ਨਵੀਂ ਦਿੱਲੀ, 4 ਅਪ੍ਰੈਲ (ਏਜੰਸੀ)-ਕਾਂਗਰਸ ਦੇ ਤਿੰਨ ਵੱਡੇ ਨੇਤਾਵਾਂ ਕਮਲਨਾਥ, ਆਨੰਦ ਸ਼ਰਮਾ ਤੇ ਸ਼ਸ਼ੀ ਥਰੂਰ ਨੇ ਮੱਧ ਪੂਰਬ 'ਚ ਜੰਗ ਅਤੇ ਐਲ.ਪੀ.ਜੀ. ਦੇ ਸੰਕਟ 'ਤੇ ਪਾਰਟੀ ਦੇ ਰੁਖ ਤੋਂ ਹਟ ਕੇ ਗੱਲ ਕੀਤੀ ਹੈ, ਜਦੋਂ ਕਿ ਰਾਹੁਲ ਗਾਂਧੀ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਸਿੱਧੇ ਪ੍ਰਧਾਨ ਮੰਤਰੀ 'ਤੇ ਨਿਸ਼ਾਨੇ ਸਾਧ ਰਹੇ ਹਨ | ਆਨੰਦ ਸ਼ਰਮਾ ਨੇ 'ਐਕਸ' 'ਤੇ ਲਿਖਿਆ ਕਿ ਸੰਕਟ ਨਾਲ ਨਜਿੱਠਣ ਲਈ ਭਾਰਤ ਦਾ ਕੂਟਨੀਤਕ ਤਰੀਕਾ ਸਮਝਦਾਰੀ ਭਰਿਆ ਰਿਹਾ ਹੈ | ਇਸ ਨਾਲ ਸੰਭਾਵਿਤ ਮੁਸ਼ਕਿਲਾਂ ਤੋਂ ਬਚਿਆ ਗਿਆ ਹੈ | ਕਮਲਨਾਥ ਨੇ ਮੱਧ ਪ੍ਰਦੇਸ਼ ਦੇ ਛਿੰਦਵਾੜਾ 'ਚ ਕਿਹਾ ਕਿ ਰਸੋਈ ਗੈਸ ਦੀ ਕੋਈ ਅਜਿਹੀ ਕਿੱਲਤ ਨਹੀਂ ਹੈ | ਉਨ੍ਹਾਂ ਕੁਝ ਲੋਕਾਂ 'ਤੇ ਰਾਜਨੀਤਕ ਫਾਇਦੇ ਲਈ ਜਾਣਬੁਝ ਕੇ ਅਫ਼ਵਾਹਾਂ ਫੈਲਾਉਣ ਦਾ ਦੋਸ਼ ਲਗਾਇਆ | ਕਾਂਗਰਸੀ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਇਕ ਲੇਖ 'ਚ ਪੱਛਮੀ ਏਸ਼ੀਆ ਸੰਕਟ 'ਤੇ ਭਾਰਤ ਸਰਕਾਰ ਦੇ ਸੰਯਮ ਵਾਲੇ ਰੁਖ ਦਾ ਸਮਰਥਨ ਕਰਦੇ ਹੋਏ ਇਸ ਨੂੰ ਜ਼ਿੰਮੇਵਾਰ ਤੇ ਰਣਨੀਤਕ ਕੂਟਨੀਤੀ ਦੱਸਿਆ ਹੈ | ਜਦੋਂ ਕਿ ਰਾਹੁਲ ਗਾਂਧੀ ਨੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਈਾਧਨ ਇਕ ਵੱਡੀ ਸਮੱਸਿਆ ਬਣਨ ਵਾਲਾ ਹੈ, ਕਿਉਂਕਿ ਸਾਡੀ ਊਰਜਾ ਸੁਰੱਖਿਆ ਪ੍ਰਭਾਵਿਤ ਹੋ ਚੁੱਕੀ ਹੈ | ਉਨ੍ਹਾਂ ਕਿਹਾ ਕਿ ਗਲਤ ਵਿਦੇਸ਼ ਨੀਤੀ ਕਾਰਨ ਅਜਿਹੀ ਸਥਿਤੀ ਪੈਦਾ ਹੋਈ ਹੈ, ਸਮੱਸਿਆ ਇਹ ਹੈ ਕਿ ਪ੍ਰਧਾਨ ਮੰਤਰੀ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਕੰਮ ਨਹੀਂ ਕਰ ਪਾ ਰਹੇ, ਇਸ ਦੇ ਪਿੱਛੇ ਕਈ ਕਾਰਨ ਹਨ, ਉਹ ਫ਼ਸੇ ਹੋਏ ਹਨ |
ਕੇਂਦਰ ਸਰਕਾਰ ਨੇ ਠੀਕ ਤਰ੍ਹਾਂ ਸੰਭਾਲੇ ਦੇਸ਼ ਦੇ ਹਾਲਾਤ-ਕਮਲਨਾਥ, ਆਨੰਦ ਸ਼ਰਮਾ, ਥਰੂਰ <br/>
ਅਜੀਤ ਡੈਸਕ
05-04-2026