ਮਜਾਰੀ/ਸਾਹਿਬਾ, 10 ਮਾਰਚ (ਨਿਰਮਲਜੀਤ ਸਿੰਘ ਚਾਹਲ)-ਕਸਬਾ ਮਜਾਰੀ ਦੇ ਉੱਭਰ ਰਹੇ ਫੁੱਟਬਾਲ ਦੇ ਨੌਜਵਾਨ ਖਿਡਾਰੀ ਰਵਿੰਦਰ ਸਿੰਘ (24 ਸਾਲ) ਪੁੱਤਰ ਕਸ਼ਮੀਰ ਸਿੰਘ ਦੀ ਪਿੰਡ ਬਛੌੜੀ ਵਿਖੇ ਚੱਲ ਰਹੇ ਫੁੱਟਬਾਲ ਟੂਰਨਾਮੈਂਟ ਦੌਰਾਨ ਮੈਚ ਖੇਡਦੇ ਸਮੇਂ ਗਰਾਉਂਡ ਵਿਚ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ | ਇਹ ਖਿਡਾਰੀ ਨਾਮਧਾਰੀ ਕਲੱਬ ਭੈਣੀ ਸਾਹਿਬ ਅਕੈਡਮੀ ਲੁਧਿਆਣਾ ਵਲੋਂ ਪੂਰੇ ਪੰਜਾਬ ਵਿਚ ਮੈਚ ਖੇਡਦਾ ਸੀ | ਅੱਜ ਦਾ ਮੈਚ ਮਜਾਰੀ-ਚੱਕ ਫੁੱਲੂ ਅਤੇ ਬਲਾਚੌਰ-ਬਕਾਪੁਰ ਦੀਆਂ ਦੋ-ਦੋ ਪਿੰਡਾਂ ਦੀ ਇੱਕ ਟੀਮ ਬਣਾ ਕੇ ਮੈਚ ਖੇਡਿਆ ਜਾ ਰਿਹਾ ਸੀ | ਮੈਚ ਚੱਲਦੇ ਨੂੰ ਸਿਰਫ਼ 15 ਮਿੰਟ ਹੀ ਹੋਏ ਸਨ ਕਿ ਖਿਡਾਰੀ ਨੂੰ ਅਚਾਨਕ ਜ਼ਬਰਦਸਤ ਦਿਲ ਦਾ ਦੌਰਾ ਪੈ ਗਿਆ | ਰਵਿੰਦਰ ਸਿੰਘ ਮਜਾਰੀ ਚੱਕ ਫੁੱਲੂ ਦੀ ਟੀਮ ਵਲੋਂ ਖੇਡ ਰਿਹਾ ਸੀ | ਰਵਿੰਦਰ ਸਿੰਘ ਦੀ ਮਿ੍ਤਕ ਦੇਹ ਦਾ ਅੰਤਿਮ ਸੰਸਕਾਰ 11 ਮਾਰਚ ਦਿਨ ਬੁੱਧਵਾਰ ਨੂੰ ਕਸਬਾ ਮਜਾਰੀ ਦੀ ਸ਼ਮਸ਼ਾਨਘਾਟ ਵਿਚ 11 ਵਜੇ ਕੀਤਾ ਜਾਵੇਗਾ |
ਮੈਚ ਖੇਡਦੇ ਫੁੱਟਬਾਲ ਖਿਡਾਰੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ <br/>
ਅਜੀਤ ਡੈਸਕ
11-03-2026