ਨਵੀਂ ਦਿੱਲੀ, 9 ਮਾਰਚ (ਪੀ.ਟੀ.ਆਈ.)-ਸੀ.ਬੀ.ਆਈ. ਨੇ ਕਰੂਰ ਭਾਜੜ ਮਾਮਲੇ ਵਿੱਚ ਮੰਗਲਵਾਰ ਨੂੰ ਨਵੇਂ ਦÏਰ ਦੀ ਪੁੱਛਗਿੱਛ ਲਈ ਅਦਾਕਾਰ ਅਤੇ ਟੀ.ਵੀ.ਕੇ. ਮੁਖੀ ਵਿਜੇ ਨੂੰ ਤਲਬ ਕੀਤਾ ਹੈ¢ਅਦਾਕਾਰ ਤੋਂ ਪਹਿਲਾਂ ਏਜੰਸੀ ਨੇ 12 ਅਤੇ 19 ਜਨਵਰੀ ਨੂੰ ਆਪਣੇ ਮੁੱਖ ਦਫ਼ਤਰ ਵਿੱਚ ਪੁੱਛਗਿੱਛ ਕੀਤੀ ਸੀ¢ ਅਧਿਕਾਰੀਆਂ ਨੇ ਕਿਹਾ ਕਿ ਜਾਂਚ ਦÏਰਾਨ ਸੀ.ਬੀ.ਆਈ. ਨੇ ਅਜਿਹੀ ਜਾਣਕਾਰੀ ਇਕੱਠੀ ਕੀਤੀ ਹੈ ਜਿਸ ਲਈ ਅਦਾਕਾਰ ਤੋਂ ਹੋਰ ਪੁੱਛਗਿੱਛ ਅਤੇ ਸਪੱਸ਼ਟੀਕਰਨ ਦੀ ਲੋੜ ਹੈ¢ ਉਸਨੂੰ ਇੱਕ ਨਵਾਂ ਨੋਟਿਸ ਭੇਜਿਆ ਗਿਆ ਹੈ¢ ਸੀ.ਬੀ.ਆਈ. ਨੇ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਐੱਸ.ਆਈ.ਟੀ. ਤੋਂ ਕੇਸ ਆਪਣੇ ਹੱਥ ਲੈ ਲਿਆ ਹੈ ਅਤੇ 27 ਸਤੰਬਰ, 2025 ਨੂੰ ਤਾਮਿਲਨਾਡੂ ਦੇ ਕਰੂਰ ਵਿਚ ਵਿਜੇ ਦੀ ਰੈਲੀ ਦÏਰਾਨ ਮਚੀ ਭਾਜੜ ਨਾਲ ਸੰਬੰਧਿਤ ਸਬੂਤ ਇਕੱਠੇ ਕਰ ਰਹੀ ਹੈ, ਜਿਸ ਵਿੱਚ 41 ਲੋਕ ਮਾਰੇ ਗਏ ਸਨ ਅਤੇ 60 ਤੋਂ ਵੱਧ ਜ਼ਖਮੀ ਹੋਏ ਸਨ¢