01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਸਵਾਮੀ ਅਵਿਮੁਕਤੇਸ਼ਵਰਾਨੰਦ ਮਾਮਲੇ ਦੇ ਸ਼ਿਕਾਇਤਕਰਤਾ 'ਤੇ ਰੇਲ ਗੱਡੀ 'ਚ ਹਮਲਾ <br/>

Ad Position 21
No active advertisement
ਅਜੀਤ ਡੈਸਕ 09-03-2026

ਪ੍ਰਯਾਗਰਾਜ (ਯੂ.ਪੀ.), 8 ਮਾਰਚ (ਏਜੰਸੀ)-ਆਸ਼ੂਤੋਸ਼ ਬ੍ਰਹਮਚਾਰੀ, ਜਿਸ ਨੇ ਸਵਾਮੀ ਅਵਿਮੁਕਤੇਸ਼ਵਰਾਨੰਦ ਸਰਸਵਤੀ 'ਤੇ ਆਪਣੇ ਆਸ਼ਰਮ 'ਚ ਵਿਦਿਆਰਥਣਾਂ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਲਗਾਉਂਦੇ ਹੋਏ ਸ਼ਿਕਾਇਤ ਦਰਜ ਕਰਵਾਈ ਸੀ, ਉਸ 'ਤੇ ਐਤਵਾਰ ਸਵੇਰੇ ਇਥੇ ਇਕ ਰੇਲਗੱਡੀ 'ਚ ਇਕ ਅਣਪਛਾਤੇ ਵਿਅਕਤੀ ਨੇ ਰੇਜ਼ਰ ਨਾਲ ਹਮਲਾ ਕੀਤਾ | ਰੇਲਵੇ ਪੁਲਿਸ (ਜੀ.ਆਰ.ਪੀ.) ਦੇ ਇਕ ਅਧਿਕਾਰੀ ਅਨੁਸਾਰ ਆਸ਼ੂਤੋਸ਼ ਨੇ ਦੋਸ਼ ਲਗਾਇਆ ਕਿ ਉਹ ਰੀਵਾ ਐਕਸਪ੍ਰੈਸ ਰਾਹੀਂ ਪ੍ਰਯਾਗਰਾਜ ਜਾ ਰਿਹਾ ਸੀ, ਜਦੋਂ ਇਹ ਘਟਨਾ ਵਾਪਰੀ | ਅਧਿਕਾਰੀ ਨੇ ਦੱਸਿਆ ਕਿ ਜਦੋਂ ਸਵੇਰੇ ਰੇਲਗੱਡੀ ਸਿਰਾਥੂ ਸਟੇਸ਼ਨ ਨੇੜੇ ਪਹੁੰਚੀ ਸੀ ਤਾਂ ਆਸ਼ੂਤੋਸ਼ ਪਖ਼ਾਨੇ 'ਚ ਗਿਆ, ਜਿਥੇ ਇਕ ਅਣਪਛਾਤੇ ਵਿਅਕਤੀ ਨੇ ਉਸ 'ਤੇ ਰੇਜ਼ਰ ਨਾਲ ਹਮਲਾ ਕਰ ਦਿੱਤਾ | ਇਸ ਘਟਨਾ 'ਚ ਉਸ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਡਾਕਟਰੀ ਜਾਂਚ ਲਈ ਪ੍ਰਯਾਗਰਾਜ ਦੇ ਕੈਲਵਿਨ ਹਸਪਤਾਲ ਭੇਜਿਆ ਗਿਆ ਹੈ | ਅਧਿਕਾਰੀ ਨੇ ਕਿਹਾ ਕਿ ਡਾਕਟਰੀ ਜਾਂਚ ਰਿਪੋਰਟ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਜਾਵੇਗਾ | ਹਮਲਾਵਰ ਦੀ ਪਛਾਣ ਕਰਨ ਲਈ ਮੌਕੇ ਤੋਂ ਸੀ.ਸੀ.ਟੀ.ਵੀ. ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਨਿਪਾਲ 'ਚ ਬਾਲੇਂਦਰ ਸ਼ਾਹ ਦਾ ਪ੍ਰਧਾਨ ਮੰਤਰੀ ਬਣਨਾ ਤੈਅ ਅਗਲੀ ਖ਼ਬਰ ਪੱਛਮੀ ਏਸ਼ੀਆ ਦੀ ਸਥਿਤੀ 'ਤੇ ਲੋਕ ਸਭਾ 'ਚ ਬਿਆਨ ਦੇਣਗੇ ਜੈਸ਼ੰਕਰ
Ad Position 24