ਨਵੀਂ ਦਿੱਲੀ, 7 ਅਪ੍ਰੈਲ (ਅ.ਬ.)-ਤੇਜ਼ੀ ਨਾਲ ਬਦਲਦੇ ਭਾਰਤ 'ਚ ਵਧਦੀਆਂ ਇੱਛਾਵਾਂ ਤੇ ਪਰਿਵਾਰਕ ਜ਼ਿੰਮੇਵਾਰੀਆਂ ਵਿਚਕਾਰ ਸੰਤੁਲਨ ਨੂੰ ਦਰਸਾਉਂਦੇ ਹੋਏ, ਐਸ.ਬੀ.ਆਈ. ਲਾਈਫ਼ ਨੇ ਆਪਣੀ ਨਵੀਂ ਬ੍ਰਾਂਡ ਮੁਹਿੰਮ ਤੇ ਟੀਵੀ ਇਸ਼ਤਿਹਾਰਬਾਜ਼ੀ ਸ਼ੁਰੂ ਕੀਤੀ ਹੈ | ਕੰਪਨੀ ਦਾ ਕਹਿਣਾ ਹੈ ਕਿ ਇਹ ਮੁਹਿੰਮ ਲੋਕਾਂ ਨੂੰ ਇਕ ਸੁਨੇਹਾ ਦਿੰਦੀ ਹੈ ਕਿ ਜਦੋਂ ਉਨ੍ਹਾਂ ਦੇ ਅਜ਼ੀਜ਼ਾਂ ਦਾ ਭਵਿੱਖ ਸੁਰੱਖਿਅਤ ਹੁੰਦਾ ਹੈ, ਤਾਂ ਇਕ ਵਿਅਕਤੀ ਬਿਨਾਂ ਕਿਸੇ ਡਰ ਦੇ ਆਪਣੇ ਸੁਪਨਿਆਂ ਅਤੇ ਇੱਛਾਵਾਂ ਨੂੰ ਪੂਰਾ ਕਰ ਸਕਦਾ ਹੈ | ਐਸ.ਬੀ.ਆਈ. ਲਾਈਫ਼ ਦੇ ਬ੍ਰਾਂਡ ਕਾਰਪੋਰੇਟ ਸੰਚਾਰ ਤੇ ਸੀ.ਐਸ.ਆਰ. ਦੇ ਮੁਖੀ ਰਵਿੰਦਰ ਸ਼ਰਮਾ ਦੇ ਅਨੁਸਾਰ, ਇਹ ਮੁਹਿੰਮ ਕੰਪਨੀ ਦੇ 'ਆਪਣੇ ਲਈ, ਆਪਣਿਆਂ ਦੇ ਲਈ' ਦੇ ਦਰਸ਼ਨ 'ਤੇ ਅਧਾਰਤ ਹੈ | ਇਹ ਦਰਸਾਉਂਦਾ ਹੈ ਕਿ ਜੀਵਨ ਬੀਮਾ ਸਿਰਫ਼ ਇਕ ਵਿੱਤੀ ਉਤਪਾਦ ਨਹੀਂ ਹੈ, ਸਗੋਂ ਇਕ ਭਰੋਸੇਮੰਦ ਸਾਥੀ ਹੈ ਜੋ ਤੁਹਾਨੂੰ ਜੀਵਨ ਦੇ ਵੱਡੇ ਫੈਸਲੇ ਆਤਮਵਿਸ਼ਵਾਸ ਨਾਲ ਲੈਣ ਵਿਚ ਮਦਦ ਕਰਦਾ ਹੈ | ਪਹਿਲੀ ਵਾਰ, ਕੰਪਨੀ ਨੇ ਕ੍ਰਿਕਟ ਸਟਾਰ ਰਿਸ਼ਭ ਪੰਤ ਤੇ ਰਵਿੰਦਰ ਜਡੇਜਾ ਨੂੰ ਆਪਣੇ ਬ੍ਰਾਂਡ ਅੰਬੈਸਡਰ ਵਜੋਂ ਸ਼ਾਮਲ ਕੀਤਾ ਹੈ | ਇਸ ਮੁਹਿੰਮ 'ਚ ਜÏਲੀ ਤੇ ਪੋਲੀ ਦੀ ਭੂਮਿਕਾ ਵਿਚ ਜੋੜੀ ਨੂੰ ਦਰਸਾਇਆ ਗਿਆ ਹੈ, ਜੋ ਜੀਵਨ ਦੇ ਫੈਸਲਿਆਂ 'ਚ ਇੱਛਾਵਾਂ ਤੇ ਜ਼ਿੰਮੇਵਾਰੀ ਵਿਚਕਾਰ ਸੰਤੁਲਨ ਦਾ ਪ੍ਰਤੀਕ ਹੈ | ਜਿੱਥੇ 'ਜੌਲੀ' ਜਨੂੰਨ ਤੇ ਸੁਪਨਿਆਂ ਦੀ ਪੂਰਤੀ ਨੂੰ ਪ੍ਰੇਰਿਤ ਕਰਦੀ ਹੈ, ਉੱਥੇ ਪÏਲੀ ਦੂਰਅੰਦੇਸ਼ੀ ਅਤੇ ਜ਼ਿੰਮੇਵਾਰੀ ਦਾ ਸੰਦੇਸ਼ ਦਿੰਦੀ ਹੈ |