28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਵਿਧਾਨ ਸਭਾ ਵੱਲ ਰੋਸ ਮਾਰਚ ਕਰ ਰਹੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਚੰਡੀਗੜ੍ਹ ਪੁਲਿਸ ਵਲੋਂ ਜਲ ਤੋਪਾਂ ਤੇ ਅੱਥਰੂ ਗੈਸ ਦੇ ਗੋਲੇ ਛੱਡ ਕੇ ਰੋਕਿਆ <br/>

Ad Position 21
No active advertisement
ਅਜੀਤ ਡੈਸਕ 09-03-2026

ਐੱਸ. ਏ. ਐੱਸ. ਨਗਰ, 8 ਮਾਰਚ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ 3 ਵੱਡੀਆਂ ਜਥੇਬਦੀਆ 'ਚ ਸ਼ਾਮਿਲ ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ, ਸਾਂਝਾ ਫਰੰਟ 'ਚ ਸ਼ਾਮਿਲ ਫੈਡਰੇਸ਼ਨਾਂ ਅਤੇ ਪੈਨਸ਼ਨਰ ਐਸੋਸੀਏਸ਼ਨ, ਸੀ. ਪੀ. ਐਫ. ਕਰਮਚਾਰੀ ਯੂਨੀਅਨ ਪੰਜਾਬ ਤੇ ਪੁਰਾਣੀ ਪੈਨਸ਼ਨ ਸਕੀਮ ਬਹਾਲੀ ਮੰਚ, ਜੁਆਇੰਟ ਐਕਸ਼ਨ ਕਮੇਟੀ ਪੰਜਾਬ ਸਿਵਲ ਸਕੱਤਰੇਤ, ਡਾਇਰੈਕਟੋਰੇਟਸ ਅਤੇ ਸਿੱਖਿਆ ਵਿਭਾਗ ਦੀ ਸਾਂਝੀ ਐਕਸ਼ਨ ਕਮੇਟੀ ਵਲੋਂ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਭਖਦੀਆਂ ਮੰਗਾਂ ਦੇ ਹੱਲ ਲਈ ਅੱਜ ਸਥਾਨਕ ਫ਼ੇਜ਼ 8 'ਚ ਵਿਸ਼ਾਲ ਰੋਸ ਰੈਲੀ ਕੀਤੀ ਗਈ, ਜਿਸ 'ਚ ਹਜ਼ਾਰਾ ਮੁਲਾਜ਼ਮਾਂ ਤੈ ਪੈਨਸ਼ਨਰਾਂ ਨੇ ਸ਼ਮੂਲੀਅਤ ਕਰਦਿਆਂ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਇਸ ਤੋਂ ਬਾਅਦ ਕਰੀਬ ਦੁਪਹਿਰ ਡੇਢ ਵਜੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਵਿਧਾਨ ਸਭਾ ਵੱਲ ਰੋਸ ਮਾਰਚ ਸ਼ੁਰੂ ਕਰ ਦਿੱਤਾ | ਮੁਹਾਲੀ ਪੁਲਿਸ ਵਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਫ਼ੇਜ਼ 8 ਤੇ 9 ਜੇਲ੍ਹ ਰੋਡ ਚੌਕ 'ਚ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤੇ ਇਸ 20 ਮਿੰਟ ਦੇ ਕਰੀਬ ਚੱਲੀ ਕਸ਼ਮਕਸ਼ ਦੌਰਾਨ ਮੁਲਾਜ਼ਮ ਅਤੇ ਪੈਨਸ਼ਨਰ ਅੱਗੇ ਵਧਣ 'ਚ ਕਾਮਯਾਬ ਹੋ ਗਏ ਤੇ ਚੰਡੀਗੜ੍ਹ ਪੁਲਿਸ ਵਲੋਂ ਕੀਤੀ ਕੰਡੇਦਾਰ ਤਾਰ ਅੱਗੇ ਲਗਾ ਕੇ ਕੀਤੀ ਡਬਲ ਬੈਰੀਕੇਡਿੰਗ ਨੂੰ ਤੋੜਨਾ ਸ਼ੁਰੂ ਕਰ ਦਿੱਤਾ ਗਿਆ, ਜਿਸਤੋਂ ਬਾਅਦ ਚੰਡੀਗੜ੍ਹ ਪੁਲਿਸ ਵਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਰੋਕਣ ਲਈ ਜਲ ਤੋਪਾਂ ਨਾਲ ਪਾਣੀ ਦੀਆਂ ਬੁਛਾੜਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ | ਮੁਲਾਜ਼ਮ ਅਤੇ ਪੈਨਸ਼ਨਰ ਆਗੂਆਂ ਤੇ ਪੰਜਾਬ ਪੁਲਿਸ ਦੇ ਕਈ ਜਵਾਨਾਂ ਦੀਆਂ ਦਸਤਾਰਾਂ ਲੱਥ ਗਈਆਂ ਤੇ ਕਈ ਮੁਲਾਜ਼ਮ ਅਤੇ ਪੈਨਸ਼ਨਰ ਆਗੂ ਜ਼ਖ਼ਮੀ ਹੋ ਗਏ | ਇਨ੍ਹਾਂ ਪਾਣੀ ਦੀਆਂ ਬੁਛਾੜਾਂ ਦੌਰਾਨ ਮੁਲਾਜ਼ਮ ਚੰਡੀਗੜ੍ਹ ਪੁਲਿਸ ਵਲੋਂ ਲਗਾਈ ਬੇਰੀਕੇਡਿੰਗ ਦੀ ਇਕ ਪਰਤ ਨੂੰ ਤੋੜਨ ਵਿਚ ਕਾਮਯਾਬ ਰਹੇ ਤੇ ਬੈਰੀਕਡਿੰਗ ਨੂੰ ਘੜੀਸ ਕੇ ਸੜਕ ਵਿਚਕਾਰ ਲੈ ਗਏ ਅਤੇ ਦੂਜੀ ਬੈਰੀਕੇਡਿੰਗ ਤੋੜਨ ਲਈ ਜੋਰ ਅਜ਼ਮਾਈ ਕਰਨ ਲੱਗੇ | ਚੰਡੀਗੜ੍ਹ ਪੁਲਿਸ ਵਲੋਂ ਅੱਥਰੂ ਗੈਸ ਦੇ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ ਗਏ, ਜਿਸ ਨਾਲ ਚਾਰੇ ਪਾਸੇ ਧੂੰਆ ਹੀ ਧੂੰਆਂ ਹੋ ਗਿਆ ਤੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਪਿੱਛੇ ਹਟਣ ਲਈ ਮਜ਼ਬੂਰ ਹੋਣਾ ਪਿਆ | ਇਸ ਤੋਂ ਬਾਅਦ ਆਗੂਆਂ ਵਲੋਂ ਵਾਈ. ਪੀ. ਐਸ. ਚੌਕ ਤੋਂ ਜੇਲ੍ਹ ਰੋਡ ਵਾਲੀ ਸੜਕ 'ਤੇ ਹੀ ਧਰਨਾ ਸ਼ੁਰੂ ਕਰ ਦਿੱਤਾ ਗਿਆ | ਇਸ ਮੌਕੇ ਗੁਰਨਾਮ ਸਿੰਘ ਵਿਰਕ, ਸੁਖਜੀਤ ਸਿੰਘ, ਸਤੀਸ਼ ਰਾਣਾ, ਜਸਵੀਰ ਸਿੰਘ ਤਲਵਾੜਾ, ਗੁਰਪ੍ਰੀਤ ਸਿੰਘ ਖੱਟੜਾ, ਤਰਸੇਮ ਸਿੰਘ ਭੱਠਲ, ਮਹਿੰਦਰ ਸਿੰਘ ਸੇਵਾਮੁਕਤ ਪੰਜਾਬ ਪੁਲਿਸ ਇੰਸਪੈਕਟਰ, ਸਤਵੀਰ ਸਿੰਘ ਰੌਣੀ, ਕਰਮ ਸਿੰਘ ਧਨੋਆ, ਰਵਿੰਦਰ ਸਿੰਘ ਸਿੱਧੂ, ਪਾਲ ਸਿੰਘ ਰੌਣੀ ਆਦਿ ਆਗੂਆਂ ਨੇ ਕਿਹਾ ਕਿ ਸਾਂਝੇ ਮੁਹਾਜ ਵਲੋਂ ਤੁਰੰਤ ਪ੍ਰਭਾਵ ਨਾਲ ਇਹ ਵੀ ਫੈਸਲਾ ਲਿਆ ਗਿਆ ਹੈ ਕਿ 9 ਮਾਰਚ ਨੂੰ ਇਸ ਸਰਕਾਰ ਵਲੋਂ ਮੁਲਾਜ਼ਮਾਂ 'ਤੇ ਕੀਤੇ ਤਸ਼ੱਦਦ ਦੀ ਨਿਖੇਧੀ ਕਰਦਿਆਂ ਜ਼ਿਲ੍ਹਾ ਪੱਧਰ 'ਤੇ ਨਿਖੇਧੀ ਮਤੇ ਪਾਸ ਕੀਤੇ ਜਾਣਗੇ ਅਤੇ 9 ਮਾਰਚ ਨੂੰ ਕਲਮ ਛੋੜ ਹੜਤਾਲ ਕਰਕੇ ਪੰਜਾਬ ਸਰਕਾਰ ਦਾ ਕੰਮ ਮੁਕੰਮਲ ਠੱਪ ਰੱਖਿਆ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਤਰਨ ਤਾਰਨ ਵਿਖੇ ਭੇਦਭਰੇ ਹਾਲਾਤ ਵਿਚ ਭੈਣ-ਭਰਾ ਦੀ ਮੌਤ <br/> ਅਗਲੀ ਖ਼ਬਰ ਬਜਟ ਲੋਕਾਂ ਨੂੰ ਗੁਮਰਾਹ ਕਰਨ ਵਾਲਾ-ਸੁਨੀਲ ਜਾਖੜ <br/>
Ad Position 24