10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਸਰਹੱਦ 'ਤੇ ਬੀ.ਐਸ.ਐਫ. ਵਲੋਂ ਪਾਕਿਸਤਾਨੀ ਤਸਕਰ ਢੇਰ

Ad Position 21
No active advertisement
ਅਜੀਤ ਡੈਸਕ 11-03-2026
ਖੇਮਕਰਨ, 10 ਮਾਰਚ (ਰਾਕੇਸ਼ ਕੁਮਾਰ ਬਿੱਲਾ)-ਪਾਕਿਸਤਾਨ ਤਰਫੋਂ ਡਰੋਨਾਂ ਤੇ ਹੋਰ ਤਰੀਕਿਆਂ ਨਾਲ ਹੈਰੋਇਨ ਤਸਕਰੀ ਦੀਆਂ ਘਟਨਾਵਾਂ 'ਚ ਲਗਾਤਾਰ ਤੇਜ਼ੀ ਹੁੰਦੀ ਜਾ ਰਹੀ ਹੈ | ਬੀਤੀ ਰਾਤ ਖੇਮਕਰਨ ਦੇ ਸਰਹੱਦੀ ਖੇਤਰ 'ਚ ਸਰਹੱਦ ਤੇ ਸੀਮਾ ਚੌਕੀਆਂ ਕਾਲੀਆ ਤੇ ਨੂਰ ਵਾਲਾ ਦਰਮਿਆਨ ਬੀ.ਐਸ.ਐਫ. ਦੀ 142 ਬਟਾਲੀਅਨ ਦੇ ਜਵਾਨਾਂ ਨੇ ਕੌਮੀ ਸਰਹੱਦ ਪਾਰ ਕਰਕੇ ਕੰਡਿਆਲੀ ਤਾਰ ਨਜ਼ਦੀਕ ਆ ਕੇ ਹੈਰੋਇਨ ਦੀ ਤਸਕਰੀ ਦੀ ਕੋਸ਼ਿਸ਼ ਕਰਨ ਲੱਗੇ ਕਿ ਇਕ ਅਣਪਛਾਤੇ ਪਾਕਿਸਤਾਨੀ ਘੁਸਪੈਠੀਏ ਤਸਕਰ ਨੂੰ ਢੇਰ ਕਰ ਦਿੱਤਾ ਹੈ, ਜਿਸ ਦੀ ਲਾਸ਼ ਪਾਸੋਂ ਕੁੱਝ ਸ਼ੱਕੀ ਸਮਾਨ ਵੀ ਮਿਲਿਆ ਹੈ | ਜਦ ਕਿ ਕੁੱਝ ਹੋਰ ਪਾਕਿਸਤਾਨੀ ਤਸਕਰ ਗੋਲੀਬਾਰੀ 'ਚ ਪਿੱਛੇ ਭੱਜ ਗਏ ਦੱਸੇ ਜਾ ਰਹੇ ਹਨ | ਫਿਲਹਾਲ ਸੰਬੰਧਿਤ ਥਾਣਾ ਵਲਟੋਹਾ ਦੀ ਪੁਲਿਸ ਵਲੋਂ ਕੇਸ ਦਰਜ ਕਰਕੇ ਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪੱਟੀ ਦੀ ਮੌਰਚਰੀ 'ਚ ਰੱਖ ਦਿੱਤੀ ਹੈ | ਬੀ.ਐਸ.ਐਫ. ਤੇ ਪੁਲਿਸ ਜਾਂਚ 'ਚ ਜੁੱਟ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਗਨੀਵ ਕੌਰ ਮਜੀਠੀਆ ਨੇ ਮਹਿਲਾਵਾਂ ਦੇ ਅਪਮਾਨ 'ਤੇ ਖੜੇ੍ਹ ਕੀਤੇ ਸਵਾਲ ਅਗਲੀ ਖ਼ਬਰ ਮੈਚ ਖੇਡਦੇ ਫੁੱਟਬਾਲ ਖਿਡਾਰੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ <br/>
Ad Position 24