ਅੰਮਿ੍ਤਸਰ, 8 ਮਾਰਚ (ਸੁਰਿੰਦਰ ਕੋਛੜ)-ਦੋ ਸਾਲ ਪਹਿਲਾਂ ਈਰਾਨ ਦੇ ਇਸ਼ਾਰੇ 'ਤੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਾਰਨ ਦੀ ਯੋਜਨਾ ਬਣਾਉਣ ਦੇ ਦੋਸ਼ 'ਚ ਹਿਰਾਸਤ 'ਚ ਲਏ ਗਏ ਪਾਕਿਸਤਾਨੀ ਨਾਗਰਿਕ ਆਸਿਫ਼ ਮਰਚੈਂਟ ਨੇ ਬਰੁਕਲਿਨ ਦੀ ਇਕ ਸੰਘੀ ਅਦਾਲਤ 'ਚ ਇਹ ਕਬੂਲ ਕਰ ਲਿਆ ਹੈ ਕਿ ਉਸ ਨੇ ਈਰਾਨ ਦੇ ਰੈਵੋਲਿਊਸ਼ਨਰੀ ਗਾਰਡਜ਼ ਨਾਲ ਮਿਲ ਕੇ ਪ੍ਰਮੁੱਖ ਅਮਰੀਕੀ ਸਿਆਸਤਦਾਨਾਂ 'ਤੇ ਹਮਲਾ ਕਰਨ ਦੀ ਸਾਜ਼ਿਸ਼ ਰਚੀ ਸੀ | ਬੀਤੇ ਦਿਨ ਮਰਚੈਂਟ ਨੇ ਈਰਾਨ ਦੇ ਕੁਲੀਨ ਇਸਲਾਮਿਕ ਰੈਵੋਲਿਊਸ਼ਨਰੀ ਗਾਰਡਜ਼ ਕੋਰ ਨਾਲ ਸਾਜ਼ਿਸ਼ 'ਚ ਸ਼ਾਮਿਲ ਹੋਣ ਦੀ ਗੱਲ ਸਵੀਕਾਰ ਕੀਤੀ ਤੇ ਗਵਾਹੀ ਦਿੱਤੀ ਕਿ ਉਸਨੇ ਈਰਾਨ ਦੀ ਰਾਜਧਾਨੀ ਤਹਿਰਾਨ 'ਚ ਆਪਣੇ ਪਰਿਵਾਰ ਦੀ ਰੱਖਿਆ ਲਈ ਅਜਿਹਾ ਅਣਚਾਹੇ ਢੰਗ ਨਾਲ ਕੀਤਾ | ਮਰਚੈਂਟ ਨੇ ਕਿਹਾ ਕਿ ਉਸ ਨੂੰ ਕਦੇ ਵੀ ਕਿਸੇ ਖ਼ਾਸ ਵਿਅਕਤੀ ਨੂੰ ਮਾਰਨ ਦਾ ਹੁਕਮ ਨਹੀਂ ਦਿੱਤਾ ਗਿਆ ਸੀ, ਪਰ ਉਸ ਦੇ ਈਰਾਨੀ ਹੈਂਡਲਰ ਨੇ ਈਰਾਨ ਦੀ ਰਾਜਧਾਨੀ 'ਚ ਗੱਲਬਾਤ ਦੌਰਾਨ ਤਿੰਨ ਲੋਕਾਂ ਡੋਨਾਲਡ ਟਰੰਪ, ਜੋਅ ਬਾਇਡਨ ਅਤੇ ਨਿੱਕੀ ਹੇਲੀ ਦਾ ਨਾਮ ਲਿਆ ਸੀ | ਦੂਜੇ ਪਾਸੇ, ਤਹਿਰਾਨ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਕਿ ਉਸ ਨੇ ਟਰੰਪ ਜਾਂ ਹੋਰ ਅਮਰੀਕੀ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਉਣ ਲਈ ਕਿਸੇ ਪਾਕਿਸਤਾਨੀ ਨੂੰ ਕੰਮ ਸੌਂਪਿਆ ਸੀ | ਦੱਸਿਆ ਜਾ ਰਿਹਾ ਹੈ ਕਿ ਮਰਚੈਂਟ ਨੂੰ ਈਰਾਨੀ ਅਧਿਕਾਰੀਆਂ ਦੁਆਰਾ ਕਿਰਾਏ ਦੇ ਸ਼ੂਟਰਾਂ ਰਾਹੀਂ ਇਹ ਕਤਲ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ |
ਪਾਕਿ ਨਾਗਰਿਕ ਆਸਿਫ਼ ਨੇ ਈਰਾਨ ਦੇ ਰੈਵੋਲਿਊਸ਼ਨਰੀ ਗਾਰਡਜ਼ ਨਾਲ ਸਾਜਿਸ਼ 'ਚ ਸ਼ਾਮਿਲ ਹੋਣ ਦੀ ਗੱਲ ਕਬੂਲੀ <br/>
ਡੋਨਾਲਡ ਟਰੰਪ<br/>
09-03-2026