ਬੇਗੋਵਾਲ, 12 ਅਪ੍ਰੈਲ (ਸੁਖਜਿੰਦਰ ਸਿੰਘ)-ਮਾਂ ਖੇਡ ਕਬੱਡੀ ਨੂੰ ਹੋਰ ਸੁਰਜੀਤ ਕਰਨ ਤੇ ਸਵ: ਅਵਤਾਰ ਸਿੰਘ ਬੱਲ ਵਲੋਂ ਸ਼ੁਰੂ ਕੀਤੇ ਕਬੱਡੀ ਟੂਰਨਾਮੈਂਟ ਨੂੰ ਹੋਰ ਅੱਗੇ ਵਧਾਉਂਦਿਆਂ ਉਨ੍ਹਾਂ ਦੇ ਪੁੱਤਰ ਮੋਹਨਬੀਰ ਸਿੰਘ ਬੱਲ ਵਲੋਂ 57ਵਾਂ ਸਾਲਾਨਾ ਕਬੱਡੀ ਮਹਾਂਕੁੰਭ 13, 14 ਤੇ 15 ਅਪ੍ਰੈਲ ਨੂੰ ਦਾਣਾ ਮੰਡੀ ਭੁਲੱਥ ਜ਼ਿਲ੍ਹਾ ਕਪੂਰਥਲਾ ਵਿਖੇ ਕਰਵਾਇਆ ਜਾ ਰਿਹਾ ਹੈ ਉੱਥੇ ਮੈਚ ਦੇਖਣ ਆਏ ਦਰਸ਼ਕਾਂ, ਖਿਡਾਰੀਆਂ ਨੂੰ ਕਰੋੜਾਂ ਰੁਪਏ ਦੇ ਇਨਾਮ ਵੱਖ-ਵੱਖ ਰੂਪਾਂ 'ਚ ਦਿੱਤੇ ਜਾ ਰਹੇ ਹਨ | ਇਸ ਸਬੰਧੀ ਪ੍ਰਬੰਧਕ ਪ੍ਰਭਜੋਤ ਸਿੰਘ ਘੁੰਮਣ ਨੇ ਦੱਸਿਆ ਕਿ ਟੂਰਨਾਮੈਂਟ ਦੀ ਸ਼ੁਰੂਆਤ ਤੋਂ ਪਹਿਲਾਂ ਪਹਿਲੀਵਾਰ ਗੁਰਦੁਆਰਾ ਸੰਤਸਰ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਗਰ ਕੀਰਤਨ ਦੀ ਰੂਪ ਵਿਚ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦਾ ਹੋਇਆ ਦਾਣਾ ਮੰਡੀ ਭੁਲੱਥ ਟੂਰਨਾਮੈਂਟ ਵਾਲੀ ਥਾਂ 'ਤੇ ਪੁੱਜੇਗਾ ਜਿੱਥੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਧਾਰਮਿਕ ਸਮਾਗਮ ਕਰਵਾਇਆ ਜਾਵੇਗਾ | ਸਮਾਗਮ ਦੀ ਸਮਾਪਤੀ ਉਪਰੰਤ ਟੂਰਨਾਮੈਂਟ ਦੀ ਸ਼ੁਰੂਆਤ ਹੋਵੇਗੀ | ਇਸ ਤਿੰਨ ਦਿਨ ਚੱਲਣ ਵਾਲੇ ਕਬੱਡੀ ਟੂਰਨਾਮੈਂਟ 'ਚ ਪਹਿਲਾ ਇਨਾਮ 17 ਲੱਖ ਤੇ ਰਨਰਅੱਪ ਨੂੰ 12 ਲੱਖ ਰੁਪਏ ਦਿੱਤਾ ਜਾਵੇਗਾ | ਇਸ ਤੋਂ ਇਲਾਵਾ ਓਪਨ ਕਲੱਬ 'ਚ 85 ਕਿੱਲੋ 'ਚ ਪਹਿਲਾ ਇਨਾਮ 8.50 ਲੱਖ ਤੇ ਦੂਜਾ ਇਨਾਮ 3.50 ਲੱਖ ਹੋਵੇਗਾ | ਇਸਤੋਂ ਇਲਾਵਾ ਕੁੜੀਆਂ ਦੇ ਫ਼ਸਵੇਂ ਤੇ ਦਿਲ ਖਿਚਵੇਂ ਮੈਚ ਹੋਣਗੇ ਤੇ ਉਨ੍ਹਾਂ ਨੂੰ ਵੀ ਲੱਖਾਂ ਰੁਪਏ ਦੇ ਇਨਾਮ ਦਿੱਤੇ ਜਾਣਗੇ |
57ਵਾਂ ਸਵ: ਅਵਤਾਰ ਸਿੰਘ ਬੱਲ ਯਾਦਗਾਰੀ ਤਿੰਨ ਰੋਜ਼ਾ ਕਬੱਡੀ ਦਾ ਮਹਾਂਕੁੰਭ ਅੱਜ ਤੋਂ ਭੁਲੱਥ 'ਚ ਸ਼ੁਰੂ
ਅਜੀਤ ਡੈਸਕ
13-04-2026