01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਸੀ.ਬੀ.ਆਈ. ਵਲੋਂ ਅਨਿਲ ਅੰਬਾਨੀ ਵਿਰੁੱਧ ਕੇਸ ਦਰਜ

Ad Position 21
No active advertisement
ਅਜੀਤ ਡੈਸਕ 09-03-2026

ਨਵੀਂ ਦਿੱਲੀ, 8 ਮਾਰਚ (ਯੂ. ਐੱਨ. ਆਈ.)-ਅਨਿਲ ਅੰਬਾਨੀ ਨੂੰ ਨਵੀਂ ਮੁਸੀਬਤ ਵਿੱਚ ਪਾਉਂਦੇ ਹੋਏ, ਕੇਂਦਰੀ ਜਾਂਚ ਬਿਊਰੋ (ਸੀ ਬੀ ਆਈ) ਨੇ ਪੰਜਾਬ ਨੈਸ਼ਨਲ ਬੈਂਕ (ਪੀ ਐੱਨ ਬੀ) ਦੇ ਮੁੱਖ ਪ੍ਰਬੰਧਕ ਸੰਤੋਸ਼ਕ੍ਰਿਸ਼ਨ ਅੰਨਾਵਰਪੂ ਦੀ ਸ਼ਿਕਾਇਤ ਦੇ ਆਧਾਰ 'ਤੇ ਭਾਰਤੀ ਦੰਡਾਵਲੀ (ਆਈ ਪੀ ਸੀ) ਦੀ ਧਾਰਾ 420 (ਧੋਖਾਧੜੀ) ਅਤੇ 120ਬੀ (ਅਪਰਾਧਿਕ ਸਾਜ਼ਿਸ਼) ਦੇ ਤਹਿਤ ਉਨ੍ਹਾਂ ਵਿਰੁੱਧ ਇੱਕ ਹੋਰ ਕੇਸ ਦਰਜ ਕੀਤਾ ਹੈ। ਐੱਫ. ਆਈ. ਆਰ. ਦੇ ਅਨੁਸਾਰ, 2013 ਅਤੇ 2017 ਦੇ ਦੌਰਾਨ, ਅਨਿਲ ਅੰਬਾਨੀ ਨੇ ਰਿਲਾਇੰਸ ਕਮਿਊਨੀਕੇਸ਼ਨਜ਼ ਦੇ ਹੋਰ ਅਧਿਕਾਰੀਆਂ ਨਾਲ ਮਿਲ ਕੇ ਪੀ.ਐੱਨ.ਬੀ. ਨਾਲ 1,085 ਕਰੋੜ ਰੁਪਏ ਦੀ ਧੋਖਾਧੜੀ ਕੀਤੀ। ਬੈਂਕ ਨੇ ਦੋਸ਼ ਲਗਾਇਆ ਹੈ ਕਿ ਰਿਲਾਇੰਸ ਕਮਿਊਨੀਕੇਸ਼ਨਜ਼ ਨੇ 1,085 ਕਰੋੜ ਰੁਪਏ ਦਾ ਕਰਜ਼ਾ ਵਾਪਸ ਨਾ ਕਰਨ ਦੇ ਇਰਾਦੇ ਨਾਲ ਲਿਆ ਹੈ। ਐੱਫ. ਆਈ. ਆਰ. 'ਚ ਰਿਲਾਇੰਸ ਕਮਿਊਨੀਕੇਸ਼ਨਜ਼, ਅਨਿਲ ਅੰਬਾਨੀ, ਮਝਾਰੀ ਕੱਕੜ ਤੇ ਕਈ ਹੋਰ ਅਣਪਛਾਤੇ ਵਿਅਕਤੀਆਂ ਨੂੰ ਇਸ ਮਾਮਲੇ 'ਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ।

Ad Position 22
No active advertisement
ਪਿਛਲੀ ਖ਼ਬਰ ਸਿੱਖਿਆ ਖੇਤਰ ਅਗਲੀ ਖ਼ਬਰ ਨਿਪਾਲ 'ਚ ਬਾਲੇਂਦਰ ਸ਼ਾਹ ਦਾ ਪ੍ਰਧਾਨ ਮੰਤਰੀ ਬਣਨਾ ਤੈਅ
Ad Position 24