ਅੰਮਿ੍ਤਸਰ, 6 ਮਾਰਚ (ਰੇਸ਼ਮ ਸਿੰਘ)-ਲਾਪਤਾ ਸਰੂਪਾਂ ਦੇ ਮਾਮਲੇ 'ਚ ਜਾਂਚ ਕਮੇਟੀ ਦੇ ਨਵ ਨਿਯੁਕਤ ਮੁਖੀ ਤੇ ਡੀ.ਆਈ.ਜੀ. ਰੋਪੜ ਡਾ: ਨਾਨਕ ਸਿੰਘ ਨੂੰ ਅੱਜ ਉਸ ਵੇਲੇ ਗਹਿਰਾ ਸਦਮਾ ਪੱੁਜਿਆ ਜਦੋਂ ਉਨ੍ਹਾਂ ਦੇ ਪਿਤਾ ਡਾ. ਮੁਰਾਰ ਸਿੰਘ ਦਾ ਅੱਜ ਇਥੇ ਅੰਮਿ੍ਤਸਰ ਸਥਿਤ ਉਨ੍ਹਾਂ ਦੇ ਘਰ ਵਿਖੇ ਦਿਹਾਂਤ ਹੋ ਗਿਆ | ਡੀ.ਆਈ.ਜੀ. ਨਾਨਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਡਾ: ਮੁਰਾਰ ਸਿੰਘ ਨਮਿਤ ਅੰਤਿਮ ਸੰਸਕਾਰ 7 ਮਾਰਚ ਨੂੰ ਗੁਰਦੁਆਰਾ ਸ਼ਹੀਦ ਗੰਜ਼ ਸਾਹਿਬ ਨੇੜੇ ਸ਼ਮਸ਼ਾਨਘਾਟ ਵਿਖੇ ਸਵੇਰੇ 11 ਵਜੇ ਕੀਤਾ ਜਾਵੇਗਾ | ਇਸ ਮੌਕੇ ਸਮਾਜਿਕ, ਧਾਰਮਿਕ ਸੰਗਠਨਾਂ ਦੇ ਆਗੂਆਂ ਤੇ ਪੁਲਿਸ ਅਧਿਕਾਰੀਆਂ ਵਲੋਂ ਡਾ: ਮੁਰਾਰ ਸਿੰਘ ਦੀ ਮੌਤ 'ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਗਿਆ |