19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਪੰਜਾਬ-ਹਰਿਆਣਾ ਸੂਬਿਆਂ ਦਾ ਖਨੌਰੀ ਬਾਰਡਰ ਖੁੱਲ੍ਹਿਆ, ਲੋਕਾਂ ਨੇ ਲਿਆ ਸੁੱਖ ਦਾ ਸਾਹ 15 ਅਗਸਤ ਦੀ ਸ਼ਾਮ ਤੋਂ ਕਿਸਾਨਾਂ ਦੇ ਦਿੱਲੀ ਕੂਚ ਨੂੰ ਰੋਕਣ ਲਈ ਬੰਦ ਸੀ ਸੰਗਰੂਰ-ਦਿੱਲੀ ਮੁੱਖ ਮਾਰਗ ਬਲਵਿੰਦਰ ਸਿੰਘ ਥਿੰਦ

ਖਨੌਰੀ, 19 ਅਗਸਤ-ਖਨੌਰੀ ਬਾਰਡਰ ’ਤੇ ਪਿੰਡ ਦਾਤਾ ਸਿੰਘ ਵਾਲਾ ਨੇੜੇ 15 ਅਗਸਤ ਦੀ ਸ਼ਾਮ ਤੋਂ ਬੰਦ ਪਿਆ ਸੰਗਰੂਰ-ਦਿੱਲੀ ਮੁੱਖ ਮਾਰਗ ਅੱਜ ਮੁੜ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ। ਕਿਸਾਨਾਂ ਵਲੋਂ ਦਿੱਲੀ ਜਾਣ ਦਾ ਪ੍ਰੋਗਰਾਮ ਮੁਲਤਵੀ ਕਰਨ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਹਰਿਆਣਾ ਪ੍ਰਸ਼ਾਸਨ ਅਤੇ ਪੁਲਿਸ ਵਲੋਂ ਬਾਰਡਰ ’ਤੇ ਲਗਾਈ ਗਈ ਬੈਰੀਕੇਟਿੰਗ ਹਟਾ ਦਿੱਤੀ ਗਈ।

Ad Position 21
No active advertisement
ਖਨੌਰੀ ਬਾਰਡਰ ’ਤੇ ਹਾਈਡਰਾ ਮਸ਼ੀਨ ਨਾਲ ਸੀਮਿੰਟ ਦੀਆਂ ਸਲੈਬਾਂ ਹਟਾਏ ਜਾਣ ਦਾ ਦ੍ਰਿਸ਼। ਤਸਵੀਰ : ਬਲਵਿੰਦਰ ਸਿੰਘ ਥਿੰਦ 20-08-2026
ਖਨੌਰੀ, 19 ਅਗਸਤ-ਖਨੌਰੀ ਬਾਰਡਰ ’ਤੇ ਪਿੰਡ ਦਾਤਾ ਸਿੰਘ ਵਾਲਾ ਨੇੜੇ 15 ਅਗਸਤ ਦੀ ਸ਼ਾਮ ਤੋਂ ਬੰਦ ਪਿਆ ਸੰਗਰੂਰ-ਦਿੱਲੀ ਮੁੱਖ ਮਾਰਗ ਅੱਜ ਮੁੜ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ। ਕਿਸਾਨਾਂ ਵਲੋਂ ਦਿੱਲੀ ਜਾਣ ਦਾ ਪ੍ਰੋਗਰਾਮ ਮੁਲਤਵੀ ਕਰਨ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਹਰਿਆਣਾ ਪ੍ਰਸ਼ਾਸਨ ਅਤੇ ਪੁਲਿਸ ਵਲੋਂ ਬਾਰਡਰ ’ਤੇ ਲਗਾਈ ਗਈ ਬੈਰੀਕੇਟਿੰਗ ਹਟਾ ਦਿੱਤੀ ਗਈ। ਮੁੱਖ ਰਸਤਾ ਖੁੱਲ੍ਹਣ ਨਾਲ ਪੰਜਾਬ ਅਤੇ ਹਰਿਆਣਾ ਵਿਚਕਾਰ ਆਉਣ-ਜਾਣ ਵਾਲੇ ਲੋਕਾਂ ਨੇ ਸੁੱਖ ਦਾ ਸਾਹ ਲਿਆ। ਜਾਣਕਾਰੀ ਅਨੁਸਾਰ 15 ਅਗਸਤ ਦੀ ਸ਼ਾਮ ਨੂੰ ਹਰਿਆਣਾ ਪ੍ਰਸ਼ਾਸਨ ਅਤੇ ਪੁਲਿਸ ਵਲੋਂ ਕਿਸਾਨਾਂ ਦੇ ਜਥੇ ਨੂੰ ਦਿੱਲੀ ਵੱਲ ਜਾਣ ਤੋਂ ਰੋਕਣ ਲਈ ਖਨੌਰੀ ਬਾਰਡਰ ਦੇ ਦਾਤਾ ਸਿੰਘ ਵਾਲਾ ਨੇੜੇ ਸੰਗਰੂਰ-ਦਿੱਲੀ ਮੁੱਖ ਮਾਰਗ ’ਤੇ ਵੱਡੀਆਂ ਕੰਕਰੀਟ ਦੀਆਂ ਸਲੈਬਾਂ ਲਗਾ ਕੇ ਰਸਤਾ ਬੰਦ ਕਰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਕੰਡਿਆਲੀ ਤਾਰਾਂ ਲਗਾਉਣ ਦੇ ਨਾਲ-ਨਾਲ ਭਾਰੀ ਪੁਲਿਸ ਬਲ ਵੀ ਤਾਇਨਾਤ ਕੀਤਾ ਗਿਆ ਸੀ। ਬਾਰਡਰ ’ਤੇ ਕੀਤੀ ਗਈ ਇਸ ਸਖ਼ਤ ਬੈਰੀਕੇਟਿੰਗ ਕਾਰਨ ਆਮ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਸੀ। ਜ਼ਿਕਰਯੋਗ ਹੈ ਕਿ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਵਲੋਂ 16 ਅਗਸਤ ਨੂੰ ਖਨੌਰੀ ਬਾਰਡਰ ਤੋਂ 51 ਕਿਸਾਨਾਂ ਦੇ ਜਥੇ ਨਾਲ ਪੈਦਲ ਮਾਰਚ ਰਾਹੀਂ ਦਿੱਲੀ ਜਾਣ ਦਾ ਪ੍ਰੋਗਰਾਮ ਐਲਾਨਿਆ ਗਿਆ ਸੀ। ਕਿਸਾਨ ਜਥੇ ਦੇ ਇਸ ਪ੍ਰੋਗਰਾਮ ਨੂੰ ਦੇਖਦਿਆਂ ਹਰਿਆਣਾ ਪ੍ਰਸ਼ਾਸਨ ਅਤੇ ਪੁਲਿਸ ਵਲੋਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਦਾਤਾ ਸਿੰਘ ਵਾਲਾ ਨੇੜੇ ਬਾਰਡਰ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਸੀ। ਬਦਲਵੇਂ ਰਸਤਿਆਂ ਰਾਹੀਂ ਜਾਣ ਲਈ ਮਜ਼ਬੂਰ ਹੋਏ ਲੋਕ ਮੁੱਖ ਮਾਰਗ ਬੰਦ ਹੋਣ ਕਾਰਨ ਪੰਜਾਬ ਅਤੇ ਹਰਿਆਣਾ ਦੇ ਲੋਕਾਂ ਨੂੰ ਭਾਰੀ ਖ਼ੱਜਲ-ਖ਼ੁਆਰੀ ਦਾ ਸਾਹਮਣਾ ਕਰਨਾ ਪਿਆ। ਦਿੱਲੀ, ਜੀਂਦ ਅਤੇ ਹਰਿਆਣਾ ਦੇ ਹੋਰ ਇਲਾਕਿਆਂ ਵੱਲ ਜਾਣ ਵਾਲੇ ਵਾਹਨਾਂ ਨੂੰ ਬਦਲਵੇਂ ਰਸਤਿਆਂ ਦਾ ਸਹਾਰਾ ਲੈਣਾ ਪਿਆ। ਇਸ ਕਾਰਨ ਵਾਹਨ ਚਾਲਕਾਂ ਨੂੰ ਵਾਧੂ ਦੂਰੀ ਤੈਅ ਕਰਨ ਦੇ ਨਾਲ-ਨਾਲ ਸਮੇਂ ਅਤੇ ਤੇਲ ਦੀ ਵਧੇਰੇ ਖਪਤ ਦਾ ਸਾਹਮਣਾ ਕਰਨਾ ਪਿਆ। ਹੁਣ ਬਾਰਡਰ ਖੁੱਲ੍ਹਣ ਤੋਂ ਬਾਅਦ ਨਰਵਾਣਾ ਵਲੋਂ ਸੰਗਰੂਰ, ਪਟਿਆਲਾ ਅਤੇ ਲੁਧਿਆਣਾ ਸਮੇਤ ਪੰਜਾਬ ਦੇ ਹੋਰ ਇਲਾਕਿਆਂ ਵੱਲ ਆਉਣ ਵਾਲੀ ਆਵਾਜਾਈ ਮੁੜ ਚਾਲੂ ਹੋ ਗਈ ਹੈ। ਇਸੇ ਤਰ੍ਹਾਂ ਪਟਿਆਲਾ ਅਤੇ ਸੰਗਰੂਰ ਵਲੋਂ ਜੀਂਦ, ਦਿੱਲੀ ਅਤੇ ਹਰਿਆਣਾ ਦੇ ਹੋਰ ਸ਼ਹਿਰਾਂ ਵੱਲ ਜਾਣ ਵਾਲੀ ਆਵਾਜਾਈ ਵੀ ਸੁਚਾਰੂ ਹੋ ਗਈ ਹੈ। ਬਾਰਡਰ ਬੰਦ ਹੋਣ ਨਾਲ ਵਪਾਰੀਆਂ ਨੂੰ ਵੀ ਸੀ ਚਿੰਤਾ ਖਨੌਰੀ ਬਾਰਡਰ ਬੰਦ ਹੋਣ ਦਾ ਅਸਰ ਸਿਰਫ਼ ਆਵਾਜਾਈ ਤੱਕ ਹੀ ਸੀਮਤ ਨਹੀਂ ਰਿਹਾ, ਸਗੋਂ ਇਸ ਦਾ ਸਥਾਨਕ ਕਾਰੋਬਾਰ ’ਤੇ ਵੀ ਪ੍ਰਭਾਵ ਪੈਣ ਦਾ ਖ਼ਦਸ਼ਾ ਬਣਿਆ ਹੋਇਆ ਸੀ। ਖਨੌਰੀ ਦੇ ਬਾਜ਼ਾਰ ਵਿਚ ਹਰਿਆਣਾ ਦੇ ਵੱਖ-ਵੱਖ ਇਲਾਕਿਆਂ ਤੋਂ ਵੱਡੀ ਗਿਣਤੀ ਵਿਚ ਗਾਹਕ ਖ਼ਰੀਦਦਾਰੀ ਲਈ ਆਉਂਦੇ ਹਨ। ਬਾਰਡਰ ਬੰਦ ਹੋਣ ਕਾਰਨ ਇਨ੍ਹਾਂ ਗਾਹਕਾਂ ਦੀ ਆਵਾਜਾਈ ਪ੍ਰਭਾਵਿਤ ਹੋਣ ਨਾਲ ਦੁਕਾਨਦਾਰਾਂ ਦੇ ਕਾਰੋਬਾਰ ਨੂੰ ਲੈ ਕੇ ਚਿੰਤਾ ਵਧ ਗਈ ਸੀ। ਵਪਾਰੀਆਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਵੀ ਕਿਸਾਨ ਅੰਦੋਲਨ ਦੌਰਾਨ ਖਨੌਰੀ ਬਾਰਡਰ ਲੰਬੇ ਸਮੇਂ ਤੱਕ ਬੰਦ ਰਹਿਣ ਕਾਰਨ ਸ਼ਹਿਰ ਦੇ ਦੁਕਾਨਦਾਰਾਂ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪਿਆ ਸੀ। ਖਨੌਰੀ ਦੇ ਬਾਜ਼ਾਰ ਦਾ ਇਕ ਵੱਡਾ ਹਿੱਸਾ ਹਰਿਆਣਾ ਤੋਂ ਆਉਣ ਵਾਲੇ ਗਾਹਕਾਂ ’ਤੇ ਨਿਰਭਰ ਕਰਦਾ ਹੈ। ਇਸ ਲਈ ਬਾਰਡਰ ਬੰਦ ਹੋਣ ਨਾਲ ਦੁਕਾਨਦਾਰਾਂ ਦੇ ਕਾਰੋਬਾਰ ’ਤੇ ਸਿੱਧਾ ਅਸਰ ਪੈਂਦਾ ਹੈ। ਰਸਤਾ ਖੁੱਲ੍ਹਣ ਨਾਲ ਵਪਾਰੀਆਂ ਅਤੇ ਆਮ ਲੋਕਾਂ ਨੂੰ ਰਾਹਤ ਅੱਜ ਖਨੌਰੀ ਬਾਰਡਰ ਖੋਲ੍ਹੇ ਜਾਣ ਨਾਲ ਜਿਥੇ ਆਮ ਲੋਕਾਂ ਦੀ ਆਵਾਜਾਈ ਸੁਚਾਰੂ ਹੋਈ ਹੈ, ਉੱਥੇ ਖਨੌਰੀ ਦੇ ਵਪਾਰੀਆਂ ਨੇ ਵੀ ਰਾਹਤ ਮਹਿਸੂਸ ਕੀਤੀ ਹੈ। ਲੋਕਾਂ ਨੂੰ ਉਮੀਦ ਹੈ ਕਿ ਪੰਜਾਬ ਅਤੇ ਹਰਿਆਣਾ ਵਿਚਕਾਰ ਆਵਾਜਾਈ ਆਮ ਰਹਿਣ ਨਾਲ ਇਲਾਕੇ ਦੀਆਂ ਵਪਾਰਕ ਗਤੀਵਿਧੀਆਂ ਵੀ ਮੁੜ ਤੇਜ਼ ਹੋਣਗੀਆਂ। ਬਾਰਡਰ ਖੁੱਲ੍ਹਣ ਤੋਂ ਬਾਅਦ ਸੰਗਰੂਰ-ਦਿੱਲੀ ਮੁੱਖ ਮਾਰਗ ’ਤੇ ਆਵਾਜਾਈ ਆਮ ਵਾਂਗ ਚੱਲਣ ਲੱਗੀ ਹੈ। ਲੰਬੇ ਸਮੇਂ ਤੋਂ ਰਸਤਾ ਬੰਦ ਹੋਣ ਕਾਰਨ ਪ੍ਰੇਸ਼ਾਨ ਲੋਕਾਂ ਨੇ ਬਾਰਡਰ ਖੁੱਲ੍ਹਣ ’ਤੇ ਰਾਹਤ ਮਹਿਸੂਸ ਕਰਦਿਆਂ ਇਸ ਨੂੰ ਆਮ ਜਨਤਾ ਲਈ ਵੱਡੀ ਸਹੂਲਤ ਕਰਾਰ ਦਿੱਤਾ ਹੈ।
Ad Position 22
No active advertisement
ਪਿਛਲੀ ਖ਼ਬਰ ਸੇਵਾ-ਮੁਕਤ ਜੇਲ੍ਹ ਸੁਪਰਡੈਂਟ ’ਤੇ ਦੋਸ਼ ਲਗਾਉਣ ਬਾਅਦ ਜੇਲ੍ਹ ਮੁਲਾਜ਼ਮ ਵਲੋਂ ਖ਼ੁਦਕੁਸ਼ੀ ਅਗਲੀ ਖ਼ਬਰ ਸੰਤ ਲੌਂਗੋਵਾਲ ਦੀ ਬਰਸੀ ਸੰਬੰਧੀ ਕਾਨਫ਼ਰੰਸ ਅਨਾਜ ਮੰਡੀ ਵਿਖੇ ਹੀ ਕਰਵਾਏਗਾ ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ)
Ad Position 24