20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਪਾਕਿ ਦੇ ਹਸਪਤਾਲ 'ਚ ਡਾਕਟਰਾਂ ਵਿਚਕਾਰ ਹੋਇਆ 'ਸਰਜਰੀ ਮੁਕਾਬਲਾ', ਪ੍ਰਸ਼ਾਸਨ ਨੇ ਲਿਆ ਸਖ਼ਤ ਨੋਟਿਸ <br/>

Ad Position 21
No active advertisement
ਅਜੀਤ ਡੈਸਕ 29-03-2026
ਅੰਮਿ੍ਤਸਰ, 28 ਮਾਰਚ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਇਕ ਹਸਪਤਾਲ ਦੇ ਆਪ੍ਰੇਸ਼ਨ ਥੀਏਟਰ 'ਚ ਡਾਕਟਰਾਂ ਅਤੇ ਨਰਸਿੰਗ ਸਟਾਫ਼ ਨੇ ਦੋ ਵੱਖ-ਵੱਖ ਟੀਮਾਂ ਬਣਾ ਕੇ 'ਸਰਜਰੀ ਮੁਕਾਬਲਾ' ਕੀਤਾ | ਡਾਕਟਰ ਵਲੋਂ ਮੁਕਾਬਲੇ ਦੌਰਾਨ ਮਹਿਲਾ ਮਰੀਜ਼ਾਂ ਦੇ ਆਪ੍ਰੇਸ਼ਨ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਸਾਂਝੀ ਵੀ ਕੀਤੀ ਗਈ | ਮਾਮਲਾ ਸਾਹਮਣੇ ਆਉਣ ਤੋਂ ਬਾਅਦ ਡਾਕਟਰਾਂ ਦੀ ਆਲੋਚਨਾ ਹੋ ਰਹੀ ਹੈ ਅਤੇ ਇਸ ਲਾਪਰਵਾਹੀ ਕਾਰਨ ਸਾਰੇ ਮੈਡੀਕਲ ਸਟਾਫ਼ ਨੂੰ ਤੁਰੰਤ ਮੁਅੱਤਲ ਕਰਨ ਦੀ ਮੰਗ ਕੀਤੀ ਜਾ ਰਹੀ ਹੈ | ਲਹਿੰਦੇ ਪੰਜਾਬ ਦੇ ਸਿਹਤ ਸਕੱਤਰ ਅਜ਼ਮਤ ਮਹਿਮੂਦ ਨੇ ਇਸ ਮਾਮਲੇ ਦਾ ਨੋਟਿਸ ਲੈਂਦਿਆਂ ਕਿਹਾ ਕਿ ਇਸ ਘਟਨਾ 'ਚ ਸ਼ਾਮਲ ਸਾਰੇ ਡਾਕਟਰਾਂ ਅਤੇ ਸਟਾਫ਼ ਮੈਂਬਰਾਂ ਵਿਰੁੱਧ ਸਖ਼ਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ | ਇਸ ਬਾਰੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਵੀਡੀਓ 'ਚ ਦੋ ਟੀਮਾਂ ਵੱਖ-ਵੱਖ ਮਰੀਜ਼ਾਂ ਦੀਆਂ ਸੀ-ਸੈਕਸ਼ਨ (ਸੀਜ਼ੇਰੀਅਨ ਡਿਲੀਵਰੀ) ਕਰਦੀਆਂ ਵਿਖਾਈ ਦੇ ਰਹੀਆਂ ਹਨ | ਵੀਡੀਓ 'ਚ ਮੈਡੀਕਲ ਸਟਾਫ਼ ਡਾਕਟਰਾਂ ਨੂੰ ਸਰਜਰੀ ਜਲਦੀ ਤੋਂ ਜਲਦੀ ਪੂਰਾ ਕਰਨ ਲਈ ਉਤਸ਼ਾਹਿਤ ਵੀ ਕਰ ਰਿਹਾ ਹੈ | ਇਹ ਘਟਨਾ ਲਾਹੌਰ ਦੇ ਲੇਡੀ ਵਿਲਿੰਗਡਨ ਹਸਪਤਾਲ ਦੀ ਦੱਸੀ ਜਾ ਰਹੀ ਹੈ | ਮਾਮਲਾ ਜਨਤਕ ਹੋਣ ਤੋਂ ਬਾਅਦ ਲੇਡੀ ਵਿਲਿੰਗਡਨ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ: ਫਰਾਹ ਨੇ ਦੱਸਿਆ ਕਿ ਘਟਨਾ ਦੀ ਜਾਂਚ ਲਈ ਕਮੇਟੀ ਬਣਾਈ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਭਾਈ ਅੰਮਿ੍ਤਪਾਲ ਸਿੰਘ ਦੀ ਰਿਹਾਈ ਅਤੇ ਸੰਵਿਧਾਨਿਕ ਹੱਕਾਂ ਲਈ ਸੰਘਰਸ਼ ਜਾਰੀ ਰਹੇਗਾ: ਮਿਆਦੀਆਂ ਅਗਲੀ ਖ਼ਬਰ ਪਾਕਿਸਤਾਨ ਲਈ ਵੱਡੀ ਰਾਹਤ: ਆਈ.ਐੱਮ.ਐੱਫ. ਨਾਲ 1.2 ਅਰਬ ਡਾਲਰ ਦੀ ਫੰਡਿੰਗ 'ਤੇ ਹੋਇਆ ਸਮਝੌਤਾ <br/>
Ad Position 24