ਫੁੱਲਾਂਵਾਲ, 12 ਅਪ੍ਰੈਲ (ਮਨਜੀਤ ਸਿੰਘ ਦੁੱਗਰੀ)-ਪਿਛਲੇ ਦਿਨੀਂ ਵਰਿੰਦਾਵਨ ਕਿਸ਼ਤੀ ਹਾਦਸੇ ਵਿਚ ਮਰਨ ਵਾਲੇ ਲੁਧਿਆਣਾ ਦੁੱਗਰੀ ਫੇਸ 2 ਵਾਸੀ ਅੰਜੂ ਗੁਲਾਟੀ, ਰਾਕੇਸ਼ ਗੁਲਾਟੀ ਤੇ ਮੀਨੂੰ ਬਾਂਸਲ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਕੈਬਨਿਟ ਮੰਤਰੀ ਸੰਜੀਵ ਅਰੋੜਾ ਵਿਧਾਇਕ ਕੁਲਵੰਤ ਸਿੰਘ ਸਿੱਧੂ ਤੇ ਸਾਥੀਆਂ ਸਮੇਤ ਪੀੜਤਾਂ ਦੇ ਘਰ ਪਹੁੰਚੇ | ਪੀੜਤ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਕਿਹਾ ਕਿ ਕੋਈ ਵੀ ਸ਼ਬਦ ਸੱਚਮੁੱਚ ਆਪਣੇ ਪਿਆਰਿਆਂ ਨੂੰ ਗੁਆਉਣ ਦੇ ਦਰਦ ਨੂੰ ਘੱਟ ਨਹੀਂ ਕਰ ਸਕਦੇ | ਉਹ ਇਕ ਮੰਤਰੀ ਵਜੋਂ ਨਹੀਂ, ਸਗੋਂ ਇਕ ਇਨਸਾਨ ਵਜੋਂ ਉਨ੍ਹਾਂ ਦੇ ਦੁੱਖ ਵਿਚ ਉਨ੍ਹਾਂ ਦੇ ਨਾਲ ਖੜ੍ਹੇ ਹੋਣ ਲਈ ਆਏ ਸਨ | ਉਨ੍ਹਾਂ ਇਸ ਦੁਖਾਂਤ ਦਾ ਕਾਰਨ ਬਣੀ ਲਾਪਰਵਾਹੀ ਦੀ ਸਖ਼ਤ ਆਲੋਚਨਾ ਕਰਦਿਆਂ ਉੱਤਰ ਪ੍ਰਦੇਸ਼ ਸਰਕਾਰ ਤੋਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਜ਼ਿੰਮੇਵਾਰ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ | ਉਨ੍ਹਾਂ ਪਰਿਵਾਰਾਂ ਨੂੰ ਸਰਕਾਰ ਅਤੇ ਖੁਦ ਦੋਵਾਂ ਵਲੋਂ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ ਗਿਆ | ਇਸ ਮੌਕੇ ਮੀਨੂੰ ਬਾਂਸਲ ਦੀ ਧੀ ਡਿੰਕੀ ਬਾਂਸਲ ਦੀ ਲਾਸ਼ ਵੀ ਅੱਜ ਯਮੁਨਾ ਨਦੀ ਤੋਂ ਬਰਾਮਦ ਹੋਣ ਬਾਰੇ ਪਤਾ ਲੱਗਿਆ, ਜਿਸ ਦੀ ਮਿ੍ਤਕ ਦੇਹ ਦੇਰ ਰਾਤ ਲੁਧਿਆਣਾ ਪਹੁੰਚਣ ਦੀ ਉਮੀਦ ਹੈ |
ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਵਰਿੰਦਾਵਨ ਹਾਦਸੇ ਦੇ ਮਿ੍ਤਕਾਂ ਦੇ ਪਰਿਵਾਰਾਂ ਨਾਲ ਕੀਤਾ ਦੁੱਖ ਸਾਂਝਾ
ਅਜੀਤ ਡੈਸਕ
13-04-2026