19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਪਾਕਿ ਸਰਕਾਰ ਗਾਂ ਤੇ ਮੱਝਾਂ ਪਾਲਣ ਵਾਲਿਆਂ 'ਤੇ ਟੈਕਸ ਲਗਾਉਣ ਦੀ ਕਰ ਰਹੀ ਤਿਆਰੀ

Ad Position 21
No active advertisement
ਅਜੀਤ ਡੈਸਕ 04-04-2026
ਅੰਮਿ੍ਤਸਰ, 3 ਅਪ੍ਰੈਲ (ਸੁਰਿੰਦਰ ਕੋਛੜ)-ਲਹਿੰਦੇ ਪੰਜਾਬ 'ਚ ਮਰੀਅਮ ਨਵਾਜ਼ ਦੀ ਅਗਵਾਈ ਵਾਲੀ ਸੂਬਾਈ ਸਰਕਾਰ ਵਲੋਂ ਗਾਵਾਂ ਅਤੇ ਮੱਝਾਂ ਪਾਲਣ 'ਤੇ ਟੈਕਸ ਲਗਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ | ਪਾਕਿਸਤਾਨੀ ਮੀਡੀਆ ਰਿਪੋਰਟਾਂ ਅਨੁਸਾਰ ਪੰਜਾਬ ਸਰਕਾਰ ਪ੍ਰਤੀ ਗਾਂ ਅਤੇ ਮੱਝ 'ਤੇ ਰੋਜ਼ਾਨਾ 30 ਪਾਕਿਸਤਾਨੀ ਰੁਪਏ ਦੀ ਫ਼ੀਸ ਲਗਾ ਸਕਦੀ ਹੈ | ਲਹਿੰਦੇ ਪੰਜਾਬ ਦੀ ਸਰਕਾਰ ਇਸ ਪਹਿਲਕਦਮੀ ਨੂੰ 'ਗ੍ਰੀਨ ਐਨਰਜੀ' ਵਜੋਂ ਪੇਸ਼ ਕਰ ਰਹੀ ਹੈ | ਇਸ ਯੋਜਨਾ ਨੂੰ 'ਸੁਥਰਾ ਪੰਜਾਬ' ਬਾਇਓਗੈਸ ਪ੍ਰੋਗਰਾਮ ਦਾ ਹਿੱਸਾ ਦੱਸਿਆ ਜਾ ਰਿਹਾ ਹੈ | ਇਹ ਪ੍ਰੋਗਰਾਮ ਦਸੰਬਰ 2024 'ਚ ਲਹਿੰਦੇ ਪੰਜਾਬ 'ਚ ਸ਼ੁਰੂ ਕੀਤਾ ਗਿਆ ਸੀ | ਦੂਜੇ ਪਾਸੇ, ਵਿਰੋਧੀ ਪਾਰਟੀਆਂ ਨੇ ਇਸ ਫ਼ੈਸਲੇ ਦੀ ਸਖ਼ਤ ਆਲੋਚਨਾ ਕੀਤੀ ਹੈ, ਇਸ ਨੂੰ 'ਗੋਬਰ ਟੈਕਸ' ਦਾ ਨਾਂਅ ਦਿੱਤਾ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕਦਮ ਦਰਸਾਉਂਦਾ ਹੈ ਕਿ ਸਰਕਾਰ ਵਿੱਤੀ ਦਬਾਅ ਹੇਠ ਹੈ ਅਤੇ ਹੁਣ ਨਵੇਂ ਤਰੀਕਿਆਂ ਰਾਹੀਂ ਪੈਸਾ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ | ਇਹ ਸਪਸ਼ਟ ਤੌਰ 'ਤੇ ਦਰਸਾਉਂਦਾ ਹੈ ਕਿ ਪਾਕਿਸਤਾਨ ਦੇ ਸਭ ਤੋਂ ਵੱਡੇ ਸੂਬੇ 'ਚ ਆਮਦਨ ਦੇ ਅਸਲ ਸਰੋਤ ਖ਼ਤਮ ਹੋ ਗਏ ਹਨ | ਜਾਣਕਾਰੀ ਅਨੁਸਾਰ ਲਹਿੰਦੇ ਪੰਜਾਬ ਦੀ ਸਰਕਾਰ ਨੇ ਇਸ ਫ਼ੀਸ ਨੂੰ ਲਾਗੂ ਕਰਨ ਲਈ ਸੂਬੇ 'ਚ ਲਗਭਗ 168 ਪਸ਼ੂ ਕਾਲੋਨੀਆਂ ਦੀ ਪਛਾਣ ਕੀਤੀ ਹੈ | ਇਹ ਫ਼ੀਸ ਇਨ੍ਹਾਂ ਕਾਲੋਨੀਆਂ 'ਚ ਲਗਭਗ 50 ਲੱਖ ਗਾਵਾਂ ਅਤੇ ਮੱਝਾਂ 'ਤੇ ਲਗਾਈ ਜਾ ਸਕਦੀ ਹੈ | ਇਸ ਨਵੀਂ ਯੋਜਨਾ ਤਹਿਤ ਪਸ਼ੂ ਮਾਲਕਾਂ ਤੋਂ ਪ੍ਰਤੀ ਜਾਨਵਰ ਰੋਜ਼ਾਨਾ ਫ਼ੀਸ ਲਈ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਸੁਪਰੀਮ ਕੋਰਟ ਨੇ ਕੇਂਦਰ ਤੋਂ ਪੁੱਛਿਆ ਕਿ ਕੀ ਅਪਾਹਜ ਕੈਡਿਟਾਂ ਨੂੰ ਸਾਬਕਾ ਸੈਨਿਕ ਮੰਨਿਆ ਜਾ ਸਕਦਾ ਹੈ ਅਗਲੀ ਖ਼ਬਰ ਪਾਕਿਸਤਾਨੀ ਹੈਂਡਲਰਾਂ ਨਾਲ ਸਬੰਧ ਰੱਖਣ ਵਾਲੇ ਅੱਤਵਾਦੀ ਮਾਡਿਊਲ ਦੇ ਚਾਰ ਮੈਂਬਰ ਗਿ੍ਫ਼ਤਾਰ
Ad Position 24