ਮੱਧ ਏਸ਼ਿਆਈ ਦੇਸ਼ ਤੋਂ ਦੇਸ਼ ਨਿਕਾਲੇ ਬਾਅਦ ਦਿੱਲੀ ਹਵਾਈ ਅੱਡੇ 'ਤੇ ਕੀਤਾ ਕਾਬੂ
ਫਿਰੋਜ਼ਪੁਰ, 12 ਮਾਰਚ (ਗੁਰਿੰਦਰ ਸਿੰਘ)-ਸਰਹੱਦ ਪਾਰ ਸੰਗਠਿਤ ਅਪਰਾਧ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਫਿਰੋਜ਼ਪੁਰ ਦੇ ਤੀਹਰੇ ਕਤਲ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲਿਆਂ ਵਿਚ ਲੋੜੀਂਦੇ ਭੁਵਨੇਸ਼ ਚੋਪੜਾ ਉਰਫ਼ ਆਸ਼ੀਸ਼ ਨੂੰ ਗਿ੍ਫਤਾਰ ਕਰ ਲਿਆ ਹੈ | ਪੁਲਿਸ ਮੁਤਾਬਕ ਦੋਸ਼ੀ ਦੀ ਅੰਤਰਰਾਸ਼ਟਰੀ ਗਤੀਵਿਧੀਆਂ 'ਤੇ ਨਜ਼ਰ ਰੱਖਣ ਲਈ ਉਸ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਅਤੇ ਲੁੱਕ-ਆਊਟ ਸਰਕੂਲਰ ਜਾਰੀ ਕੀਤਾ ਗਿਆ ਸੀ | ਅੰਤਰਰਾਸ਼ਟਰੀ ਤਾਲਮੇਲ ਦੇ ਨਤੀਜੇ ਵਜੋਂ ਉਸਦੀ ਸਥਿਤੀ ਇਕ ਮੱਧ ਏਸ਼ੀਆਈ ਦੇਸ਼ ਵਿਚ ਪਤਾ ਲੱਗੀ | ਜਿਸ ਤੋਂ ਬਾਅਦ ਉਸ ਨੂੰ ਦੇਸ਼ ਨਿਕਾਲ਼ਾ ਦੇ ਕੇ ਭਾਰਤ ਭੇਜਿਆ ਗਿਆ | ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚਦੇ ਹੀ ਪੰਜਾਬ ਪੁਲਿਸ ਨੇ ਉਸਨੂੰ ਗਿ੍ਫਤਾਰ ਕਰ ਲਿਆ | ਜਾਂਚ ਏਜੰਸੀਆਂ ਅਨੁਸਾਰ ਭੁਵਨੇਸ਼ ਚੋਪੜਾ ਪਾਕਿਸਤਾਨ ਤੋਂ ਪੰਜਾਬ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਵਾਉਣ ਵਾਲੇ ਜਾਲ ਦਾ ਇਕ ਮਹੱਤਵਪੂਰਨ ਸਹਾਇਕ ਸੀ ਅਤੇ ਪਹਿਲਾਂ ਕਾਨੂੰਨ ਤੋਂ ਬਚਣ ਲਈ ਵਿਦੇਸ਼ ਭੱਜ ਗਿਆ ਸੀ | ਪੁਲਿਸ ਨੇ ਦੱਸਿਆ ਕਿ ਅਗਸਤ 2024 ਵਿਚ ਫਿਰੋਜ਼ਪੁਰ ਸ਼ਹਿਰ ਵਿਚ ਹੋਏ ਤੀਹਰੇ ਕਤਲ ਕਾਂਡ ਵਿਚ ਵੀ ਚੋਪੜਾ ਮੁੱਖ ਸਾਜਿਸ਼ਕਰਤਾ ਸੀ | ਇਸ ਘਟਨਾ ਦੌਰਾਨ ਇਕ ਨੌਜਵਾਨ ਲੜਕੀ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ |
ਨਸ਼ਾ ਤਸਕਰੀ ਤੇ ਫਿਰੋਜ਼ਪੁਰ ਤੀਹਰੇ ਕਤਲਕਾਂਡ ਮਾਮਲੇ 'ਚ ਲੋੜੀਂਦਾ ਆਸ਼ੀਸ਼ ਚੋਪੜਾ ਗਿ੍ਫ਼ਤਾਰ
ਭੁਵਨੇਸ਼ ਚੋਪੜਾ ਉਰਫ਼ ਆਸ਼ੀਸ਼<br/>
13-03-2026