ਨਵੀਂ ਦਿੱਲੀ, 8 ਮਾਰਚ (ਪੀ.ਟੀ.ਆਈ.)-ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਪੱਛਮੀ ਏਸ਼ੀਆ ਦੀ ਸਥਿਤੀ 'ਤੇ ਲੋਕ ਸਭਾ 'ਚ ਬਿਆਨ ਦੇਣਗੇ | ਲੋਕ ਸਭਾ ਦੀ 9 ਮਾਰਚ ਲਈ ਸੋਧੀ ਹੋਈ ਕਾਰੋਬਾਰੀ ਸੂਚੀ ਅਨੁਸਾਰ, ਜੋ ਐਤਵਾਰ ਸ਼ਾਮ ਨੂੰ ਜਾਰੀ ਕੀਤੀ ਗਈ ਹੈ, 'ਡਾ. ਐੱਸ. ਜੈਸ਼ੰਕਰ ਪੱਛਮੀ ਏਸ਼ੀਆ ਦੀ ਸਥਿਤੀ 'ਤੇ ਬਿਆਨ ਦੇਣਗੇ | ਸਨਿੱਚਰਵਾਰ ਤੱਕ ਸਪੀਕਰ ਓਮ ਬਿਰਲਾ ਨੂੰ ਲੋਕ ਸਭਾ ਸਪੀਕਰ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਕਰਨ ਵਾਲਾ ਵਿਰੋਧੀ ਧਿਰ-ਸਮਰਥਿਤ ਪ੍ਰਸਤਾਵ ਸੋਮਵਾਰ ਲਈ ਸੂਚੀਬੱਧ ਇਕੋ ਇਕ ਅਧਿਕਾਰਤ ਏਜੰਡਾ ਹੈ ¢