10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਜਲਿ੍ਹਆਂਵਾਲਾ ਬਾਗ ਦੀਆਂ ਗੈਲਰੀਆਂ 'ਚੋਂ ਸਾਕੇ 'ਚ ਮਾਰੇ ਗਏ ਸ਼ਹੀਦਾਂ ਦੀਆਂ ਤਸਵੀਰਾਂ ਤੇ ਹੋਰ ਤਖ਼ਤੀਆਂ ਗ਼ਾਇਬ

Ad Position 21
No active advertisement
ਅਜੀਤ ਡੈਸਕ 10-03-2026

ਸੁਰਿੰਦਰ ਕੋਛੜ
ਅੰਮਿ੍ਤਸਰ, 9 ਮਾਰਚ-ਜਲਿ੍ਹਆਂਵਾਲਾ ਬਾਗ ਦੇ 20 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਕੀਤੇ ਗਏ ਨਵੀਨੀਕਰਨ ਅਤੇ ਸੁੰਦਰੀਕਰਨ ਕਾਰਜਾਂ ਤੋਂ ਬਾਅਦ ਸਮਾਰਕ ਦੀਆਂ ਨਵੀਆਂ ਉਸਾਰੀਆਂ ਗੈਲਰੀਆਂ 'ਚੋਂ 13 ਅਪ੍ਰੈਲ 1919 ਦੇ ਖ਼ੂਨੀ ਸਾਕੇ 'ਚ ਮਾਰੇ ਗਏ ਸ਼ਹੀਦਾਂ ਦੀਆਂ ਤਸਵੀਰਾਂ ਸਮੇਤ ਕਈ ਹੋਰ ਨਿਸ਼ਾਨੀਆਂ ਤੇ ਤਖ਼ਤੀਆਂ ਹਟਾ ਦਿੱਤੀਆਂ ਗਈਆਂ ਹਨ | ਗੈਲਰੀਆਂ 'ਚੋਂ ਗ਼ਾਇਬ ਕੀਤੀਆਂ ਗਈਆਂ ਤਖ਼ਤੀਆਂ 'ਚ ਜਲਿ੍ਹਆਂਵਾਲਾ ਬਾਗ 'ਚ ਹੋਏ ਖ਼ੂਨੀ ਕਤਲੇਆਮ ਲਈ ਜ਼ਿੰਮੇਵਾਰ ਪੰਜਾਬ ਦੇ ਤਤਕਾਲੀ ਗਵਰਨਰ ਮਾਈਕਲ ਓਡਵਾਇਰ ਖ਼ਿਲਾਫ਼ ਅਦਾਲਤ 'ਚ ਕੇਸ ਦਾ ਸਾਹਮਣਾ ਕਰਨ ਵਾਲੇ ਅਤੇ ਪਹਿਲੀ ਵਾਰ ਕਿਤਾਬ ਲਿਖ ਕੇ ਸਾਕੇ ਨਾਲ ਸੰਬੰਧਿਤ ਗੁਪਤ ਸੱਚਾਈ ਸਾਹਮਣੇ ਲਿਆਉਣ ਵਾਲੇ ਵਕੀਲ ਸਰ ਚੇਤੂਰ ਸ਼ੰਕਰਨ ਨਾਇਰ ਦੇ ਸਨਮਾਨ 'ਚ ਉੱਥੇ ਲਗਾਈ ਗਈ ਤਖ਼ਤੀ ਅਤੇ ਉਨ੍ਹਾਂ ਦੀ ਤਸਵੀਰ ਵੀ ਸ਼ਾਮਿਲ ਹੈ | ਇਹ 'ਸਨਮਾਨ ਤਖ਼ਤੀ' ਜਲਿ੍ਹਆਂਵਾਲਾ ਬਾਗ ਸਮਾਰਕ ਦੀ ਗੈਲਰੀ ਨੰਬਰ-1 'ਚ ਸਥਾਪਤ ਸੀ, ਪਰ ਨਵੀਆਂ ਗੈਲਰੀਆਂ ਉਸਾਰੇ ਜਾਣ ਵੇਲੇ ਇਹ ਉਤਾਰ ਦਿੱਤੀ ਗਈ | ਨਾਇਰ ਬਿ੍ਟਿਸ਼ ਅਦਾਲਤ 'ਚ ਜਲਿ੍ਹਆਂਵਾਲਾ ਕਤਲੇਆਮ ਬਾਰੇ ਕੇਸ ਲੜਨ ਵਾਲੇ ਪਹਿਲੇ ਭਾਰਤੀ ਸਨ | ਜ਼ਿਕਰਯੋਗ ਹੈ ਕਿ ਜਲਿ੍ਹਆਂਵਾਲਾ ਬਾਗ ਦੀਆਂ ਗੈਲਰੀਆਂ 'ਚ ਸ਼ਹੀਦ ਊਧਮ ਸਿੰਘ ਦੇ ਨਾਂਅ ਨਾਲ 'ਸ਼ਹੀਦ' ਨਾ ਲਿਖੇ ਜਾਣ ਦਾ ਮਾਮਲਾ 'ਅਜੀਤ' ਵਲੋਂ ਪ੍ਰਮੁੱਖਤਾ ਨਾਲ ਸਾਹਮਣੇ ਲਿਆਉਣ 'ਤੇ ਭਾਵੇਂ ਕਿ 4 ਨੰਬਰ ਗੈਲਰੀ 'ਚ ਸ਼ਹੀਦ ਊਧਮ ਸਿੰਘ ਦੀ ਤਸਵੀਰ ਦੇ ਹੇਠਾਂ ਉਨ੍ਹਾਂ ਦੇ ਨਾਂਅ ਅੱਗੇ 'ਸ਼ਹੀਦ' ਸ਼ਬਦ ਲਿਖ ਦਿੱਤਾ ਗਿਆ ਹੈ, ਪਰ ਇਸ ਗੈਲਰੀ 'ਚ ਪ੍ਰਾਜੈਕਟਰ ਰਾਹੀਂ ਵੱਡੀ ਸਕਰੀਨ 'ਤੇ ਸ਼ਹੀਦੀ ਸਾਕੇ ਬਾਰੇ ਵਿਖਾਈ ਜਾ ਰਹੀ ਦਸਤਾਵੇਜ਼ੀ ਫ਼ਿਲਮ 'ਚ ਅੱਜ ਵੀ ਸ਼ਹੀਦ ਨਾਲ ਸੰਬੰਧਿਤ ਗਲਤ ਜਾਣਕਾਰੀ ਬਿਆਨ ਕੀਤੀ ਜਾ ਰਹੀ ਹੈ | ਸਥਾਨਕ ਜਲਿ੍ਹਆਂਵਾਲਾ ਬਾਗ ਕੰਪਲੈਕਸ 'ਚ ਪਰੇਡ ਸ਼ੁਰੂ ਕੀਤੇ ਜਾਣ ਬਾਰੇ ਐਲਾਨ ਦੇ 7 ਵਰ੍ਹੇ ਬਾਅਦ ਵੀ ਇਸ ਨੂੰ ਸ਼ੁਰੂ ਨਹੀਂ ਕੀਤਾ ਜਾ ਸਕਿਆ ਹੈ | ਸਾਬਕਾ ਰਾਜ ਸਭਾ ਮੈਂਬਰ ਵਲੋਂ ਸਮਾਰਕ 'ਚ ਰੋਜ਼ਾਨਾ ਪਰੇਡ ਕਰਵਾਉਣ ਦਾ ਐਲਾਨ ਸਰਕਾਰੀ ਫਾਈਲਾਂ 'ਚ ਦਫ਼ਨ ਹੋ ਚੁੱਕਿਆ ਹੈ ਜਾਂ ਇਸ 'ਐਲਾਨ' ਨੂੰ ਪੂਰੀ ਤਰ੍ਹਾਂ ਭੁਲਾ ਦਿੱਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਵਿਰੋਧੀ ਧਿਰ ਕਾਂਗਰਸ ਪੰਜਾਬ ਦੀ ਗੱਲ ਸੁਣਨ ਦੀ ਬਜਾਏ ਸਦਨ ਛੱਡ ਕੇ ਚਲੀ ਜਾਂਦੀ ਹੈ - ਅਮਨ ਅਰੋੜਾ ਅਗਲੀ ਖ਼ਬਰ ਪੱਛਮੀ ਏਸ਼ੀਆ 'ਚ ਵਧਦੇ ਟਕਰਾਅ ਦਾ ਪਾਕਿ ਦੀ ਕਮਜ਼ੋਰ ਅਰਥਵਿਵਸਥਾ 'ਤੇ ਪੈ ਰਿਹਾ ਭਾਰੀ ਪ੍ਰਭਾਵ
Ad Position 24