02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਭੱਜ ਰਹੇ ਅਤੇ ਨਕਾਰੇ ਹੋਏ ਆਗੂਆਂ ਦੀ ਕਾਂਗਰਸ ਨੂੰ ਲੋੜ ਨਹੀਂ - ਪਰਗਟ ਸਿੰਘ

ਚੰਡੀਗੜ੍ਹ, 2 ਨਵੰਬਰ (ਵਿਕਰਮਜੀਤ ਸਿੰਘ ਮਾਨ)-ਪੰਜਾਬ ਕਾਂਗਰਸ ਦੇ ਪ੍ਰਧਾਨ ਸ. ਪਰਗਟ ਸਿੰਘ ਅਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਾਂਗਰਸ ਭਵਨ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਭਾਜਪਾ ’ਚ ਸ਼ਾਮਿਲ ਹੋ ਰਹੇ ਆਮ ਆਦਮੀ ਪਾਰਟੀ ਦੇ ਆਗੂਆਂ ’ਤੇ ਤਿੱਖੇ ਹਮਲੇ ਕੀਤੇ।

Ad Position 21
No active advertisement
ਅਜੀਤ ਡੈਸਕ 03-11-2026
ਚੰਡੀਗੜ੍ਹ, 2 ਨਵੰਬਰ (ਵਿਕਰਮਜੀਤ ਸਿੰਘ ਮਾਨ)-ਪੰਜਾਬ ਕਾਂਗਰਸ ਦੇ ਪ੍ਰਧਾਨ ਸ. ਪਰਗਟ ਸਿੰਘ ਅਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਾਂਗਰਸ ਭਵਨ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਭਾਜਪਾ ’ਚ ਸ਼ਾਮਿਲ ਹੋ ਰਹੇ ਆਮ ਆਦਮੀ ਪਾਰਟੀ ਦੇ ਆਗੂਆਂ ’ਤੇ ਤਿੱਖੇ ਹਮਲੇ ਕੀਤੇ। ਪਰਗਟ ਸਿੰਘ ਨੇ ਕਿਹਾ ਕਿ ‘ਆਪ’ ਡੁੱਬਦੀ ਕਿਸ਼ਤੀ ਹੈ ਅਤੇ ਅਜੇ ਤਾਂ ਸਿਰਫ਼ ਤਿੰਨ ਆਗੂ ਹੀ ਗਏ ਹਨ, ਆਉਣ ਵਾਲੇ ਦਿਨਾਂ ਵਿਚ ਹੋਰ ਬਹੁਤ ਸਾਰੇ ਆਗੂ ਪਾਰਟੀ ਛੱਡਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਅਜਿਹੇ ਗੂੰਗੇ-ਬੋਲੇ ਆਗੂਆਂ ਅਤੇ ਸਵਾਲਾਂ ਦੇ ਘੇਰੇ ਵਿਚ ਰਹੇ ‘ਸਾਮਾਨ’ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਰੇਤ ਦੀ ਕੰਧ ਵਾਂਗ ਹੈ, ਜਿਸ ਦੀਆਂ ਇਕ-ਦੋ ਇੱਟਾਂ ਖਿਸਕਣ ਨਾਲ ਪੂਰੀ ਕੰਧ ਢਹਿ ਜਾਵੇਗੀ। ਉਨ੍ਹਾਂ ਕਿਹਾ ਕਿ ਮਾਈਨਿੰਗ ਅਤੇ ਹੋਰ ਮਾਮਲਿਆਂ ਵਿਚ ਸਵਾਲਾਂ ਦਾ ਸਾਹਮਣਾ ਕਰ ਰਹੇ ਆਗੂ ਹੁਣ ਭਾਜਪਾ ਵਿਚ ਜਾ ਰਹੇ ਹਨ। ਜਿਹੜੇ ਆਗੂ ਪੌਣੇ ਪੰਜ ਸਾਲ ਸੱਤਾ ਵਿਚ ਰਹਿ ਕੇ ਪੰਜਾਬ ਦੇ ਮੁੱਦਿਆਂ ’ਤੇ ਚੁੱਪ ਰਹੇ, ਉਹ ਹੁਣ ਪਾਰਟੀ ਬਦਲ ਕੇ ਆਪਣੀ ਜਵਾਬਦੇਹੀ ਤੋਂ ਨਹੀਂ ਬਚ ਸਕਦੇ। ਸ: ਬਾਜਵਾ ਨੇ ਦੋਸ਼ ਲਾਇਆ ਕਿ ਦਿੱਲੀ ਤੋਂ ਆਏ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਨੇ ਪੰਜਾਬ ਦੀ ਸੱਤਾ ਦਾ ਇਸਤੇਮਾਲ ਕਰਦਿਆਂ ਸੂਬੇ ਵਿਚੋਂ ਕਰੀਬ 50 ਹਜ਼ਾਰ ਕਰੋੜ ਰੁਪਏ ਦੀ ਲੁੱਟ ਕੀਤੀ ਅਤੇ ਹੁਣ ਪਿੱਛੇ ਹਟ ਗਏ ਹਨ। ਬਾਜਵਾ ਨੇ ਕਿਹਾ ਕਿ 65 ਹਜ਼ਾਰ ਏਕੜ ਜ਼ਮੀਨ ਨਾਲ ਸਬੰਧਤ ਲੈਂਡ ਪੂਲਿੰਗ ਯੋਜਨਾ ਰੱਦ ਹੋਣ ਨਾਲ ਪੰਜਾਬ ਨੂੰ ਕਰੀਬ 1.50 ਲੱਖ ਕਰੋੜ ਰੁਪਏ ਦੀ ਸੰਭਾਵੀ ਲੁੱਟ ਤੋਂ ਬਚਾਇਆ ਗਿਆ। ਪ੍ਰਤਾਪ ਸਿੰਘ ਬਾਜਵਾ ਨੇ ਕਾਂਗਰਸੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਦਬਾਅ ਅੱਗੇ ਨਾ ਝੁਕਣ ਅਤੇ ਈ.ਡੀ ਤੇ ਸੀ.ਬੀ.ਆਈ ਦੀ ਕਥਿਤ ਸਿਆਸੀ ਦੁਰਵਰਤੋਂ ਵਿਰੁੱਧ ਡਟ ਕੇ ਆਵਾਜ਼ ਉਠਾਉਣ।
Ad Position 22
No active advertisement
ਪਿਛਲੀ ਖ਼ਬਰ ਪਰਾਲੀ ਸਾੜਨ ਲਈ ਕਿਸਾਨਾਂ ਨੂੰ ਦੋਸ਼ੀ ਠਹਿਰਾਉਣਾ ਗ਼ਲਤ , ਸਰਕਾਰ ਦੇਵੇ ਲੋੜੀਂਦੀਆਂ ਸਹੂਲਤਾਂ - ਅਵਿਨਾਸ਼ ਰਾਏ ਖੰਨਾ ਅਗਲੀ ਖ਼ਬਰ ‘ ਯੁੱਧ ਨਸ਼ਿਆਂ ਵਿਰੁੱਧ ’ ਦਾ ਕਪਤਾਨ ਹੀ ਨਸ਼ਾ ਤਸਕਰੀ ਦੇ ਦੋਸ਼ਾਂ ’ ਚ ਘਿਰਿਆ - ਮਜੀਠੀਆ
Ad Position 24