11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਪਾਕਿ ਨੇ ਭਾਰਤੀ ਗੁਰਧਾਮਾਂ ਦੇ ਦਰਸ਼ਨਾਂ ਲਈ ਰਵਾਨਾ ਹੋਣ ਵਾਲਾ 92 ਸਿੱਖਾਂ ਦਾ ਜਥਾ ਰੋਕਿਆ ਫੈਸਲਾਬਾਦ ਹਵਾਈ ਅੱਡੇ ਵਿਖੇ ਰਮੇਸ਼ ਸਿੰਘ ਅਰੋੜਾ ਅਤੇ ਨਾਸਿਰ ਮੁਸ਼ਤਾਕ ਖ਼ਿਲਾਫ਼ ਪਾਕਿ ਸਿੱਖਾਂ ਨੇ ਕੀਤਾ ਰੋਸ ਪ੍ਰਦਰਸ਼ਨ ਸੁਰਿੰਦਰ ਕੋਛੜ

ਅੰਮ੍ਰਿਤਸਰ, 11 ਸਤੰਬਰ-ਪਹਿਲਗਾਮ ਅੱਤਵਾਦੀ ਹਮਲੇ ਦੇ ਜਵਾਬ ’ਚ ਭਾਰਤੀ ਫ਼ੌਜ ਵਲੋਂ ਕੀਤੇ ‘ਆਪ੍ਰੇਸ਼ਨ ਸੰਧੂਰ’ ਤੋਂ ਬਾਅਦ ਪਾਕਿਸਤਾਨ ਵਲੋਂ ਪ੍ਰੋਟੋਕਾਲ ਜਥਿਆਂ ਤੋਂ ਇਲਾਵਾ ਦੋਵਾਂ ਮੁਲਕਾਂ ਦੇ ਬਾਕੀ ਯਾਤਰੂਆਂ ਤੇ ਸ਼ਰਧਾਲੂਆਂ ਦੀ ਆਵਾਜਾਈ ਲਈ ਅਟਾਰੀ-ਵਾਹਗਾ ਸਰਹੱਦ ਬੰਦ ਕੀਤੀ ਗਈ ਹੈ। ਇਸ ਦੇ ਬਾਵਜੂਦ ਇਸਲਾਮਾਬਾਦ ਸਥਿਤ ਭਾਰਤੀ ਸਫ਼ਾਰਤਖ਼ਾਨੇ ਵਲੋਂ ਭਾਰਤ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ 104 ਪਾਕਿਸਤਾਨੀ ਸਿੱਖ ਸ਼ਰਧਾਲੂਆਂ ਦੇ ਜਥੇ ਲਈ 30 ਦਿਨਾਂ ਲਈ ਵੀਜ਼ਾ ਜਾਰੀ ਕੀਤਾ ਗਿਆ।

Ad Position 21
repet_subhas-goyals [Copy P29]
ਅਜੀਤ ਡੈਸਕ 12-09-2026
ਅੰਮ੍ਰਿਤਸਰ, 11 ਸਤੰਬਰ-ਪਹਿਲਗਾਮ ਅੱਤਵਾਦੀ ਹਮਲੇ ਦੇ ਜਵਾਬ ’ਚ ਭਾਰਤੀ ਫ਼ੌਜ ਵਲੋਂ ਕੀਤੇ ‘ਆਪ੍ਰੇਸ਼ਨ ਸੰਧੂਰ’ ਤੋਂ ਬਾਅਦ ਪਾਕਿਸਤਾਨ ਵਲੋਂ ਪ੍ਰੋਟੋਕਾਲ ਜਥਿਆਂ ਤੋਂ ਇਲਾਵਾ ਦੋਵਾਂ ਮੁਲਕਾਂ ਦੇ ਬਾਕੀ ਯਾਤਰੂਆਂ ਤੇ ਸ਼ਰਧਾਲੂਆਂ ਦੀ ਆਵਾਜਾਈ ਲਈ ਅਟਾਰੀ-ਵਾਹਗਾ ਸਰਹੱਦ ਬੰਦ ਕੀਤੀ ਗਈ ਹੈ। ਇਸ ਦੇ ਬਾਵਜੂਦ ਇਸਲਾਮਾਬਾਦ ਸਥਿਤ ਭਾਰਤੀ ਸਫ਼ਾਰਤਖ਼ਾਨੇ ਵਲੋਂ ਭਾਰਤ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ 104 ਪਾਕਿਸਤਾਨੀ ਸਿੱਖ ਸ਼ਰਧਾਲੂਆਂ ਦੇ ਜਥੇ ਲਈ 30 ਦਿਨਾਂ ਲਈ ਵੀਜ਼ਾ ਜਾਰੀ ਕੀਤਾ ਗਿਆ। ਜਦੋਂ ਇਨ੍ਹਾਂ ‘ਚੋਂ 92 ਪਾਕਿ ਸਿੱਖ ਸ਼ਰਧਾਲੂ ਵਾਇਆ ਸ਼ਾਰਜਾਹ ਦਿੱਲੀ ਲਈ ਰਵਾਨਾ ਹੋਣ ਹਿਤ ਫੈਸਲਾਬਾਦ ਹਵਾਈ ਅੱਡੇ ਵਿਖੇ ਪਹੁੰਚੇ ਤਾਂ ਲੰਘੀ ਅੱਧੀ ਰਾਤ ਨੂੰ ਜਥੇ ਨੂੰ ਉੱਥੇ ਭਾਰਤ ਜਾਣ ਤੋਂ ਰੋਕ ਦਿੱਤਾ ਗਿਆ। ਜਥਾ ਲੀਡਰ ਪਪਿੰਦਰ ਸਿੰਘ ਵਡੇਰਾ ਨੇ ਫੈਸਲਾਬਾਦ ਹਵਾਈ ਅੱਡੇ ਤੋਂ ‘ਅਜੀਤ’ ਨਾਲ ਫ਼ੋਨ ’ਤੇ ਇਸ ਬਾਰੇ ਗੱਲਬਾਤ ਕਰਦਿਆਂ ਦੋਸ਼ ਲਗਾਇਆ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਲਹਿੰਦੇ ਪੰਜਾਬ ਦੇ ਘੱਟ ਗਿਣਤੀ ਮਾਮਲਿਆਂ ਬਾਰੇ ਸੂਬਾਈ ਮੰਤਰੀ ਰਮੇਸ਼ ਸਿੰਘ ਅਰੋੜਾ ਤੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਵਧੀਕ ਸਕੱਤਰ (ਸਰਾਈਨਜ਼) ਨਾਸਿਰ ਮੁਸ਼ਤਾਕ ਨੇ ਜਥੇ ਨੂੰ ਭਾਰਤ ਜਾਣ ਤੋਂ ਰੋਕਦਿਆਂ ਕਿਹਾ ਕਿ ਕਿ ਜਥਾ ਮੈਂਬਰ ਵਾਪਸ ਆਪਣੇ ਸ਼ਹਿਰਾਂ ਨੂੰ ਰਵਾਨਾ ਹੋ ਜਾਣ ਕਿਉਂਕਿ ਉਨ੍ਹਾਂ ਨੂੰ ਭਾਰਤ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਨਹੀਂ ਜਾਣ ਦਿੱਤਾ ਜਾਏਗਾ। ਪਪਿੰਦਰ ਸਿੰਘ ਵਡੇਰਾ ਨੇ ਕਿਹਾ ਕਿ ਰਮੇਸ਼ ਸਿੰਘ ਅਰੋੜਾ ਤੇ ਨਾਸਿਰ ਮੁਸ਼ਤਾਕ ਨੇ ਜਥੇ ਦੇ ਮੈਂਬਰਾਂ ਨੂੰ ਇਹ ਵੀ ਕਿਹਾ ਕਿ ਉਹ ਭਾਰਤ ਵਿਰੋਧੀ ਵੀਡੀਓ ਬਣਾ ਕੇ ਗੁਆਂਢੀ ਮੁਲਕ ਤੇ ਦੁਨੀਆਂ ਭਰ ਦੇ ਸਿੱਖ ਭਾਈਚਾਰੇ ਨੂੰ ਇਹ ਸੁਨੇਹਾ ਦੇਣ ਕਿ ਉਨ੍ਹਾਂ ਭਾਰਤ ਤੇ ਉੱਥੋਂ ਦੀ ਸਰਕਾਰ ਨਾਲ ਨਫ਼ਰਤ ਹੋਣ ਕਰਕੇ ਉਹ ਭਾਰਤ ਨਹੀਂ ਜਾ ਰਹੇ ਹਨ ਤੇ ਆਪਣੀਆਂ ਹਵਾਈ ਯਾਤਰਾ ਦੀਆਂ ਟਿਕਟਾਂ ਕੈਂਸਲ ਕਰਵਾ ਰਹੇ ਹਨ। ਇਸ ਦੇ ਉਲਟ ਪਾਕਿ ਸਿੱਖ ਸ਼ਰਧਾਲੂਆਂ ਨੇ ਉਕਤ ਆਗੂ ਤੇ ਅਧਿਕਾਰੀ ਦਾ ਵਿਰੋਧ ਕਰਦਿਆਂ ਪਹਿਲਾਂ ਫੈਸਲਾਬਾਦ ਹਵਾਈ ਅੱਡੇ ਵਿਖੇ ਤੇ ਫਿਰ ਸ੍ਰੀ ਨਨਕਾਣਾ ਸਾਹਿਬ ਪਹੁੰਚ ਕੇ ਉਨ੍ਹਾਂ ਖ਼ਿਲਾਫ਼ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ। ਪਪਿੰਦਰ ਸਿੰਘ ਵਡੇਰਾ ਨੇ ਦੱਸਿਆ ਕਿ ਪਾਕਿ ਜਥੇ ਲਈ ਅੰਮ੍ਰਿਤਸਰ, ਦਿੱਲੀ, ਅਨੰਦਪੁਰ ਸਾਹਿਬ, ਰਿਸ਼ੀਕੇਸ਼ ਅਤੇ ਹੇਮਕੁੰਟ ਸਾਹਿਬ ਲਈ ਵੀਜ਼ਾ ਜਾਰੀ ਕੀਤਾ ਗਿਆ ਹੈ। ਉਨ੍ਹਾਂ ਫੈਸਲਾਬਾਦ ਹਵਾਈ ਅੱਡੇ ਤੋਂ ਰਾਤ 2:20 ਵਜੇ ਸ਼ਾਰਜਾਹ ਲਈ ਰਵਾਨਾ ਹੋਣਾ ਸੀ। ਯਾਤਰੂ ਵੀਜ਼ਾ ਸਟੈਂਪ ਮੁਤਾਬਿਕ ਭਾਵੇਂ ਕਿ ਪਾਕਿਸਤਾਨੀ ਯਾਤਰੂਆਂ ਲਈ ਦਾਖਲਾ ਤੇ ਨਿਕਾਸੀ ਦਿੱਲੀ ਤੋਂ ਤੈਅ ਕੀਤੀ ਗਈ ਸੀ, ਪਰ ਭਾਰਤ ਸਰਕਾਰ ਵਲੋਂ ਜਥੇ ਨੂੰ ਵਾਪਸੀ ਵੇਲੇ ਅਟਾਰੀ-ਵਾਹਗਾ ਸਰਹੱਦ ਰਾਹੀਂ ਰਵਾਨਾ ਹੋਣ ਦੀ ਛੋਟ ਦਿੱਤੀ ਗਈ ਸੀ।
Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ’ ਚ ਪੰਜਾਬੀ ਫ਼ਿਲਮ ‘ ਸਿੰਘ ਵਰਸਿਜ਼ ਕੌਰ -2’ ਦੇ ਪ੍ਰੀਮੀਅਰ ਸ਼ੋਅ ਮੌਕੇ ਲੱਗੀਆਂ ਖ਼ੂਬ ਰੌਣਕਾਂ ‘ਸਿੰਘ ਵਰਸਿਜ਼ ਕੌ... ਅਗਲੀ ਖ਼ਬਰ ਸਿੱਖ ਸ਼ਰਧਾਲੂਆਂ ਨੂੰ ਫੈਸਲਾਬਾਦ ਹਵਾਈ ਅੱਡੇ ’ਤੇ ਰੋਕਣਾ ਮੰਦਭਾਗਾ-ਧਾਮੀ
Ad Position 24