12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਸੋਨੇ ਦੀ ਹਾਲਮਾਰਕਿੰਗ ਹੋਵੇਗੀ ਹੋਰ ਸਖ਼ਤ

Ad Position 21
No active advertisement
ਅਜੀਤ ਡੈਸਕ 08-04-2026
ਮੰਡੀ ਗੋਬਿੰਦਗੜ੍ਹ, 7 ਅਪ੍ਰੈਲ (ਮੋਹਿਤ ਸਿੰਗਲਾ)-ਦੇਸ਼ ਵਿਚ ਸੋਨੇ ਦੀ ਖਰੀਦੋ-ਫਰੋਖ਼ਤ ਨੂੰ ਹੋਰ ਪਾਰਦਰਸ਼ੀ ਤੇ ਭਰੋਸੇਯੋਗ ਬਣਾਉਣ ਲਈ ਕੇਂਦਰ ਸਰਕਾਰ ਵਲੋਂ ਹਾਲਮਾਰਕਿੰਗ ਪ੍ਰਣਾਲੀ ਨੂੰ ਹੋਰ ਸਖ਼ਤ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ | ਸੋਨੇ ਦੀ ਸ਼ੁੱਧਤਾ ਸਬੰਧੀ ਵਧ ਰਹੀਆਂ ਸ਼ਿਕਾਇਤਾਂ ਅਤੇ ਹਾਲਮਾਰਕ ਦੇ ਗਲਤ ਇਸਤੇਮਾਲ ਦੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਹੁਣ ਹਰ ਗਹਿਣੇ ਲਈ ਵੱਖਰੀ ਯੂਨਿਕ ਆਈ.ਡੀ. ਲਾਜ਼ਮੀ ਕਰਨ ਦੀ ਯੋਜਨਾ ਬਣਾਈ ਗਈ ਹੈ | ਜਾਣਕਾਰੀ ਅਨੁਸਾਰ ਕਈ ਮਾਮਲਿਆਂ ਵਿਚ ਕਥਿਤ ਤੌਰ 'ਤੇ ਇੱਕੋ ਹਾਲਮਾਰਕ ਨੰਬਰ ਨੂੰ ਕਈ ਗਹਿਣਿਆਂ 'ਤੇ ਵਰਤਣ ਅਤੇ ਘੱਟ ਸ਼ੁੱਧਤਾ ਵਾਲੇ ਸੋਨੇ ਨੂੰ ਉੱਚ ਮਿਆਰ ਦੇ ਤੌਰ 'ਤੇ ਵੇਚਣ ਦੀਆਂ ਸ਼ਿਕਾਇਤਾਂ ਸਾਹਮਣੇ ਆਈਆਂ ਹਨ | ਜਿਸ ਨੂੰ ਖਪਤਕਾਰਾਂ ਨਾਲ ਸਿੱਧੀ ਧੋਖਾਧੜੀ ਮੰਨਿਆ ਜਾ ਰਿਹਾ ਹੈ | ਇਸ ਤਰ੍ਹਾਂ ਦੀਆਂ ਗੜਬੜੀਆਂ ਨੂੰ ਰੋਕਣ ਲਈ ਸਰਕਾਰ ਹੁਣ ਸਖ਼ਤ ਕਦਮ ਚੁੱਕਣ ਜਾ ਰਹੀ ਹੈ | ਨਵੀਂ ਪ੍ਰਣਾਲੀ ਤਹਿਤ ਹਰ ਸੋਨੇ ਦੇ ਗਹਿਣੇ ਨੂੰ ਇੱਕ ਵਿਲੱਖਣ ਪਛਾਣ ਨੰਬਰ (ਯੂਨਿਕ ਆਈ.ਡੀ.) ਦਿੱਤਾ ਜਾਵੇਗਾ, ਜੋ ਕਿਸੇ ਹੋਰ ਗਹਿਣੇ ਲਈ ਦੁਬਾਰਾ ਵਰਤਿਆ ਨਹੀਂ ਜਾ ਸਕੇਗਾ | ਇਸ ਨਾਲ ਗਹਿਣੇ ਦੀ ਅਸਲ ਪਛਾਣ ਬਣੀ ਰਹੇਗੀ ਤੇ ਨਕਲੀ ਹਾਲਮਾਰਕਿੰਗ 'ਤੇ ਰੋਕ ਲੱਗੇਗੀ | ਇਸ ਸਮੇਂ ਦੇਸ਼ ਦੇ ਲਗਭਗ 400 ਜਿਲਿ੍ਹਆਂ ਵਿਚ ਹਾਲਮਾਰਕ ਯੂਨਿਕ ਆਈ.ਡੀ. ਪ੍ਰਣਾਲੀ ਲਾਗੂ ਹੈ | ਖਪਤਕਾਰ ਹੁਣ ਆਨਲਾਈਨ ਵੀ ਗਹਿਣੇ ਦੀ ਪੂਰੀ ਜਾਣਕਾਰੀ ਪ੍ਰਾਪਤ ਕਰ ਸਕਣਗੇ | ਯੂਨਿਕ ਆਈ.ਡੀ. ਦਰਜ ਕਰਨ ਨਾਲ ਗਹਿਣੇ ਦੀ ਸ਼ੁੱਧਤਾ, ਵਜ਼ਨ, ਹਾਲਮਾਰਕਿੰਗ ਕੇਂਦਰ ਤੇ ਜੁੜੇ ਜਵੈਲਰ ਬਾਰੇ ਸਾਰੀ ਜਾਣਕਾਰੀ ਤੁਰੰਤ ਮਿਲੇਗੀ | ਸੂਤਰਾਂ ਮੁਤਾਬਕ ਇਸ ਨਵੀਂ ਪ੍ਰਣਾਲੀ ਦਾ ਟੈਸਟ ਦੇਸ਼ ਦੇ ਕਰੀਬ 25 ਜਿਲਿ੍ਹਆਂ ਵਿਚ ਕੀਤਾ ਜਾ ਚੁੱਕਾ ਹੈ | ਇਸ ਅਧੀਨ ਗਹਿਣਿਆਂ ਨੂੰ ਉਨ੍ਹਾਂ ਦੀ ਡਿਜ਼ਾਈਨ, ਆਕਾਰ ਅਤੇ ਹੋਰ ਵਿਸ਼ੇਸ਼ਤਾਵਾਂ ਦੇ ਆਧਾਰ 'ਤੇ ਵੱਖਰਾ ਨੰਬਰ ਦਿੱਤਾ ਜਾਵੇਗਾ, ਭਾਵੇਂ ਦੋ ਗਹਿਣੇ ਇੱਕੋ ਜਿਹੇ ਹੀ ਕਿਉਂ ਨਾ ਲੱਗਣ | ਇਸ ਤੋਂ ਇਲਾਵਾ ਜੇ ਕੋਈ ਗਹਿਣਾ ਪਿਘਲਾ ਦਿੱਤਾ ਜਾਂਦਾ ਹੈ ਤਾਂ ਉਸਦੀ ਪੁਰਾਣੀ ਯੂਨਿਕ ਆਈ.ਡੀ. ਆਪਣੇ ਆਪ ਰੱਦ ਹੋ ਜਾਵੇਗੀ ਤੇ ਇਸਦਾ ਮੁੜ ਇਸਤੇਮਾਲ ਨਹੀਂ ਕੀਤਾ ਜਾ ਸਕੇਗਾ | ਸਰਕਾਰ ਦਾ ਮੰਨਣਾ ਹੈ ਕਿ ਇਸ ਨਾਲ ਹਾਲਮਾਰਕ ਨੰਬਰ ਦੀ ਨਕਲ, ਚੋਰੀ ਤੇ ਗਲਤ ਵਰਤੋਂ 'ਤੇ ਕਾਬੂ ਪਾਇਆ ਜਾ ਸਕੇਗਾ |
Ad Position 22
No active advertisement
ਪਿਛਲੀ ਖ਼ਬਰ ਸੋਨਾਲੀਕਾ ਟਰੈਕਟਰਾਂ ਨੇ ਆਪਣੇ 30ਵੇਂ ਸਾਲ 'ਚ 1,80,504 ਟਰੈਕਟਰਾਂ ਦੀ ਵਿਕਰੀ ਦਾ ਰਿਕਾਰਡ ਬਣਾਇਆ ਅਗਲੀ ਖ਼ਬਰ ਟਰਾਂਸਜੈਂਡਰ ਬੰਦੀਆਂ ਲਈ ਵੱਖਰੇ ਲਾਕਅੱਪ ਨਹੀਂ, 25 ਕਰੋੜ 61 ਲੱਖ 75 ਹਜ਼ਾਰ ਰੁਪਏ ਦੀ ਯੋਜਨਾ ਤਿਆਰ
Ad Position 24