12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਬਾਰਡਰ ਅਬਜ਼ਰਵਰ ਪੋਸਟ ਦਾਉਕੇ ਤੋਂ 80 ਕਰੋੜ ਦੀ ਹੈਰੋਇਨ ਬਰਾਮਦ

Ad Position 21
No active advertisement
ਅਜੀਤ ਡੈਸਕ 10-03-2026
ਅਟਾਰੀ, 9 ਮਾਰਚ (ਗੁਰਦੀਪ ਸਿੰਘ ਅਟਾਰੀ)-ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਅਟਾਰੀ ਵਿਖੇ ਤਾਇਨਾਤ ਬੀ. ਐੱਸ. ਐੱਫ. ਦੀ 181 ਬਟਾਲੀਅਨ ਵਲੋਂ ਬਾਰਡਰ ਅਬਜ਼ਰਵਰ ਪੋਸਟ ਦਾਉਕੇ ਕੋਲੋਂ 80 ਕਰੋੜ ਰੁਪਏ ਤੋਂ ਵੱਧ ਮੁੱਲ ਦੀ ਹੈਰੋਇਨ ਬਰਾਮਦ ਕੀਤੀ ਗਈ | ਸਰਹੱਦ 'ਤੇ ਸਥਿਤ ਪਿੰਡ ਦਾਉਕੇ ਨੂੰ ਪਾਕਿਸਤਾਨ ਤਿੰਨ ਪਾਸੇ ਤੋਂ ਲੱਗਦਾ ਹੈ, ਜਿਸ ਕਾਰਨ ਪਾਕਿਸਤਾਨੀ ਤਸਕਰ ਇਸਨੂੰ ਸੁਰੱਖਿਅਤ ਸਮਝਦੇ ਹੋਏ ਇਸ ਸਥਾਨ ਤੇ ਹੈਰੋਇਨ, ਅਸਲਾ ਅਤੇ ਹੋਰ ਇਤਰਾਜ਼ਯੋਗ ਸਮਗਰੀ ਵੱਧ ਭੇਜਦੇ ਹਨ | ਜਾਣਕਾਰੀ ਅਨੁਸਾਰ ਹੈਰੋਇਨ ਦੀ ਖੇਪ 16 ਕਿੱਲੋ ਤੋਂ ਵੱਧ ਮਾਤਰਾ ਵਿਚ ਦੱਸੀ ਗਈ, ਜਿਸ ਨੂੰ ਬੀ. ਐੱਸ. ਐੱਫ. ਵਲੋਂ ਆਪਣੇ ਕਬਜ਼ੇ ਵਿਚ ਲੈ ਕੇ ਤਸਕਰਾਂ ਦੀ ਭਾਲ ਕੀਤੀ ਜਾ ਰਹੀ ਹੈ | ਦੱਸ ਦੇਈਏ ਕਿ ਬੀ. ਐੱਸ. ਐੱਫ. ਨੂੰ ਸ਼ੱਕ ਪਿਆ ਸੀ ਜਿਸ ਤੋਂ ਬਾਅਦ ਬੀ. ਐੱਸ. ਐੱਫ. ਦੇ ਉੱਚ ਅਧਿਕਾਰੀਆਂ ਦੀ ਅਗਵਾਈ ਹੇਠ ਸਰਚ ਆਪ੍ਰੇਸ਼ਨ ਚਲਾਇਆ ਗਿਆ ਤਾਂ ਦੋ ਵੱਡੇ ਪੈਕਟ ਬਰਾਮਦ ਹੋਏ | ਬਰੀਕੀ ਨਾਲ ਛਾਣਬੀਨ ਕੀਤੀ ਗਈ ਤਾਂ ਇਕ ਪੈਕਟ ਹੋਰ ਬਰਾਮਦ ਹੋਇਆ ਜਿਨ੍ਹਾਂ ਦਾ ਵਜਨ ਕਰਨ 'ਤੇ ਤਿੰਨ ਪੈਕਟਾਂ ਵਿਚੋਂ 16 ਕਿੱਲੋ ਤੋਂ ਵੱਧ ਹੈਰੋਇਨ ਪਾਈ ਗਈ | ਇਸ ਸਾਲ ਵਿਚ ਪਾਕਿਸਤਾਨ ਤੋਂ ਆਈ ਇਹ ਸਭ ਤੋਂ ਵੱਡੀ ਹੈਰੋਇਨ ਦੀ ਖੇਪ ਦੱਸੀ ਜਾ ਰਹੀ ਹੈ | ਅੰਤਰਰਾਸ਼ਟਰੀ ਬਾਜ਼ਾਰ ਵਿਚ ਇਸ ਦੀ ਕੀਮਤ 80 ਕਰੋੜ ਰੁਪਏ ਤੋਂ ਵੱਧ ਹੈ | ਹੈਰੋਇਨ ਬੀ. ਓ. ਪੀ. ਦਾਉਕੇ ਦੇ ਪਿੱਲਰ ਨੰਬਰ 112/11 ਦੇ ਏਰੀਏ ਵਿਚੋਂ ਬਰਾਮਦ ਕੀਤੀ ਗਈ | ਅਟਾਰੀ ਸਰਹੱਦ ਨਾਲ ਲੱਗਦੇ ਖੇਤਰ ਬੀ. ਓ. ਪੀ. ਮੂਲਾਂਕੋਟ ਪਿੰਡ ਬੱਚੀਵਿੰਡ ਦੇ ਨਜ਼ਦੀਕ ਤੋਂ ਵੀ ਪਾਕਿਸਤਾਨੀ ਤਸਕਰਾਂ ਵਲੋਂ ਭੇਜਿਆ ਗਿਆ ਹੈਰੋਇਨ ਦਾ ਇਕ ਪੈਕਟ ਸੀਮਾ ਸੁਰੱਖਿਆ ਬਲ ਦੀ 100 ਬਟਾਲੀਅਨ ਵਲੋਂ ਬਰਾਮਦ ਕੀਤਾ ਗਿਆ | ਵਜਨ ਕਰਨ 'ਤੇ ਉਸ ਪੈਕਟ ਵਿਚੋਂ ਇਕ ਕਿੱਲੋ ਤੋਂ ਵੱਧ ਮਾਤਰਾ ਵਿਚ ਹੈਰੋਇਨ ਪਾਈ ਗਈ ਹੈ | ਇਹ ਪੈਕਟ ਬੀ. ਓ. ਪੀ. ਮੂਲਾਕੋਟ ਦੇ ਪਿੱਲਰ ਨੰਬਰ 97/ 02 ਐੱਮ ਕੋਲੋਂ ਪੈਟਰੋਲਿੰਗ ਦੌਰਾਨ ਬਰਾਮਦ ਹੋਇਆ |
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਬਾਬਾ ਤੇਗ਼ਾ ਸਿੰਘ ਚੰਦ ਪੁਰਾਣਾ (ਮੋਗਾ) ਵਿਖੇ ਸਾਲਾਨਾ ਸ਼ਹੀਦੀ ਜੋੜ ਮੇਲਾ 15 ਮਾਰਚ ਨੂੰ ਸੰਤ ਬਾਬਾ ਗੁਰਦੀਪ ਸਿ... ਅਗਲੀ ਖ਼ਬਰ ਅਜੇ ਤੱਕ ਮਾਨ ਸਰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਰੋਕਣ ਲਈ ਕੋਈ ਸਖ਼ਤ ਕਾਨੂੰਨ ਨਹੀਂ ਬਣਾ ਸਕੀ-ਇਯਾਲ...
Ad Position 24