02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਪੱਤਰਕਾਰ ਛੱਤਰਪਤੀ ਕਤਲ ਮਾਮਲਾ: ਹਾਈ ਕੋਰਟ ਨੇ ਜਾਂਚ ਏਜੰਸੀ ਦੀ ਕਾਰਗੁਜ਼ਾਰੀ 'ਤੇ ਚੁੱਕੇ ਸਵਾਲ

Ad Position 21
No active advertisement
ਅਜੀਤ ਡੈਸਕ 10-03-2026
ਚੰਡੀਗੜ੍ਹ, 9 ਮਾਰਚ (ਸੰਦੀਪ ਕੁਮਾਰ ਮਾਹਨਾ)—ਕਰੀਬ ਦੋ ਦਹਾਕੇ ਪੁਰਾਣੇ ਚਰਚਿਤ ਪੱਤਰਕਾਰ ਰਾਮ ਚੰਦਰ ਛਤਰਪਤੀ ਕਤਲ ਮਾਮਲੇ 'ਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਵੱਡੀ ਰਾਹਤ ਦਿੰਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਉਨ੍ਹਾਂ ਨੂੰ ਕਤਲ ਦੀ ਸਾਜ਼ਿਸ਼ ਦੇ ਦੋਸ਼ ਤੋਂ ਬਰੀ ਕਰ ਦਿੱਤਾ ਹੈ | ਅਦਾਲਤ ਨੇ ਕਿਹਾ ਕਿ ਇਹ ਸੰਭਾਵਨਾ ਨਕਾਰੀ ਨਹੀਂ ਜਾ ਸਕਦੀ ਕਿ ਕੁਝ ਕੱਟੜ ਸਮਰਥਕਾਂ ਨੇ ਅਤਿਅਧਿਕ ਉਤਸ਼ਾਹ 'ਚ ਆ ਕੇ ਇਹ ਹੱਤਿਆ ਕੀਤੀ ਹੋਵੇ | ਚੀਫ਼ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਵਿਕਰਮ ਅਗਰਵਾਲ ਦੀ ਡਵੀਜ਼ਨ ਬੈਂਚ ਨੇ ਟ੍ਰਾਇਲ ਕੋਰਟ ਦੇ ਫੈਸਲੇ ਨੂੰ ਪਲਟਦਿਆਂ ਕਿਹਾ ਕਿ ਹੇਠਲੀ ਅਦਾਲਤ ਨੂੰ ਇਹ ਗੰਭੀਰਤਾ ਨਾਲ ਜਾਂਚਣਾ ਚਾਹੀਦਾ ਸੀ ਕਿ ਕੀ ਡੇਰਾ ਮੁਖੀ ਨੂੰ ਸਿੱਧੇ ਤੌਰ 'ਤੇ ਅਪਰਾਧ ਨਾਲ ਜੋੜਨ ਵਾਲਾ ਕੋਈ ਠੋਸ ਅਤੇ ਨਿਰਣਾਇਕ ਸਬੂਤ ਮੌਜੂਦ ਸੀ ਜਾਂ ਨਹੀਂ | ਅਦਾਲਤ ਨੇ ਕਿਹਾ ਕਿ ਜੇ ਕਿਸੇ ਮਾਮਲੇ ਵਿਚ ਦੋ ਸੰਭਾਵਨਾਵਾਂ ਹੋਣ 'ਇੱਕ ਦੋਸ਼ੀ ਹੋਣ ਦੀ ਅਤੇ ਦੂਜੀ ਬੇਦੋਸ਼ ਹੋਣ ਦੀ' ਤਾਂ ਕਾਨੂੰਨ ਅਨੁਸਾਰ ਦੋਸ਼ੀ ਨੂੰ ਸੰਦੇਹ ਦਾ ਲਾਭ ਮਿਲਣਾ ਚਾਹੀਦਾ ਹੈ | ਅਦਾਲਤ ਨੇ ਕਿਹਾ ਕਿ ਮਾਮਲੇ 'ਚ ਦੋਸ਼ੀ ਕਰਾਰ ਦਿੱਤੇ ਗਏ ਕਿ੍ਸ਼ਨ ਲਾਲ, ਨਿਰਮਲ ਅਤੇ ਕੁਲਦੀਪ ਸਿੰਘ ਵਰਗੇ ਹਮਲਾਵਰਾਂ ਬਾਰੇ ਇਹ ਸੰਭਾਵਨਾ ਵਧੇਰੇ ਲੱਗਦੀ ਹੈ ਕਿ ਉਨ੍ਹਾਂ ਨੇ ਇਹ ਅਪਰਾਧ ਆਪਣੇ ਪੱਧਰ 'ਤੇ ਕੀਤਾ ਹੋਵੇ | ਫੈਸਲੇ ਵਿਚ ਜਾਂਚ ਏਜੰਸੀ ਕੇਂਦਰੀ ਜਾਂਚ ਬਿਊਰੋ ਦੀ ਕਾਰਗੁਜ਼ਾਰੀ 'ਤੇ ਵੀ ਸਵਾਲ ਉਠਾਏ ਗਏ | ਹਾਈ ਕੋਰਟ ਨੇ ਇਹ ਵੀ ਦਰਸਾਇਆ ਕਿ 26 ਅਕਤੂਬਰ 2002 ਨੂੰ ਰੋਹਤਕ ਦੇ ਪੀ.ਜੀ.ਆਈ. ਵਿਚ ਜ਼ਖ਼ਮੀ ਹਾਲਤ 'ਚ ਪਏ ਪੱਤਰਕਾਰ ਰਾਮ ਚੰਦਰ ਛੱਤਰਪਤੀ ਦਾ ਬਿਆਨ ਦਰਜ ਕਰਨ ਵਾਲੇ ਹਰਿਆਣਾ ਪੁਲਿਸ ਦੇ ਸਬ-ਇੰਸਪੈਕਟਰ ਰਾਮਚੰਦਰ ਨੂੰ ਇਸਤਗਾਸਾ ਪੱਖ ਵਲੋਂ ਗਵਾਹ ਵਜੋਂ ਪੇਸ਼ ਹੀ ਨਹੀਂ ਕੀਤਾ ਗਿਆ | ਅਦਾਲਤ ਨੇ ਇਸਨੂੰ ਹੈਰਾਨੀਜਨਕ ਦੱਸਦਿਆਂ ਕਿਹਾ ਕਿ ਉਹ ਇਸ ਮਾਮਲੇ ਦੇ ਸਭ ਤੋਂ ਮਹੱਤਵਪੂਰਨ ਗਵਾਹ ਹੋ ਸਕਦੇ ਸਨ | ਅਦਾਲਤ ਨੇ ਇਸਨੂੰ ਜਾਂਚ ਦੀ ਗੰਭੀਰ ਖਾਮੀ ਕਰਾਰ ਦਿੱਤਾ ਹੈ |
Ad Position 22
No active advertisement
ਪਿਛਲੀ ਖ਼ਬਰ ਸੀ.ਬੀ.ਆਈ. ਵਲੋਂ ਕਰੂਰ ਭਾਜੜ ਮਾਮਲੇ 'ਚ ਵਿਜੇ ਤਲਬ ਅਗਲੀ ਖ਼ਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਬਣਾਉਣਗੇ ਪੰਜਾਬ ਨੂੰ ਨੰਬਰ ਇਕ ਸੂਬਾ - ਨਾਇਬ ਸਿੰਘ ਸੈਣੀ <br/>
Ad Position 24