21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਭਾਣਜੀ ਨੂੰ ਬਚਾਉਣ ਲਈ ਕੁੱਦੇ 'ਮਾਮੇ' ਦੀ ਨਹਿਰ 'ਚ ਡੁੱਬਣ ਕਾਰਨ ਮੌਤ

Ad Position 21
No active advertisement
ਅਜੀਤ ਡੈਸਕ 27-02-2026
ਭਰਾ ਨਾਲ ਗੁੱਸੇ ਹੋਣ ਕਾਰਨ ਲੜਕੀ ਨੇ ਮਾਰੀ ਸੀ ਨਹਿਰ 'ਚ ਛਾਲ
ਬਠਿੰਡਾ, 26 ਫਰਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅੱਜ ਬਾਅਦ ਦੁਪਹਿਰ ਇਕ ਨਾਬਾਲਗ ਲੜਕੀ ਨੇ ਆਪਣੀ ਭਰਾ ਨਾਲ ਗੁੱਸੇ ਹੋਣ ਉਪਰੰਤ ਬਠਿੰਡਾ ਦੀ ਸਰਹੰਦ ਨਹਿਰ ਵਿਚ ਛਾਲ ਮਾਰ ਦਿੱਤੀ, ਜਿਸ ਨੂੰ ਬਚਾਉਣ ਲਈ ਪਿੱਛੇ ਉਸ ਦਾ 'ਮਾਮਾ' ਨਹਿਰ ਵਿਚ ਕੁੱਦ ਪਿਆ | ਮੌਕੇ 'ਤੇ ਭਾਣਜੀ ਨੂੰ ਬਚਾਅ ਲਿਆ ਗਿਆ ਪਰ ਉਸ ਦਾ 'ਮਾਮਾ' ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਿਆ ਅਤੇ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਸਥਾਨਕ ਨੈਸ਼ਨਲ ਕਾਲੋਨੀ ਦੇ ਰਹਿਣ ਵਾਲੇ ਪ੍ਰਵਾਸੀ ਪਰਿਵਾਰ ਦੀ 16 ਸਾਲ ਲੜਕੀ ਕੋਮਲ ਦੀ ਕਿਸੇ ਗੱਲੋਂ ਆਪਣੇ ਭਰਾ ਨਾਲ ਲੜਾਈ ਹੋ ਗਈ, ਜਿਸ ਮਗਰੋਂ ਗੁੱਸੇ ਵਿਚ ਘਰੋਂ ਭੱਜ ਕੇ ਉਸ ਨੇ ਜੋਗਾਨੰਦ ਪੁਲ ਨੇੜੇ ਸਰਹੰਦ ਨਹਿਰ ਵਿਚ ਛਾਲ ਮਾਰ ਦਿੱਤੀ, ਜਿਸ ਨੂੰ ਬਚਾਉਣ ਲਈ ਪਿੱਛੇ ਭੱਜੇ ਆਉਂਦੇ ਉਸ ਦੇ ਭਰਾ ਅਤੇ ਮਾਮਾ ਪੰਕਜ (35) ਦਾਸ ਪੁੱਤਰ ਸੁਖਦੇਵ ਦਾਸ ਵਾਸੀ ਨੈਸ਼ਨਲ ਕਾਲੋਨੀ ਬਠਿੰਡਾ ਨੇ ਵੀ ਨਹਿਰ ਵਿਚ ਛਾਲ ਮਾਰ ਦਿੱਤੀ | ਉਥੋਂ ਲੰਘਦੇ ਰਾਹਗੀਰਾਂ ਨੇ ਤੁਰੰਤ ਹਿੰਮਤ ਕਰਦਿਆਂ ਲੜਕੀ ਤੇ ਉਸ ਦੇ ਭਰਾ ਨੂੰ ਪੱਗ ਦੇ ਸਹਾਰੇ ਨਾਲ ਬਾਹਰ ਕੱਢ ਲਿਆ, ਪਰ ਉਸ ਦਾ ਮਾਮਾ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਿਆ | ਐਨ.ਡੀ.ਆਰ.ਐਫ਼ ਦੀਆਂ ਟੀਮਾਂ ਤੇ ਸਹਾਰਾ ਟੀਮ ਨੇ ਸ਼ਾਮੀਂ ਕਰੀਬ 6 ਵਜੇ ਪੰਕਜ ਦਾਸ ਦੀ ਲਾਸ਼ ਬਰਾਮਦ ਕਰ ਲਈ ਗਈ | ਥਾਣਾ ਥਰਮਲ ਦੀ ਪੁਲਿਸ ਦੀ ਮੁੱਢਲੀ ਕਾਰਵਾਈ ਉਪਰੰਤ ਸਹਾਰਾ ਟੀਮ ਵਲੋਂ ਮਿ੍ਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਗਿਆ |

Ad Position 22
No active advertisement
ਪਿਛਲੀ ਖ਼ਬਰ ਸਰਕਾਰ ਵਲੋਂ 2 ਆਈ.ਏ.ਐਸ. ਅਤੇ 40 ਪੀ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ ਅਗਲੀ ਖ਼ਬਰ ਬਰਨਾਲਾ ਵਿਖੇ ਹੋ ਰਹੀ ਕਾਂਗਰਸ ਦੀ ਮਹਾਂ ਰੈਲੀ ਸੱਤਾ ਤਬਦੀਲੀ ਦਾ ਬੰਨ੍ਹ ਸਕੇਗੀ ਮੁੱਢ?
Ad Position 24