ਅੰਮਿ੍ਤਸਰ, 7 ਅਪ੍ਰੈਲ (ਸੁਰਿੰਦਰ ਕੋਛੜ)-ਜਥੇ ਨਾਲ ਪਾਕਿਸਤਾਨ ਪਹੁੰਚਣ ਉਪਰੰਤ ਧਰਮ ਪਰਿਵਰਤਨ ਕਰਕੇ ਨੂਰ ਫ਼ਾਤਿਮਾ ਬਣੀ ਸਰਬਜੀਤ ਕੌਰ ਸੰਧੂ ਦੇ ਦੇਸ਼ ਨਿਕਾਲਾ ਅਤੇ ਉਸ ਦੇ ਪਾਕਿ 'ਚ ਹੋਏ ਫ਼ਰਜ਼ੀ ਨਿਕਾਹ ਨਾਲ ਸੰਬੰਧਿਤ ਮਾਮਲੇ 'ਤੇ ਅੱਜ ਲਾਹੌਰ ਹਾਈ ਕੋਰਟ ਨੇ ਸੁਣਵਾਈ ਕੀਤੀ | ਸਰਬਜੀਤ ਕੌਰ ਦੇ ਵਿਦੇਸ਼ 'ਚ ਰਹਿੰਦੇ ਭਾਰਤੀ ਪਤੀ ਕਰਨੈਲ ਸਿੰਘ ਤਰਫ਼ੋਂ ਦਾਇਰ ਫੁਟਕਲ ਪਟੀਸ਼ਨ 'ਤੇ ਜਸਟਿਸ ਫ਼ਾਰੂਕ ਹੈਦਰ ਨੇ ਸੁਣਵਾਈ ਦੌਰਾਨ ਲਹਿੰਦੇ ਪੰਜਾਬ ਦੀ ਸਰਕਾਰ ਦੇ ਇਸ ਮਾਮਲੇ ਨਾਲ ਸੰਬੰਧਿਤ ਸੂਬਾਈ ਮੰਤਰੀ ਨੂੰ ਵੀ ਤਲਬ ਕੀਤਾ | ਪ੍ਰਾਪਤ ਜਾਣਕਾਰੀ ਅਨੁਸਾਰ ਕਰਨੈਲ ਸਿੰਘ ਵਲੋਂ ਐਡਵੋਕੇਟ ਅਲੀ ਚੰਗੇਜ਼ੀ ਸੰਧੂ ਨੇ ਵਾਧੂ ਦਸਤਾਵੇਜ਼ ਜਮ੍ਹਾਂ ਕਰਾਉਣ ਲਈ ਅਦਾਲਤ 'ਚ ਅਰਜ਼ੀ ਦਿੱਤੀ, ਜਿਸ ਨੂੰ ਅਦਾਲਤ ਨੇ ਸਵੀਕਾਰ ਕਰ ਲਿਆ | ਵਕੀਲ ਸੰਧੂ ਦੀ ਬੇਨਤੀ 'ਤੇ ਅਦਾਲਤ ਨੇ ਸਰਬਜੀਤ ਕੌਰ ਨਾਲ ਸੰਬੰਧਿਤ ਹਾਈ ਕੋਰਟ 'ਚ ਲੰਬਿਤ ਸਾਰੇ ਮਾਮਲਿਆਂ ਦੀ ਸੁਣਵਾਈ 14 ਅਪ੍ਰੈਲ ਲਈ ਮੁਕੱਰਰ ਕਰ ਦਿੱਤੀ |
ਸਰਬਜੀਤ ਕੌਰ ਦੀ ਦੇਸ਼ ਨਿਕਾਲਾ ਤੇ ਫ਼ਰਜ਼ੀ ਨਿਕਾਹ ਮਾਮਲੇ ਬਾਰੇ ਸੁਣਵਾਈ 14 ਤੱਕ ਮੁਲਤਵੀ
ਅਜੀਤ ਡੈਸਕ
08-04-2026