ਡੋਰਲ (ਅਮਰੀਕਾ), 8 ਮਾਰਚ (ਏਜੰਸੀ)-ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਜੇਕਰ ਰੂਸ ਨੇ ਮੱਧ ਪੂਰਬ 'ਚ ਅਮਰੀਕੀ ਫ਼ੌਜਾਂ ਅਤੇ ਸਹੂਲਤਾਂ ਨੂੰ ਨਿਸ਼ਾਨਾ ਬਣਾਉਣ 'ਚ ਮਦਦ ਕਰਨ ਲਈ ਜਾਣਕਾਰੀ ਦਿੱਤੀ ਹੈ ਤਾਂ ਇਹ ਮਹੱਤਵਹੀਨ ਹੈ | ਹਾਲਾਂਕਿ, ਉਨ੍ਹਾਂ ਅਜਿਹੀ ਜਾਣਕਾਰੀ ਸਾਂਝੀ ਕਰਨ ਦੀਆਂ ਅਟਕਲਾਂ ਨੂੰ ਖਾਰਜ ਕਰ ਦਿੱਤਾ | ਜ਼ਿਕਰਯੋਗ ਹੈ ਕਿ ਮੀਡੀਆ 'ਚ ਇਹ ਗੱਲ ਚੱਲ ਰਹੀ ਹੈ ਕਿ ਅਮਰੀਕੀ ਖੁਫ਼ੀਆ ਅਧਿਕਾਰੀ ਇਹ ਮੰਨ ਰਹੇ ਹਨ ਕਿ ਰੂਸ, ਈਰਾਨ ਨੂੰ ਅਮਰੀਕੀ ਸਹੂਲਤਾਂ 'ਤੇ ਹਮਲਿਆਂ ਲਈ ਜਾਣਕਾਰੀ ਪ੍ਰਦਾਨ ਕਰ ਰਿਹਾ ਹੈ |