28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਪੰਜਾਬ 'ਚ ਘੱਟਦਾ ਲਿੰਗ ਅਨੁਪਾਤ ਬਣਿਆ ਸਮਾਜ ਲਈ ਚਿੰਤਾ ਦਾ ਵਿਸ਼ਾ <br/>

Ad Position 21
No active advertisement
ਅਜੀਤ ਡੈਸਕ 09-03-2026
ਮੂਨਕ, 8 ਮਾਰਚ (ਕੇਵਲ ਸਿੰਗਲਾ)-ਕੁਦਰਤ ਨਾਲ ਕੀਤੀ ਛੇੜਛਾੜ ਦੀ ਸਜ਼ਾ ਸਮਾਜ ਨੂੰ ਕਿਸੇ ਨਾ ਕਿਸੇ ਰੂਪ ਵਿਚ ਭੁਗਤਣੀ ਹੀ ਪੈਂਦੀ ਹੈ | ਅਲਟਰਾਸਾਊਾਡ ਰਾਹੀਂ ਗਰਭ ਵਿਚ ਬੱਚੇ ਦਾ ਲਿੰਗ ਪਤਾ ਕਰਕੇ ਕੀਤੀ ਜਾਣ ਵਾਲੀ ਕੁੜੀਆਂ ਦੀ ਭਰੂਣ ਹੱਤਿਆ ਨੇ ਪੰਜਾਬ ਵਿਚ ਮੁੰਡਿਆਂ ਤੇ ਕੁੜੀਆਂ ਦੇ ਅਨੁਪਾਤ ਨੂੰ ਗੰਭੀਰ ਤਰ੍ਹਾਂ ਪ੍ਰਭਾਵਿਤ ਕੀਤਾ ਹੈ | ਇਹ ਅਸਮਾਨਤਾ ਹੁਣ ਸਮਾਜ ਲਈ ਇੱਕ ਵੱਡੀ ਚੁਣੌਤੀ ਵਜੋਂ ਉੱਭਰ ਰਹੀ ਹੈ | ਜਨਗਣਨਾ 2011 ਦੇ ਅੰਕੜਿਆਂ ਮੁਤਾਬਕ ਪੰਜਾਬ ਵਿਚ ਹਰ 1000 ਮੁੰਡਿਆਂ ਦੇ ਮੁਕਾਬਲੇ ਸਿਰਫ਼ 846 ਕੁੜੀਆਂ ਦਰਜ ਕੀਤੀਆਂ ਗਈਆਂ ਸਨ, ਜਦਕਿ ਦੇਸ਼ ਦਾ ਅÏਸਤ ਅਨੁਪਾਤ 919 ਸੀ | ਇਸ ਤੋਂ ਬਾਅਦ ਨੈਸ਼ਨਲ ਫੈਮਿਲੀ ਹੈਲਥ ਸਰਵੇਖਣ (2019-2021) ਦੇ ਅੰਕੜਿਆਂ ਅਨੁਸਾਰ ਇਹ ਗਿਣਤੀ ਕੁਝ ਵਧ ਕੇ 904 ਹੋ ਗਈ ਹੈ, ਪਰ ਇਹ ਹਾਲੇ ਵੀ ਰਾਸ਼ਟਰੀ ਔਸਤ 929 ਨਾਲੋਂ ਘੱਟ ਹੈ | ਭਾਵੇਂ ਸਰਕਾਰੀ ਸਖ਼ਤੀ ਅਤੇ ਜਾਗਰੂਕਤਾ ਮੁਹਿੰਮਾਂ ਕਾਰਨ ਪਿਛਲੇ ਕੁਝ ਸਾਲਾਂ ਦੌਰਾਨ ਕੁਝ ਸੁਧਾਰ ਦੇ ਸੰਕੇਤ ਮਿਲੇ ਹਨ, ਫਿਰ ਵੀ ਕਈ ਜ਼ਿਲਿ੍ਹਆਂ ਵਿਚ ਹਰ 1000 ਮੁੰਡਿਆਂ ਦੇ ਮੁਕਾਬਲੇ ਕੁੜੀਆਂ ਦੀ ਗਿਣਤੀ 850 ਤੋਂ 900 ਦੇ ਵਿਚਕਾਰ ਹੀ ਰਹਿ ਰਹੀ ਹੈ, ਜੋ ਕੁਦਰਤੀ ਸੰਤੁਲਨ ਲਈ ਚਿੰਤਾਜਨਕ ਹੈ | ਨੌਜਵਾਨਾਂ ਨੂੰ ਵਿਆਹ ਲਈ ਕੁੜੀਆਂ ਨਹੀਂ ਮਿਲ ਰਹੀਆਂ, ਜਿਸ ਕਾਰਨ ਕੁਝ ਪਰਿਵਾਰ ਦੂਜੇ ਰਾਜਾਂ, ਖ਼ਾਸ ਕਰਕੇ ਉੱਤਰ ਪ੍ਰਦੇਸ਼ ਆਦਿ ਤੋਂ ਕੁੜੀਆਂ ਲਿਆਉਣ ਲਈ ਮਜਬੂਰ ਹੋ ਰਹੇ ਹਨ | ਇਸ ਲਈ ਦਲਾਲਾਂ ਨੂੰ ਤਿੰਨ ਤੋਂ ਚਾਰ ਲੱਖ ਰੁਪਏ ਤੱਕ ਦੇਣ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ | ਇਸ ਸਥਿਤੀ ਦਾ ਸਭ ਤੋਂ ਵੱਧ ਪ੍ਰਭਾਵ ਪਿੰਡਾਂ ਅਤੇ ਛੋਟੇ ਸ਼ਹਿਰਾਂ ਵਿਚ ਰਹਿੰਦੇ ਛੋਟੇ ਅਤੇ ਦਰਮਿਆਨੇ ਵਰਗ ਦੇ ਲੋਕਾਂ 'ਤੇ ਪੈ ਰਿਹਾ ਹੈ | ਨੌਜਵਾਨਾਂ ਨੂੰ ਜੀਵਨ ਸਾਥੀ ਨਾ ਮਿਲਣ ਕਾਰਨ ਉਨ੍ਹਾਂ ਦੀ ਮਾਨਸਿਕ ਸਿਹਤ 'ਤੇ ਵੀ ਨਕਾਰਾਤਮਿਕ ਅਸਰ ਪੈਂਦਾ ਹੈ ਅਤੇ ਕਈ ਵਾਰ ਉਹ ਨਸ਼ਿਆਂ ਜਾਂ ਹੋਰ ਗ਼ਲਤ ਰਸਤੇ ਵੱਲ ਵੀ ਮੁੜ ਸਕਦੇ ਹਨ | ਕੁੜੀਆਂ ਦੀ ਘੱਟ ਗਿਣਤੀ ਇਹ ਦਰਸਾਉਂਦੀ ਹੈ ਕਿ ਪੁੱਤਰ ਪ੍ਰਧਾਨ ਸੋਚ ਅਜੇ ਵੀ ਸਮਾਜ ਵਿਚ ਮੌਜੂਦ ਹੈ | ਜੇ ਔਰਤਾਂ ਨੂੰ ਸਿੱਖਿਆ, ਰੋਜ਼ਗਾਰ ਅਤੇ ਸੁਰੱਖਿਆ ਦੇ ਸਮਾਨ ਮੌਕੇ ਦਿੱਤੇ ਜਾਣ ਤਾਂ ਹੀ ਸਮਾਜ 'ਚ ਕੁੜੀਆਂ ਪ੍ਰਤੀ ਨਜ਼ਰੀਆ ਬਦਲ ਸਕਦਾ ਹੈ | ਸਮਾਜਕ ਸੋਚ ਵਿਚ ਬਦਲਾਅ ਲਿਆਉਣਾ ਸਭ ਤੋਂ ਜ਼ਰੂਰੀ ਹੈ |

Ad Position 22
No active advertisement
ਪਿਛਲੀ ਖ਼ਬਰ ਪਾਕਿ ਨਾਗਰਿਕ ਆਸਿਫ਼ ਨੇ ਈਰਾਨ ਦੇ ਰੈਵੋਲਿਊਸ਼ਨਰੀ ਗਾਰਡਜ਼ ਨਾਲ ਸਾਜਿਸ਼ 'ਚ ਸ਼ਾਮਿਲ ਹੋਣ ਦੀ ਗੱਲ ਕਬੂਲੀ <br/> ਅਗਲੀ ਖ਼ਬਰ ਕਣਕ ਦੀ ਫ਼ਸਲ ਲਈ ਵਧ ਰਿਹਾ ਤਾਪਮਾਨ ਬੇਹੱਦ ਖ਼ਤਰਨਾਕ <br/>
Ad Position 24