ਕਾਠਮੰਡੂ, 8 ਮਾਰਚ (ਪੀ. ਟੀ. ਆਈ.)-ਰੈਪਰ ਤੋਂ ਸਿਆਸਤਦਾਨ ਬਣੇ ਬਾਲੇਂਦਰ ਸ਼ਾਹ (ਬਾਲੇਨ) ਦੀ ਅਗਵਾਈ ਵਾਲੀ ਰਾਸ਼ਟਰੀ ਸੁਤੰਤਰ ਪਾਰਟੀ (ਆਰ.ਐਸ.ਪੀ.) ਨੇ ਨਿਪਾਲ ਦੀਆਂ ਆਮ ਚੋਣਾਂ ਵਿਚ ਦੋ-ਤਿਹਾਈ ਤੋਂ ਵੱਧ ਸੀਟਾਂ ਨਾਲ ਇਤਿਹਾਸਕ ਜਿੱਤ ਪ੍ਰਾਪਤ ਕੀਤੀ ਹੈ, ਜਦੋਂਕਿ ਰਵਾਇਤੀ ਪਾਰਟੀਆਂ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਜਿੱਤ ਨਾਲ ਬਾਲੇਂਦਰ ਸ਼ਾਹ ਦੇ ਨਿਪਾਲ ਦੇ ਅਗਲੇ ਪ੍ਰਧਾਨ ਮੰਤਰੀ ਬਣਨ ਦੀ ਪੂਰੀ ਸੰਭਾਵਨਾ ਹੈ। ਚੋਣ ਕਮਿਸ਼ਨ ਅਨੁਸਾਰ 2022 ਵਿਚ ਬਣੀ ਆਰ.ਐਸ.ਪੀ. ਨੇ ਪ੍ਰਤੀਨਿਧੀ ਸਭਾ ਦੀਆਂ ਚੋਣਾਂ ਵਿਚ 165 ਸੀਟਾਂ ਵਿਚੋਂ 122 ਜਿੱਤੀਆਂ ਹਨ, ਜਦੋਂਕਿ 6 ਸੀਟਾਂ ਦੇ ਨਤੀਜੇ ਐਲਾਨੇ ਜਾਣੇ ਬਾਕੀ ਹਨ। ਆਰ.ਐਸ.ਪੀ. ਦੇ 35 ਸਾਲਾ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਬਾਲੇਨ ਨੇ ਝਾਪਾ-5 ਹਲਕੇ ਵਿਚ ਚਾਰ ਵਾਰ ਪ੍ਰਧਾਨ ਮੰਤਰੀ ਰਹਿ ਚੁੱਕੇ ਕੇ.ਪੀ. ਸ਼ਰਮਾ ਓਲੀ, ਜੋ ਕਿ ਨਿਪਾਲ ਦੀਆਂ ਸਭ ਤੋਂ ਵੱਡੀਆਂ ਪਾਰਟੀਆਂ ਵਿਚੋਂ ਇਕ ਸੀ.ਪੀ.ਐਨ.-ਯੂ.ਐਮ.ਐਲ. ਦੇ ਪ੍ਰਧਾਨ ਹਨ, ਨੂੰ ਲਗਭਗ 50,000 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ।
ਨਿਪਾਲ 'ਚ ਬਾਲੇਂਦਰ ਸ਼ਾਹ ਦਾ ਪ੍ਰਧਾਨ ਮੰਤਰੀ ਬਣਨਾ ਤੈਅ
ਅਜੀਤ ਡੈਸਕ
09-03-2026