ਨਵੀਂ ਦਿੱਲੀ, 8 ਮਾਰਚ (ਪੀ.ਟੀ.ਆਈ.) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਕੀਤੇ ਗਏ ਸਲੂਕ ਨੂੰ ਲੈ ਕੇ ਪੱਛਮੀ ਬੰਗਾਲ ਦੀ ਟੀ.ਐੱਮ.ਸੀ. ਸਰਕਾਰ 'ਤੇ ਆਪਣਾ ਹਮਲਾ ਤੇਜ਼ ਕਰਦੇ ਹੋਏ ਕਿਹਾ ਕਿ ਸੂਬੇ ਦੇ 'ਸਮਝਦਾਰ ਲੋਕ' ਇੱਕ ਮਹਿਲਾ ਕਬਾਇਲੀ ਆਗੂ ਅਤੇ ਦੇਸ਼ ਦੇ ਰਾਸ਼ਟਰਪਤੀ ਦਾ 'ਅਪਮਾਨ' ਕਰਨ ਲਈ ਪਾਰਟੀ ਨੂੰ ਕਦੇ ਮੁਆਫ਼ ਨਹੀਂ ਕਰਨਗੇ¢ਮੋਦੀ ਦੀਆਂ ਇਹ ਟਿੱਪਣੀਆਂ ਰਾਸ਼ਟਰਪਤੀ ਮੁਰਮੂ ਵੱਲੋਂ ਸਨਿਚਰਵਾਰ ਨੂੰ ਪੱਛਮੀ ਬੰਗਾਲ ਵਿੱਚ ਆਦਿਵਾਸੀ ਸੰਥਾਲ ਭਾਈਚਾਰੇ ਦੇ ਇੱਕ ਸੰਮੇਲਨ ਨੂੰ ਤਬਦੀਲ ਕਰਨ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਉਨ੍ਹਾਂ ਦੇ ਮੰਤਰੀਆਂ ਦੀ ਆਪਣੀ ਫੇਰੀ ਦÏਰਾਨ ਗੈਰਹਾਜ਼ਰੀ 'ਤੇ ਨਾਰਾਜ਼ਗੀ ਪ੍ਰਗਟ ਕਰਨ ਤੋਂ ਬਾਅਦ ਆਈਆਂ¢ ਇਸ ਤੋਂ ਤੁਰੰਤ ਬਾਅਦ, ਬੈਨਰਜੀ ਨੇ ਰਾਸ਼ਟਰਪਤੀ 'ਤੇ 'ਭਾਜਪਾ ਦੇ ਇਸ਼ਾਰੇ 'ਤੇ' ਬੋਲਣ ਦਾ ਦੋਸ਼ ਲਗਾਇਆ ਅਤੇ ਮਨੀਪੁਰ ਅਤੇ ਛੱਤੀਸਗੜ੍ਹ ਵਰਗੇ ਸੂਬਿਆਂ ਵਿੱਚ ਆਦਿਵਾਸੀਆਂ ਵਿਰੁੱਧ ਕਥਿਤ ਅੱਤਿਆਚਾਰਾਂ 'ਤੇ ਉਨ੍ਹਾਂ ਦੀ ਚੁੱਪੀ 'ਤੇ ਸਵਾਲ ਉਠਾਏ¢ ਭਾਜਪਾ ਨੇ ਟੀ.ਐੱਮ.ਸੀ. ਸਰਕਾਰ 'ਤੇ ਰਾਸ਼ਟਰਪਤੀ ਦਾ 'ਅਪਮਾਨ' ਕਰਨ ਲਈ ਹਮਲਾ ਕੀਤਾ, ਜਦੋਂ ਕਿ ਮੋਦੀ ਨੇ ਇਸਨੂੰ 'ਸ਼ਰਮਨਾਕ ਅਤੇ ਪਹਿਲਾਂ ਕਦੇ ਨਾ ਦੇਖਿਆ ਗਿਆ' ਕਿਹਾ ਅਤੇ ਟੀ.ਐੱਮ.ਸੀ. 'ਤੇ ਸਾਰੀਆਂ ਹੱਦਾਂ ਪਾਰ ਕਰਨ ਦਾ ਦੋਸ਼ ਲਗਾਇਆ¢