ ਰੋਕਣ ਲਈ ਚੇਨ ਖਿੱਚ ਦਿੰਦੇ ਹਨ, ਜਿਥੇ ਟਰੇਨ ਦਾ ਸਟਾਪੇਜ ਨਹੀਂ ਹੁੰਦਾ ਜਾਂ ਫਿਰ ਬਿਨਾਂ ਕਿਸੇ ਠੋਸ ਕਾਰਨ ਦੇ ਚੇਨ ਖਿੱਚੀ ਜਾਂਦੀ ਹੈ | ਇਸ ਨਾਲ ਟਰੇਨਾਂ ਦੀ ਰਫ਼ਤਾਰ 'ਤੇ ਬੁਰਾ ਅਸਰ ਪੈਂਦਾ ਹੈ | ਟਰੇਨਾਂ ਲੇਟ ਹੁੰਦੀਆਂ ਹਨ, ਜਿਸ ਕਾਰਨ ਬਾਕੀ ਮੁਸਾਫ਼ਰਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ | ਰੇਲਵੇ ਨਿਯਮਾਂ ਅਨੁਸਾਰ ਬਿਨਾਂ ਕਿਸੇ ਉਚਿਤ ਕਾਰਨ ਦੇ ਚੇਨ ਖਿੱਚਣਾ ਅਪਰਾਧ ਹੈ | ਇਸ ਲਈ 1,000 ਰੁਪਏ ਜੁਰਮਾਨਾ ਜਾਂ ਇਕ ਸਾਲ ਦੀ ਕੈਦ (ਜਾਂ ਦੋਵੇਂ) ਦੀ ਸਜ਼ਾ ਹੋ ਸਕਦੀ ਹੈ | ਰੇਲਵੇ ਸੁਰੱਖਿਆ ਬਲ ਵਲੋਂ ਸਖ਼ਤ ਕਾਰਵਾਈ ਕਰਦੇ ਹੋਏ ਜੁਲਾਈ 2025 ਤੋਂ ਜਨਵਰੀ 2026 ਦੌਰਾਨ ਰੇਲਵੇ ਐਕਟ ਦੀ ਧਾਰਾ 141 ਤਹਿਤ 1,016 ਕੇਸ ਦਰਜ ਕੀਤੇ ਗਏ | ਇਸ ਮਾਮਲੇ 'ਚ 913 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਗਿਆ | ਦੋਸ਼ੀਆਂ ਕੋਲੋਂ ਲਗਭਗ 97 ਹਜ਼ਾਰ ਰੁਪਏ ਦਾ ਜ਼ੁਰਮਾਨਾ ਵਸੂਲਿਆ ਗਿਆ ਹੈ | ਫਿਰੋਜ਼ਪੁਰ ਮੰਡਲ ਦੇ ਰੇਲਵੇ ਅਧਿਕਾਰੀਆਂ ਨੇ ਮੁਸਾਫ਼ਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਨਾਂ ਕਿਸੇ ਬੇਹੱਦ ਜ਼ਰੂਰੀ ਕਾਰਨ ਦੇ ਚੇਨ ਨਾ ਖਿੱਚਣ ਤਾਂ ਜੋ ਰੇਲਵੇ ਦੇ ਸੰਚਾਲਨ 'ਚ ਕੋਈ ਵਿਘਨ ਨਾ ਪਵੇ ਅਤੇ ਯਾਤਰੀ ਆਪਣੇ ਨਿਸ਼ਚਿਤ ਸਮੇਂ 'ਤੇ ਮੰਜ਼ਿਲ ਤੱਕ ਪਹੁੰਚ ਸਕਣ |

Ad Position 22
No active advertisement
ਪਿਛਲੀ ਖ਼ਬਰ ਗਿਆਨੀ ਰਘਬੀਰ ਸਿੰਘ ਵਲੋਂ ਸ਼੍ਰੋਮਣੀ ਕਮੇਟੀ ਨੂੰ ਘਪਲਿਆਂ ਦੇ ਦੋਸ਼ਾਂ ਦਾ ਜਵਾਬ ਦੇਣ ਲਈ 72 ਘੰਟਿਆਂ ਦਾ ਜਵਾਬੀ 'ਅਲਟੀਮ... ਅਗਲੀ ਖ਼ਬਰ ਗਾਲੀ ਗਲੋਚ ਤੇ ਕੁੱਟਮਾਰ ਹੋਣ ਤੋਂ ਦੁਖੀ ਪਾਠੀ ਸਿੰਘ ਵਲੋਂ ਜ਼ਹਿਰੀਲੀ ਵਸਤੂ ਨਿਗਲ ਕੇ ਖ਼ੁਦਕੁਸ਼ੀ <br/>
Ad Position 24