19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਰਿਫਾਇਨਰੀਆਂ ਨੂੰ ਐਲ.ਪੀ.ਜੀ. 'ਫੀਡਸਟਾਕ' ਦਾ ਇਕ ਹਿੱਸਾ ਪੈਟਰੋ ਕੈਮੀਕਲ ਉਦਯੋਗਾਂ ਨੂੰ ਸਪਲਾਈ ਕਰਨ ਦਾ ਨਿਰਦੇਸ਼ <br/>

Ad Position 21
No active advertisement
ਅਜੀਤ ਡੈਸਕ 03-04-2026
ਨਵੀਂ ਦਿੱਲੀ, 2 ਅਪ੍ਰੈਲ (ਪੀ. ਟੀ. ਆਈ.)-ਸਰਕਾਰ ਨੇ ਤੇਲ ਰਿਫਾਇਨਰੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਰਸੋਈ ਗੈਸ (ਐਲ.ਪੀ.ਜੀ.) ਦੇ ਉਤਪਾਦਨ ਲਈ ਆਮ ਤੌਰ 'ਤੇ ਵਰਤੇ ਜਾਂਦੇ 'ਫੀਡਸਟਾਕ' ਦਾ ਇਕ ਹਿੱਸਾ ਪੈਟਰੋ ਕੈਮੀਕਲ ਦੀ ਮੌਜੂਦਾ ਘਾਟ ਤੋਂ ਪ੍ਰਭਾਵਿਤ ਉਦਯੋਗਾਂ ਨੂੰ ਸਪਲਾਈ ਕਰਨ | ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ 1 ਅਪ੍ਰੈਲ ਨੂੰ ਰਿਫਾਇਨਰੀਆਂ ਨੂੰ ਨਿਰਦੇਸ਼ ਦਿੱਤਾ ਕਿ ਪ੍ਰੋਪੀਲੀਨ ਦਾ ਇਕ ਹਿੱਸਾ ਪੈਟਰੋ ਕੈਮੀਕਲ ਉਦਯੋਗ ਨੂੰ ਅਲਾਟ ਕਰਨ, ਜੋ ਕਿ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ, ਕਿਉਂਕਿ ਜ਼ਿਆਦਾਤਰ ਫੀਡਸਟਾਕ ਨੂੰ ਰਸੋਈ ਗੈਸ (ਐਲ.ਪੀ.ਜੀ.) ਉਤਪਾਦਨ ਲਈ ਮੋੜ ਦਿੱਤਾ ਗਿਆ ਹੈ | ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ 'ਚ ਸੰਯੁਕਤ ਸਕੱਤਰ ਸੁਜਾਤਾ ਸ਼ਰਮਾ ਨੇ ਕਿਹਾ ਕਿ ਯੁੱਧ ਕਾਰਨ ਮੱਧ ਪੂਰਬ ਤੋਂ ਭਾਰਤ ਦੀ ਐਲ.ਪੀ.ਜੀ. ਸਪਲਾਈ 'ਚ ਵਿਘਨ ਤੋਂ ਬਾਅਦ ਸਰਕਾਰ ਨੇ ਰਿਫਾਇਨਰਾਂ ਨੂੰ ਐਲ.ਪੀ.ਜੀ. ਉਤਪਾਦਨ ਨੂੰ ਵੱਧ ਤੋਂ ਵੱਧ ਕਰਨ ਲਈ ਕਿਹਾ ਸੀ ਤਾਂ ਜੋ ਰਸੋਈ ਗੈਸ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕੇ |

Ad Position 22
No active advertisement
ਪਿਛਲੀ ਖ਼ਬਰ ਪਾਕਿ ਗੈਂਗਸਟਰ ਭੱਟੀ ਸਮੇਤ 2 ਖਿਲਾਫ਼ ਦੋਸ਼ ਪੱਤਰ ਦਾਖ਼ਲ <br/> ਅਗਲੀ ਖ਼ਬਰ ਰਾਜ ਤੇ ਸ਼ਹਿਰੀ ਸਥਾਨਕ ਸੰਸਥਾਵਾਂ ਪੀ.ਐਨ.ਜੀ. ਨੈਟਵਰਕ ਦੇ ਵਿਸਥਾਰ ਲਈ ਮਨਜ਼ੂਰੀ ਪ੍ਰਕਿਰਿਆ ਤੇਜ਼ ਕਰਨ-ਕੇਂਦਰ <br/>
Ad Position 24