04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਇਕੋ ਦਿਨ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਦੋ ਨੌਜਵਾਨਾਂ ਦੀ ਮੌਤ

Ad Position 21
No active advertisement
ਅਜੀਤ ਡੈਸਕ 10-04-2026
ਨਡਾਲਾ (ਕੂਰਥਲਾ), 9 ਅਪ੍ਰੈਲ (ਰਘਬਿੰਦਰ ਸਿੰਘ)- ਸਬ ਡਵੀਜ਼ਨ ਭੁਲੱਥ ਦੇ ਥਾਣਾ ਢਿਲਵਾਂ ਦੇ ਪਿੰਡ ਰਾਏਪੁਰ ਅਰਾਈਆਂ ਵਿਚ ਇੱਕੋ ਦਿਨ ਚਿੱਟੇ ਦੀ ਵੱਧ ਮਾਤਰਾ ਕਾਰਨ ਦੋ ਨੌਜਵਾਨਾਂ ਦੀ ਮੌਤ ਹੋਈ ਹੈ | ਇਸ ਸਬੰਧੀ ਦਰਸ਼ਨ ਸਿੰਘ ਪੁੱਤਰ ਫੋਜਾ ਸਿੰਘ ਨੇ ਦੱਸਿਆ ਕਿ ਬਲਬੀਰ ਸਿੰਘ ਬਿੱਲਾ (35) ਪੁੱਤਰ ਸਤਪਾਲ ਸਿੰਘ ਨਸ਼ੇ ਕਰਨ ਦਾ ਆਦੀ ਸੀ ਤੇ ਅੱਜ ਸਵੇਰੇ 8:30 ਵਜੇ ਜਦੋਂ ਇਸ ਦਾ ਸਾਥੀ ਉਸ ਨੂੰ ਕੰਮ 'ਤੇ ਨਾਲ ਲੈ ਕੇ ਜਾਣ ਲਈ ਆਇਆ ਤਾਂ ਇਸ ਨੇ ਦਰਵਾਜ਼ਾ ਨਹੀਂ ਖੋਲਿ•ਆ ਤਾਂ ਇਸ ਦੇ ਦੋਸਤ ਨੇ ਕੰਧ ਟੱਪ ਕੇ ਅੰਦਰ ਵੇਖਿਆ ਤਾਂ ਇਸ ਦੀ ਲਾਸ਼ ਰਸੋਈ ਵਿਚ ਪਈ ਸੀ ਅਤੇ ਨੇੜੇ ਹੀ ਸਰਿੰਜਾਂ ਅਤੇ ਕੁਝ ਪੁੜੀਆਂ ਪਈਆਂ ਹੋਈਆਂ ਸਨ | ਇਸੇ ਤਰ•ਾਂ ਇਕ ਹੋਰ ਨੌਜਵਾਨ ਨਸ਼ਿਆਂ ਦੀ ਭੇਟ ਚੜ ਗਿਆ | ਪਿੰਡ ਦੇ ਮੁਹਤਬਰ ਸਟੀਫਨ ਕਾਲਾ ਨੇ ਦੱਸਿਆ ਕਿ ਫ਼ੋਨ ਆਇਆ ਕਿ ਸ਼ੈਲੀ ਪੁੱਤਰ ਹੰਸ ਰਾਜ ਪਿੰਡ ਦੇ ਟਿੱਬੀ ਪੀਰ ਵਾਲੇ ਪਾਸੇ ਟੀਕਾ ਲਾ ਕੇ ਬੇਹੋਸ਼ ਪਿਆ ਹੈ, ਇਸ ਦੌਰਾਨ ਉਕਤ ਨੌਜਵਾਨ ਨੂੰ ਚੁੱਕ ਕੇ ਸੁਭਾਨਪੁਰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮਿ੍ਤਕ ਐਲਾਨ ਦਿੱਤਾ | ਪਿੰਡ ਦੇ ਵਸਨੀਕਾਂ ਨੇ ਮੰਗ ਕੀਤੀ ਹੈ ਕਿ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ | ਇਸ ਦੌਰਾਨ ਥਾਣਾ ਢਿਲਵਾਂ ਮੁਖੀ ਦਲਵਿੰਦਰਬੀਰ ਸਿੰਘ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਪਿੰਡ ਦੇ ਹੀ ਇੱਕ ਨੌਜਵਾਨ ਘੁਦੂ ਨੂੰ ਗਿ੍ਫ਼ਤਾਰ ਕਰਕੇ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਆਨਲਾਈਨ ਹਾਜ਼ਰੀ ਦੇ ਚੱਕਰਾਂ ਨੇ ਚੱਕਰਾਂ 'ਚ ਪਾਏ ਅਧਿਆਪਕ, ਪੜ੍ਹਾਈ 'ਤੇ ਵੀ ਪੈ ਰਿਹਾ ਅਸਰ <br/> ਅਗਲੀ ਖ਼ਬਰ ਪੋਸਟ ਮੈਟਿ੍ਕ ਸਕਾਲਰਸ਼ਿਪ ਸਕੀਮ ਅਧੀਨ 245 ਕਰੋੜ ਦੀ ਰਾਸ਼ੀ ਜਾਰੀ <br/>
Ad Position 24