28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਹਵਾਲਾ ਮਾਮਲਾ -ਦਿੱਲੀ ਦੀ ਅਦਾਲਤ ਨੇ ਅਲ-ਫਲਾਹ ਦੇ ਚੇਅਰਮੈਨ ਜਾਵੇਦ ਸਿੱਦੀਕੀ ਨੂੰ ਅੰਤਰਿਮ ਜ਼ਮਾਨਤ ਦਿੱਤੀ

Ad Position 21
No active advertisement
ਅਜੀਤ ਡੈਸਕ 09-03-2026
ਨਵੀਂ ਦਿੱਲੀ, 8 ਮਾਰਚ (ਏਜੰਸੀ)-ਦਿੱਲੀ ਦੀ ਇਕ ਅਦਾਲਤ ਨੇ ਹਵਾਲਾ ਮਾਮਲੇ 'ਚ ਅਲ-ਫਲਾਹ ਗਰੁੱਪ ਦੇ ਚੇਅਰਮੈਨ ਜਾਵੇਦ ਸਿੱਦੀਕੀ ਨੂੰ ਦੋ ਹਫ਼ਤਿਆਂ ਦੀ ਅੰਤਰਿਮ ਜ਼ਮਾਨਤ ਦੇ ਦਿੱਤੀ ਤਾਂ ਜੋ ਉਹ ਆਪਣੀ ਪਤਨੀ ਦੀ ਦੇਖਭਾਲ ਕਰ ਸਕੇ, ਜੋ ਸਟੇਜ 4 ਦੇ ਕੈਂਸਰ ਦਾ ਇਲਾਜ ਕਰਵਾ ਰਹੀ ਹੈ | ਵਧੀਕ ਸੈਸ਼ਨ ਜੱਜ ਸ਼ੀਤਲ ਚÏਧਰੀ ਪ੍ਰਧਾਨ ਨੇ ਸਨਿਚਰਵਾਰ ਨੂੰ ਸਿੱਦੀਕੀ ਨੂੰ ਰਾਹਤ ਦਿੰਦੇ ਹੋਏ ਨੋਟ ਕੀਤਾ ਕਿ ਉਸਦੀ ਪਤਨੀ ਦੀ ਕੀਮੋਥੈਰੇਪੀ ਚੱਲ ਰਹੀ ਹੈ ਅਤੇ ਇਲਾਜ ਦÏਰਾਨ ਉਸ ਨੂੰ ਸਹਾਇਤਾ ਦੀ ਲੋੜ ਹੈ | ਅਦਾਲਤ ਨੇ ਆਪਣੇ ਹੁਕਮ 'ਚ ਕਿਹਾ ਕਿ ਮÏਜੂਦਾ ਤੱਥਾਂ ਅਤੇ ਹਾਲਾਤ ਨੂੰ ਦੇਖਦੇ ਹੋਏ ਮੁਲਜ਼ਮ ਅੰਤਰਿਮ ਜ਼ਮਾਨਤ ਦਾ ਹੱਕਦਾਰ ਹੈ | ਅਦਾਲਤ ਨੇ ਇਹ ਵੀ ਦੇਖਿਆ ਕਿ ਜੋੜੇ ਦੇ ਤਿੰਨ ਬੱਚੇ ਯੂ.ਏ.ਈ. 'ਚ ਪੜ੍ਹ ਰਹੇ ਹਨ ਅਤੇ ਭਾਰਤ ਆਉਣ 'ਚ ਅਸਮਰੱਥ ਹਨ, ਜਿਸ ਕਾਰਨ ਬਿਮਾਰ ਔਰਤ ਕੋਲ ਕੋਈ ਨਜ਼ਦੀਕੀ ਪਰਿਵਾਰਕ ਸਹਾਇਤਾ ਨਹੀਂ ਹੈ | ਅਦਾਲਤ ਨੇ ਉਸ ਨੂੰ 1 ਲੱਖ ਰੁਪਏ ਦੇ ਨਿੱਜੀ ਮੁਚੱਲਕੇ ਅਤੇ ਏਨੀ ਹੀ ਰਾਸ਼ੀ ਦੀ ਜ਼ਮਾਨਤ ਭਰਨ 'ਤੇ ਦੋ ਹਫ਼ਤਿਆਂ ਲਈ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ, ਨਾਲ ਹੀ ਇਹ ਸ਼ਰਤ ਲਗਾਈ ਹੈ ਕਿ ਉਹ ਦਿੱਲੀ-ਐਨ.ਸੀ.ਆਰ. ਨਹੀਂ ਛੱਡੇਗਾ ਅਤੇ ਗਵਾਹਾਂ ਨਾਲ ਸੰਪਰਕ ਨਹੀਂ ਕਰੇਗਾ |

Ad Position 22
No active advertisement
ਪਿਛਲੀ ਖ਼ਬਰ ਰਾਸ਼ਟਰਪਤੀ ਮੁਰਮੂ ਦੇ ਗੰਭੀਰ ਅਪਮਾਨ ਲਈ ਪੱਛਮੀ ਬੰਗਾਲ ਦੇ ਲੋਕ ਟੀ. ਐੱਮ. ਸੀ. ਨੂੰ ਮੁਆਫ਼ ਨਹੀਂ ਕਰਨਗੇ: ਮੋਦੀ <br... ਅਗਲੀ ਖ਼ਬਰ ਵਿਸਾਖੀ ਮੌਕੇ ਜਥਾ ਭੇਜਣ ਦੀਆਂ ਦੋ ਵੱਖ-ਵੱਖ ਤਰੀਕਾਂ ਨੂੰ ਲੈ ਕੇ ਬਣਿਆ ਭੰਬਲਭੂਸਾ <br/>
Ad Position 24